ਸਮੂਹ ਬੀ.ਐੱਲ.ਓਜ ਵੋਟਰ ਸੂਚੀਆਂ ਸਬੰਧੀ ਮਿਲੇ ਕੰਮ ਨੂੰ ਮੁਕੰਮਲ ਕਰਕੇ 23 ਜਨਵਰੀ ਨੂੰ ਆਪਣੇ ਸਬੰਧਤ ਚੋਣਕਾਰ ਰਜਿਸਟ੍ਰੇਸਨ ਅਫਸਰਾਂ ਨੂੰ ਸੌਂਪਣ
ਗੁਰਦਾਸਪੁਰ, 21 ਜਨਵਰੀ ( ) ਸ੍ਰੀ ਗੁਰਸਿਮਰਨ ਸਿੰਘ ਢਿੱਲੋਂ, ਵਧੀਕ ਜ਼ਿਲਾ ਚੋਣ ਅਫਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਜ) ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਨਯੋਗ ਮੁੱਖ ਚੋਣ ਅਫਸਰ ਵਲੋਂ ਪ੍ਰਾਪਤ ਹੋਈਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਦੇ ਸਮੂਹ ਵਿਧਾਨ ਸਭਾ ਚੋਣ ਹਲਕਿਆਂ ਵਿਚ ਬੀ.ਐਲ.ਓਜ. ਦੁਆਰਾ ਵੋਟਰ ਸੂਚੀਆਂ ਵਿਚੋਂ ਵੋਟਰਾਂ ਦੀਆਂ ਧੁੰਦਲੀਆਂ, ਬਹੁਤ ਛੋਟੀਆਂ ਜਾਂ ਗਲਤ ਤਸਵੀਰਾਂ ਅਤੇ ਵੋਟਰਾਂ ਦੇ ਨਾਮ ਲਿੰਗ ਪਤੇ ਵਰਗੇ Typographical errors ਦੀ ਪਛਾਣ ਕਰਕੇ ਇਹਨਾਂ ਦੀ ਸੋਧ ਕਰਨ ਲਈ ਫਾਰਮ ਨੰਬਰ 8 ਭਰਵਾਏ ਜਾ ਰਹੇ ਹਨ। ਇਸ ਕੰਮ ਲਈ ਬੀ.ਐਲ.ਓਜ਼. ਨੂੰ ਮੌਜੂਦਾ ਰੰਗੀਨ ਫੋਟੋ ਵੋਟਰ ਸੂਚੀ ਮੁਹਈਆ ਕਰਵਾਈ ਗਈ ਹੈ ਅਤੇ ਇਹ ਕੰਮ Table-top exercise ਰਾਹੀਂ ਕਰਵਾਇਆ ਜਾ ਰਿਹਾ ਹੈ ।
ਉਨ੍ਹਾਂ ਦੱਸਿਆ ਕਿ ਹਦਾਇਤਾਂ ਅਨੁਸਾਰ ਉਕਤ ਕੰਮ ਨਿਰਧਾਰਤ ਸਮੇਂ ਅੰਦਰ 100% ਮੁਕੰਮਲ ਕਰਨ ਦੇ ਉਦੇਸ਼ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹੇ ਦੇ ਸਮੂਹ ਬੀ.ਐਲ.ਓਜ਼. ਨੂੰ ਦੋ ਦਿਨ 21 ਅਤੇ 22 ਜਨਵਰੀ 2026 ਨੂੰ ਆਪਣੇ ਪਿਤਰੀ ਵਿਭਾਗ ਦੇ ਕੰਮਾਂ ਤੋਂ ਛੋਟ ਦਿੱਤੀ ਜਾਂਦੀ ਹੈ ਅਤੇ ਹਦਾਇਤ ਕੀਤੀ ਜਾਂਦੀ ਹ...








