Tuesday, August 11Malwa News
Shadow

Author: News Editor

ਭਗਵੰਤ ਮਾਨ ਸਰਕਾਰ ਨੇ ਮੁਖ ਮੰਤਰੀ ਸਿਹਤ ਯੋਜਨਾ ਸਬੰਧੀ ਰਜਿਸਟਰੇਸ਼ਨ ਨੂੰ ਬਣਾਇਆ ਸੌਖਾ

ਭਗਵੰਤ ਮਾਨ ਸਰਕਾਰ ਨੇ ਮੁਖ ਮੰਤਰੀ ਸਿਹਤ ਯੋਜਨਾ ਸਬੰਧੀ ਰਜਿਸਟਰੇਸ਼ਨ ਨੂੰ ਬਣਾਇਆ ਸੌਖਾ

Hot News
ਚੰਡੀਗੜ੍ਹ: 24 ਫਰਵਰੀ:- ਭਗਵੰਤ ਮਾਨ ਸਰਕਾਰ ਨੇ ਅੱਜ ਆਪਣੀ ਪ੍ਰਮੁੱਖ ਮੁੱਖ ਮੰਤਰੀ ਸਿਹਤ ਯੋਜਨਾ (ਐਮਐਮਐਸਵਾਈ) ਸਬੰਧੀ ਰੁਕਾਵਟਾਂ ਨੂੰ ਦੂਰ ਕਰਦਿਆਂ ਐਲਾਨ ਕੀਤਾ ਕਿ ਲੋਕ ਹੁਣ ਸੂਬੇ ਭਰ ਦੇ ਕਾਮਨ ਸਰਵਿਸ ਸੈਂਟਰਾਂ (ਸੀਐਸਸੀ) ਵਿੱਚ ਸਿਰਫ਼ ਆਧਾਰ ਅਤੇ ਵੋਟਰ ਆਈਡੀ ਨਾਲ ਤੁਰੰਤ ਮੌਕੇ 'ਤੇ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਇੱਕ ਉੱਚ-ਪੱਧਰੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਪਿੰਡ ਪੱਧਰ ਦੇ ਉੱਦਮੀਆਂ ਲਈ ਪ੍ਰਦਰਸ਼ਨ-ਅਧਾਰਤ ਪ੍ਰੋਤਸਾਹਨਾਂ ਦੀ ਵੀ ਸ਼ੁਰੂਆਤ ਕੀਤੀ, ਜਿਸ ਤਹਿਤ ਬਿਹਤਰ ਪ੍ਰਦਰਸ਼ਨ ਕਰਨ ਵਾਲਿਆਂ ਲਈ ਪੰਜਾਬ ਸਰਕਾਰ ਵਿੱਚ ਤਰਜੀਹੀ ਤੌਰ ਉਤੇ ਰੁਜ਼ਗਾਰ ਦੇ ਮੌਕੇ ਦੇਣ ਦਾ ਵਾਅਦਾ ਕੀਤਾ ਗਿਆ। ਇਸ ਤੋਂ ਇਲਾਵਾ ਯੋਜਨਾ ਦੇ 100 ਫੀਸਦੀ ਲਾਗੂਕਰਨ ਨੂੰ ਯਕੀਨੀ ਬਣਾਉਣ ਲਈ ਇੱਕ ਸੂਬਾ ਪੱਧਰੀ ਲਾਮਬੰਦੀ ਮੁਹਿੰਮ ਸ਼ੁਰੂ ਕੀਤੀ ਗਈ। ਕੈਬਨਿਟ ਮੰਤਰੀਆਂ, ਵਿਧਾਇਕਾਂ ਅਤੇ ਡਿਪਟੀ ਕਮਿਸ਼ਨਰਾਂ ਨਾਲ ਇੱਕ ਉੱਚ ਪੱਧਰੀ ਵਰਚੁਅਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ, ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਅਧਿਕਾਰੀਆਂ ਨੂੰ ਰਵਾਇਤੀ ਤਰੀਕਿਆਂ ਤੋਂ ਹੱਟ ਕੇ ਰਜਿਸਟ੍...
ਪ੍ਰਦੀਪ ਸਿੰਘ ਬੈਂਸ ਨੇ ਸ੍ਰੀ ਚਮਕੌਰ ਸਾਹਿਬ ਵਿਖੇ ਉਪ ਮੰਡਲ ਮੈਜਿਸਟ੍ਰੇਟ ਵਜੋਂ ਅਹੁਦਾ ਸੰਭਾਲਿਆ

ਪ੍ਰਦੀਪ ਸਿੰਘ ਬੈਂਸ ਨੇ ਸ੍ਰੀ ਚਮਕੌਰ ਸਾਹਿਬ ਵਿਖੇ ਉਪ ਮੰਡਲ ਮੈਜਿਸਟ੍ਰੇਟ ਵਜੋਂ ਅਹੁਦਾ ਸੰਭਾਲਿਆ

Hot News
ਸ੍ਰੀ ਚਮਕੌਰ ਸਾਹਿਬ 24 ਫਰਵਰੀ: ਸ. ਪ੍ਰਦੀਪ ਸਿੰਘ ਬੈਂਸ ਪੀ.ਸੀ.ਐਸ ਨੇ ਸ੍ਰੀ ਚਮਕੌਰ ਸਾਹਿਬ ਵਿਖੇ ਬਤੌਰ ਉਪ ਮੰਡਲ ਮੈਜਿਸਟ੍ਰੇਟ ਆਪਣਾ ਅਹੁਦਾ ਸੰਭਾਲ ਲਿਆ ਹੈ। ਉਹ ਇਸ ਤੋ ਪਹਿਲਾ ਉਪ ਮੰਡਲ ਪਾਇਲ (ਲੁਧਿਆਣਾ) ਵਿਖੇ ਬਤੌਰ ਐਸ.ਡੀ.ਐਮ ਤੈਨਾਤ ਸਨ।  ਅਹੁਦਾ ਸੰਭਾਲਣ ਉਪਰੰਤ ਵਿਸੇਸ਼ ਗੱਲਬਾਤ ਦੌਰਾਨ ਸ. ਬੈਂਸ ਨੇ ਕਿਹਾ ਕਿ ਲੋੜਵੰਦ ਲੋਕਾਂ ਤੱਕ ਸਰਕਾਰੀ ਦੀਆਂ ਭਲਾਈ ਸਕੀਮਾਂ ਦਾ ਲਾਭ ਪਹੁੰਚਾਉਣਾ ਉਨ੍ਹਾਂ ਦੀ ਤਰਜੀਹ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਸਿਹਤ ਯੋਜਨਾਂ ਨੂੰ ਹਰ ਪਰਿਵਾਰ ਤੱਕ ਪਹੁੰਚਾਇਆ ਜਾਵੇਗਾ। ਪੰਜਾਬ ਸਰਕਾਰ ਵੱਲੋਂ ਲੋਕ ਭਲਾਈ ਅਤੇ ਵਿਕਾਸ ਦੇ ਚੱਲ ਰਹੇ ਕੰਮਾਂ ਵਿਚ ਪੂਰੀ ਪਾਰਦਰਸ਼ਤਾ ਲਿਆਦੀ ਜਾਵੇਗੀ।  ਉਨ੍ਹਾਂ ਨੇ ਕਿਹਾ ਕਿ ਮੇਰੇ ਲਈ ਇਹ ਬਹੁਤ ਭਾਗਾ ਵਾਲਾ ਸਮਾਂ ਹੈ ਕਿ ਮੈਨੂੰ ਸ੍ਰੀ ਚਮਕੌਰ ਸਾਹਿਬ ਦੀ ਪਵਿੱਤਰ ਤੇ ਇਤਿਹਾਸਕ ਧਰਤੀ ਤੇ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਇਸ ਨੂੰ ਪੂਰੀ ਮਿਹਨਤ, ਲਗਨ ਤੇ ਇਮਾਨਦਾਰੀ ਨਾਲ ਨਿਭਾਉਣ ਲਈ ਯਤਨਸ਼ੀਲ ਰਹਾਂਗੇ।...
ਜਨਗਣਨਾ 2027 ਸਬੰਧੀ ਜ਼ਿਲ੍ਹਾ ਫ਼ਰੀਦਕੋਟ ਵਿੱਚ ਪਹਿਲੇ ਫੇਜ਼ ਦੀ ਦੋ ਦਿਨਾਂ ਵਿਸ਼ੇਸ਼ ਟ੍ਰੇਨਿੰਗ ਕਰਵਾਈ

ਜਨਗਣਨਾ 2027 ਸਬੰਧੀ ਜ਼ਿਲ੍ਹਾ ਫ਼ਰੀਦਕੋਟ ਵਿੱਚ ਪਹਿਲੇ ਫੇਜ਼ ਦੀ ਦੋ ਦਿਨਾਂ ਵਿਸ਼ੇਸ਼ ਟ੍ਰੇਨਿੰਗ ਕਰਵਾਈ

Local
ਫ਼ਰੀਦਕੋਟ, 24 ਫਰਵਰੀ 2026 -ਜਨਗਣਨਾ 2027 ਦੇ ਸਫਲ ਆਯੋਜਨ ਲਈ ਜ਼ਿਲ੍ਹਾ ਫ਼ਰੀਦਕੋਟ ਵਿੱਚ ਪਹਿਲੇ ਫੇਜ਼ ਤਹਿਤ 23 ਅਤੇ 24 ਫਰਵਰੀ ਨੂੰ ਦੋ ਦਿਨਾਂ ਵਿਸ਼ੇਸ਼ ਟ੍ਰੇਨਿੰਗ ਦਾ ਆਯੋਜਨ ਕੀਤਾ ਗਿਆ। ਇਸ ਟ੍ਰੇਨਿੰਗ ਵਿੱਚ ਜ਼ਿਲ੍ਹੇ ਨਾਲ ਸਬੰਧਤ ਚਾਰਜ ਅਫ਼ਸਰਾਂ ਅਤੇ ਟੈਕਨੀਕਲ ਅਸਿਸਟੈਂਟਾਂ ਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਟਰੇਨਿੰਗ ਦੌਰਾਨ ਡਿਪਟੀ ਕਮਿਸ਼ਨਰ ਕਮ ਪ੍ਰਿੰਸੀਪਲ ਸੈਂਸਸ ਅਫਸਰ ਮੈਡਮ ਪੂਨਮਦੀਪ ਕੌਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਉਨ੍ਹਾਂ ਵੱਲੋਂ ਸਾਰੇ ਚਾਰਜ ਅਫ਼ਸਰਾਂ, ਤਹਿਸੀਲਦਾਰਾਂ, ਕਾਰਜ ਸਾਧਕ ਅਫ਼ਸਰਾਂ ਅਤੇ ਟੈਕਨੀਕਲ ਅਸਿਸਟੈਂਟਾਂ ਨੂੰ ਹਦਾਇਤ ਕੀਤੀ ਗਈ ਕਿ ਜਨਗਣਨਾ 2027 ਦੇ ਕੰਮ ਵਿੱਚ ਕਿਸੇ ਵੀ ਕਿਸਮ ਦੀ ਲਾਪਰਵਾਹੀ ਨਾ ਵਰਤੀ ਜਾਵੇ ਅਤੇ ਸਾਰੀਆਂ ਡਿਊਟੀਆਂ ਪੂਰੀ ਨਿਸ਼ਠਾ, ਜਿੰਮੇਵਾਰੀ ਅਤੇ ਸਮੇਂ-ਸਿਰ ਨਿਭਾਈਆਂ ਜਾਣ। ਇਸ ਮੌਕੇ ਡਾਇਰੈਕਟਰ ਆਫ਼ ਸੈਂਸਸ ਓਪਰੇਸ਼ਨਜ਼, ਪੰਜਾਬ, ਚੰਡੀਗੜ੍ਹ ਤੋਂ ਆਏ ਨੁਮਾਇੰਦਿਆਂ ਸ਼੍ਰੀਮਤੀ ਸੁਪ੍ਰਿਯਾ, ਅਸਿਸਟੈਂਟ ਡਾਇਰੈਕਟਰ ਅਤੇ ਸ਼੍ਰੀ ਪੰਕਜ, ਜ਼ਿਲ੍ਹਾ ਕੋਆਰਡੀਨੇਟਰ ਫ਼ਰੀਦ...
1 ਤੇ 2 ਮਾਰਚ ਨੂੰ ਹੋਣ ਵਾਲੀਆ ਵਿਰਾਸਤੀ ਖੇਡਾਂ ਲਈ ਪ੍ਰਸਾਸ਼ਨ ਵੱਲੋਂ ਅਗਾਓ ਤਿਆਰੀਆਂ ਦੀ ਰੀਵਿਊ ਮੀਟਿੰਗ

1 ਤੇ 2 ਮਾਰਚ ਨੂੰ ਹੋਣ ਵਾਲੀਆ ਵਿਰਾਸਤੀ ਖੇਡਾਂ ਲਈ ਪ੍ਰਸਾਸ਼ਨ ਵੱਲੋਂ ਅਗਾਓ ਤਿਆਰੀਆਂ ਦੀ ਰੀਵਿਊ ਮੀਟਿੰਗ

Local
ਸ੍ਰੀ ਅਨੰਦਪੁਰ ਸਾਹਿਬ 24 ਫਰਵਰੀ : ਹੋਲਾ ਮਹੱਲਾ ਮੌਕੇ 1 ਅਤੇ 2 ਮਾਰਚ ਨੂੰ ਸ੍ਰੀ ਅਨੰਦਪੁਰ ਸਾਹਿਬ ਦੇ ਚਰਨ ਗੰਗਾ ਸਟੇਡੀਅਮ ਵਿਚ ਹੋਣ ਵਾਲੀਆ ਵਿਰਾਸਤੀ ਖੇਡਾਂ ਲਈ ਪ੍ਰਸਾਸ਼ਨ ਵੱਲੋਂ ਅਗਾਓ ਤਿਆਰੀਆਂ ਮੁਕੰਮਲ ਕੀਤੀਆ ਜਾ ਰਹੀਆਂ ਹਨ। 1 ਅਤੇ 2 ਮਾਰਚ  ਨੂੰ ਦੋ ਰੋਜ਼ਾ ਵਿਰਾਸਤੀ ਖੇਡਾਂ ਵਿਚ ਪੰਜਾਬ ਦੇ ਅਮੀਰ ਸੱਭਿਆਚਾਰਕ ਅਤੇ ਵਿਰਾਸਤ ਦੀ ਝਲਕ ਵੀ ਨਜ਼ਰ ਆਵੇਗੀ।   ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਚੰਦਰ ਜਯੋਤੀ ਸਿੰਘ ਆਈ.ਏ.ਐਸ ਨੇ ਅੱਜ ਵਿਰਾਸਤੀ ਖੇਡਾਂ ਦੇ ਪ੍ਰਬੰਧਾਂ ਸਬੰਧੀ ਅਧਿਕਾਰੀਆਂ ਨਾਲ ਕੀਤੀ ਇੱਕ ਵਿਸੇਸ਼ ਮੀਟਿੰਗ ਮੋਕੇ ਦਿੱਤੀ। ਉਨ੍ਹਾਂ ਨੇ ਕਿਹਾ ਕਿ 1 ਮਾਰਚ ਨੂੰ ਵਿਰਾਸਤੀ ਖੇਡਾਂ ਦੀ ਸੁਰੂਆਤ ਪੰਜਾਬ ਦੇ ਪ੍ਰਸਿੱਧ ਲੋਕ ਨਾਚ ਗਿੱਧੇ- ਭੰਗੜੇ ਨਾਲ ਹੋਵੇਗੀ। ਇਨ੍ਹਾਂ ਵਿਰਾਸਤੀ ਖੇਡਾਂ ਵਿੱਚ ਕਿੱਲਾ ਪੁੱਟਣਾ (ਟੈਂਟ ਪੈਗਿੰਗ), ਗੱਤਕਾ, ਤੀਰ ਅੰਦਾਜ਼ੀ (ਆਰਚਰੀ) ਦੇ ਮੁਕਾਬਲੇ ਹੋਣਗੇ। 2 ਮਾਰਚ ਨੂੰ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਇਨਾਂਮਾ ਦੀ ਵੰਡ ਕੀਤੀ ਜਾਵੇਗੀ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਚਰਨ ਗੰਗਾ ਸਟੇਡੀਅਮ ਨੂੰ ਵਿਰਾਸਤੀ ਖੇਡਾਂ ਲਈ ਤਿਆਰ ਕੀਤਾ ਜਾ ਰਿਹਾ ਹੈ, ਜਿੱਥ...
ਸੇਫ ਸਕੂਲ ਵਾਹਨ ਪਾਲਸੀ ਤਹਿਤ ਸਕੂਲੀ ਬੱਸਾਂ ਦੀ ਕੀਤੀ ਵਿਸ਼ੇਸ਼ ਚੈਕਿੰਗ

ਸੇਫ ਸਕੂਲ ਵਾਹਨ ਪਾਲਸੀ ਤਹਿਤ ਸਕੂਲੀ ਬੱਸਾਂ ਦੀ ਕੀਤੀ ਵਿਸ਼ੇਸ਼ ਚੈਕਿੰਗ

Local
ਮਾਲੇਰਕੋਟਲਾ, 24 ਫਰਵਰੀ-                   ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਹਰਪ੍ਰੀਤ ਕੌਰ ਸੰਧੂ ਦੀਆਂ ਹਦਾਇਤਾਂ ਅਨੁਸਾਰ ਸੇਫ ਸਕੂਲ ਵਾਹਨ ਪਾਲਸੀ ਅਧੀਨ ਵਿਦਿਆਰਥੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਵੱਖ-ਵੱਖ ਸਕੂਲੀ ਬੱਸਾਂ ਦੀ ਚੈਕਿੰਗ ਕੀਤੀ ਗਈ।                    ਇਸ ਚੈਕਿੰਗ ਦੌਰਾਨ 15 ਸਕੂਲੀ ਬੱਸਾਂ ਦੀ ਵਿਸਥਾਰਪੂਰਵਕ ਜਾਂਚ ਕੀਤੀ ਗਈ। ਬਾਲ ਸੁਰੱਖਿਆ ਵਿਭਾਗ ਦੀ ਟੀਮ ਵੱਲੋਂ ਹਰੇਕ ਬੱਸ ਦੇ ਜ਼ਰੂਰੀ ਦਸਤਾਵੇਜ਼ਾਂ, ਬੀਮਾ ਪ੍ਰਮਾਣ- ਪੱਤਰ, ਫਸਟ ਏਡ ਕਿੱਟ ਅਤੇ ਅੱਗ ਬੁਝਾਊ ਯੰਤਰ ਆਦਿ ਦੀ ਜਾਂਚ ਕੀਤੀ ਗਈ। ਜਾਂਚ ਦੌਰਾਨ 3 ਬੱਸਾਂ ਵਿੱਚ ਕਮੀਆਂ ਪਾਈਆਂ ਗਈਆਂ, ਜਿਸ ਕਾਰਨ ਉਨ੍ਹਾਂ ਦੇ ਚਲਾਨ ਕੀਤੇ ਗਏ। ਇਹ ਚਲਾਨ ਬੀਮਾ ਦਸਤਾਵੇਜ਼ ਅਪਡੇਟ ਨਾ ਹੋਣ, ਫਸਟ ਏਡ ਕਿੱਟ ਦੀ ਅਣਹੋਂਦ ਜਾਂ ਅਧੂਰੀ ਸਥਿਤੀ ਅਤੇ ਅੱਗ ਬੁਝਾਊ ਯੰਤਰ ਨਿਰਧਾਰਤ ਮਾਪਦੰਡਾਂ ਅਨੁਸਾਰ ਨਾ ਹ...
ਬੇਟੀ ਬਚਾਓ ਬੇਟੀ ਪੜਾਓ ਅਭਿਆਨ ਤਹਿਤ ਸਰਕਾਰੀ ਕੰਨਿਆ ਸਕੂਲ ਫਾਜ਼ਿਲਕਾ ਵਿਖੇ ਪ੍ਰੋਗਰਾਮ ਦਾ ਆਯੋਜਨ

ਬੇਟੀ ਬਚਾਓ ਬੇਟੀ ਪੜਾਓ ਅਭਿਆਨ ਤਹਿਤ ਸਰਕਾਰੀ ਕੰਨਿਆ ਸਕੂਲ ਫਾਜ਼ਿਲਕਾ ਵਿਖੇ ਪ੍ਰੋਗਰਾਮ ਦਾ ਆਯੋਜਨ

Hot News
ਫਾਜ਼ਿਲਕਾ 24 ਫਰਵਰੀ 2026- ਬੇਟੀ ਬਚਾਓ ਬੇਟੀ ਪੜਾਓ ਅਭਿਆਨ ਤਹਿਤ ਔਰਤਾਂ ਦੇ ਅਧਿਕਾਰਾਂ ਪ੍ਰਤੀ ਅਤੇ ਲੜਕੇ -ਲੜਕੀਆਂ ਨੂੰ ਬਰਾਬਰਤਾ ਦਾ ਹੱਕ ਦੇਣ ਪ੍ਰਤੀ ਜਾਗਰੂਕਤਾ ਪੈਦਾ ਕਰਨ ਹਿੱਤ ਸਰਕਾਰੀ ਕੰਨਿਆ ਸਕੂਲ ਫਾਜ਼ਿਲਕਾ ਵਿਖੇ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵੱਜੋਂ ਮੈਡਮ ਖੁਸ਼ਬੂ ਸਵਨਾ ਪਹੁੰਚੇ। ਇਸ ਦੌਰਾਨ ਉਨ੍ਹਾਂ ਵਿਦਿਆਰਥਣਾਂ ਨੂੰ ਸਕੂਲ ਬੈਗਾਂ ਦੀ ਵੰਡ ਕੀਤੀ।ਪ੍ਰੋਗਰਾਮ ਦੌਰਾਨ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਸਮਾਜ ਦੀ ਬਿਹਤਰੀ ਤੇ ਵਿਕਾਸ ਵਿਚ ਮਹਿਲਾਵਾਂ/ਔਰਤਾਂ ਦਾ ਅਹਿਮ ਰੋਲ ਹੈ | ਉਨ੍ਹਾਂ ਕਿਹਾ ਕਿ ਲੜਕੀਆਂ ਨੇ ਹਰ ਖੇਤਰ ਵਿਚ ਮਲਾਂ ਮਾਰਦਿਆਂ ਆਪਣੀ ਮਿਸਾਲ ਪੇਸ਼ ਕੀਤੀ ਹੈ| ਉਨ੍ਹਾਂ ਕਿਹਾ ਕਿ ਬੇਟੀਆਂ ਬਿਨਾਂ ਸੰਸਾਰ ਵਿਚ ਕੁਝ ਵੀ ਸੰਭਵ ਨਹੀਂ ਹੈ।  ਉਨ੍ਹਾਂ ਕਿਹਾ ਕਿ ਅੱਜ ਦੇ ਯੁਗ ਵਿਚ ਲੜਕਾ—ਲੜਕੀ ਵਿਚ ਕੋਈ ਫਰਕ ਨਹੀਂ। ਉਨ੍ਹਾਂ ਕਿਹਾ ਕਿ ਲੜਕੀਆਂ ਵੀ ਲੜਕਿਆਂ ਦੇ ਬਰਾਬਰ ਹੀ ਵਡੇ—ਵਡੇ ਮੁਕਾਮਾਂ *ਤੇ ਪਹੁੰਚ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਾਨੂੰ ਵੀ ਲੜਕੀਆਂ/ਬੇਟੀਆਂ ਨੂੰ ਪੂਰਾ ਮਾਣ ਸਤਿਕਾਰ ਦੇਣਾ ਚਾਹੀਦਾ ਹੈ।ਉਨ੍ਹਾਂ ਬੇਟੀ ਬਚਾਓ ਬੇਟੀ ਪੜਾਓ ਅਭਿਆਨ ਨੂ...
48 ਕਰੋੜ ਦੀ ਲਾਗਤ ਨਾਲ ਹੋਵੇਗਾ ਫਰਵਾਹੀ, ਸੇਖਾ, ਝਲੂਰ ਤੇ ਕੋਠੇ ਗੁਰੂ ਦੀਆਂ ਸੜਕਾਂ ਦਾ ਨਵੀਨੀਕਰਨ: ਮੀਤ ਹੇਅਰ

48 ਕਰੋੜ ਦੀ ਲਾਗਤ ਨਾਲ ਹੋਵੇਗਾ ਫਰਵਾਹੀ, ਸੇਖਾ, ਝਲੂਰ ਤੇ ਕੋਠੇ ਗੁਰੂ ਦੀਆਂ ਸੜਕਾਂ ਦਾ ਨਵੀਨੀਕਰਨ: ਮੀਤ ਹੇਅਰ

Hot News
ਬਰਨਾਲਾ, 24 ਫਰਵਰੀ-         ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਕਰੋੜਾਂ ਰੁਪਏ ਦੀ ਲਾਗਤ ਨਾਲ ਲਿੰਕ ਸੜਕਾਂ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ ਤੇ ਜ਼ਿਲ੍ਹਾ ਬਰਨਾਲਾ ਵਿੱਚ ਸੜਕਾਂ ਦੇ ਨਵੀਨੀਕਰਨ, ਚੌੜਾ ਕਰਨ ਅਤੇ ਮੁਰੰਮਤ ਦੇ ਕੰਮ ਲਗਾਤਾਰ ਚੱਲ ਰਹੇ ਹਨ।             ਇਹ ਪ੍ਰਗਟਾਵਾ ਲੋਕ ਸਭਾ ਮੈਂਬਰ ਸੰਗਰੂਰ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਪਿੰਡ ਫਰਵਾਹੀ ਵਿਚ ਲਿੰਕ ਰੋਡ ਦੇ ਕੰਮ ਦਾ ਨੀਂਹ ਪੱਥਰ ਰੱਖਣ ਮੌਕੇ ਕੀਤਾ। ਉਨ੍ਹਾਂ ਅੱਜ ਇਲਾਕੇ ਦੀਆਂ 4846.74 ਲੱਖ ਦੀ ਲਾਗਤ ਵਾਲੀਆਂ ਵੱਖ ਵੱਖ ਸੜਕਾਂ ਦੇ ਨੀਂਹ ਪੱਥਰ ਰੱਖੇ। ਇਨ੍ਹਾਂ ਵਿੱਚ ਪਿੰਡ ਕੋਠੇ ਗੁਰੂ ਵਿਚ ਨਵੀਂ ਉਸਾਰੀ ਲਿੰਕ ਸੜਕ ਧਨੌਲਾ ਖੁਰਦ ਤੋਂ ਮੈਰੀਲੈਂਡ ਪੈਲੇਸ ਵਾਇਆ ਕੋਠੇ ਗੁਰੂ (6.25 ਕਿਲੋਮੀਟਰ) 331 ਲੱਖ ਦੀ ਲਾਗਤ ਵਾਲੀ, ਪਿੰਡ ਫਰਵਾਹੀ ਵਿਚ ਬਰਨਾਲਾ-ਧਨੌਲਾ ਰੋਡ ਤੋਂ ਫਰਵਾਹੀ ਸੇਖਾ ਬਸਤੀ ਤੱਕ 7.48 ਕਿਲੋਮੀਟਰ ਸੜਕ ਦਾ ਨਵੀਨੀਕਰਨ 680.0 ਲੱਖ ਦੀ ਲਾਗਤ ਨਾਲ, ਲਿੰਕ ਸੜਕ ਫਰਵਾਹੀ ਸੇਖਾ ਰੋਡ ਤੋਂ ਕੋਠੇ ਝੱਬਰਾਂ ਵਾਲੇ ਤੱਕ 2 ਕਿਲੋਮੀਟਰ ਦੇ ਟੋਟੇ ਦ...
ਸ੍ਰੀ ਮੁਕਤਸਰ ਸਾਹਿਬ ਵਿੱਚ “ਪੰਜਾਬ ਸਖੀ ਸ਼ਕਤੀ ਮੇਲਾ” ਦਾ ਰੰਗਾਰੰਗ ਦੂਜਾ ਦਿਨ — ਮਹਿਲਾ ਸਸ਼ਕਤੀਕਰਨ ਦੀ ਗੂੰਜ ਦੂਰ ਤੱਕ ਸੁਣਾਈ ਦਿੱਤੀ

ਸ੍ਰੀ ਮੁਕਤਸਰ ਸਾਹਿਬ ਵਿੱਚ “ਪੰਜਾਬ ਸਖੀ ਸ਼ਕਤੀ ਮੇਲਾ” ਦਾ ਰੰਗਾਰੰਗ ਦੂਜਾ ਦਿਨ — ਮਹਿਲਾ ਸਸ਼ਕਤੀਕਰਨ ਦੀ ਗੂੰਜ ਦੂਰ ਤੱਕ ਸੁਣਾਈ ਦਿੱਤੀ

Local
ਸ੍ਰੀ ਮੁਕਤਸਰ ਸਾਹਿਬ, 24 ਫਰਵਰੀ- ਜ਼ਿਲ੍ਹਾ ਉਦਯੋਗ ਕੇਂਦਰ, ਸ੍ਰੀ ਮੁਕਤਸਰ ਸਾਹਿਬ (ਉਦਯੋਗ ਅਤੇ ਵਣਜ ਵਿਭਾਗ ਪੰਜਾਬ) ਅਤੇ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਵੱਲੋਂ ਡਿਪਟੀ ਕਮਿਸ਼ਨਰ ਸ਼੍ਰੀ ਅਭਿਜੀਤ ਕਪਲਿਸ਼ ਦੀ ਅਗਵਾਈ ਹੇਠ ਰੈਂਪ ਸਕੀਮ ਅਧੀਨ ਆਯੋਜਿਤ “ਪੰਜਾਬ ਸਖੀ ਸ਼ਕਤੀ ਮੇਲਾ – ਮਹਿਲਾ ਉੱਦਮੀਆਂ ਦਾ ਸਸ਼ਕਤੀਕਰਨ” ਨੇ ਦੂਜੇ ਦਿਨ ਸ਼ਾਨਦਾਰ ਢੰਗ ਨਾਲ ਰੰਗ ਬੰਨਿਆ। 23 ਤੋਂ 25 ਫਰਵਰੀ ਤੱਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਰਕ, ਕੋਟਕਪੂਰਾ ਰੋਡ ਵਿਖੇ ਲੱਗੇ ਇਸ ਮੇਲੇ ਨੇ ਇਲਾਕੇ ਵਿੱਚ ਉਤਸ਼ਾਹ ਅਤੇ ਉਮੀਦ ਦੀ ਨਵੀਂ ਲਹਿਰ ਪੈਦਾ ਕੀਤੀ। ਫੰਕਸ਼ਨਲ ਮੈਨੇਜਰ ਸ਼੍ਰੀ ਵਿਸ਼ਵ ਦੀਪ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਮੇਲਾ ਸਿਰਫ਼ ਪ੍ਰਦਰਸ਼ਨੀ ਨਹੀਂ, ਸਗੋਂ ਮਹਿਲਾਵਾਂ ਲਈ ਆਰਥਿਕ ਖੁਦਮੁਖਤਿਆਰੀ ਵੱਲ ਵੱਡਾ ਕਦਮ ਹੈ। ਇੱਥੇ ਮਹਿਲਾ ਉੱਦਮੀਆਂ ਨੂੰ ਆਪਣੇ ਹੁਨਰ ਨੂੰ ਦਰਸਾਉਣ, ਨਵੇਂ ਵਪਾਰਕ ਸੰਪਰਕ ਬਣਾਉਣ ਅਤੇ ਆਤਮ-ਵਿਸ਼ਵਾਸ ਮਜ਼ਬੂਤ ਕਰਨ ਲਈ ਅਨਮੋਲ ਮੰਚ ਮਿਲਿਆ। ਸੱਭਿਆਚਾਰਕ ਰੰਗਤ ਨੇ ਮੇਲੇ ਨੂੰ ਹੋਰ ਵੀ ਰੌਣਕਮਈ ਬਣਾ ਦਿੱਤਾ। ਗਿੱਧਾ, ਭੰਗੜਾ, ਗੀਤ-ਸੰਗੀਤ ਅਤੇ ਕਵ...
ਜਬਰੀ ਵਸੂਲੀ ਨਾਲ ਸਬੰਧਤ ਗੋਲੀਬਾਰੀ ਦੀਆਂ ਘਟਨਾਵਾਂ ਵਿੱਚ ਸ਼ਾਮਲ ਦੋ ਬੀ.ਕੇ.ਆਈ. ਕਾਰਕੁਨ ਜਲੰਧਰ ਤੋਂ ਗ੍ਰਿਫ਼ਤਾਰ; ਪਿਸਤੌਲ ਬਰਾਮਦ

ਜਬਰੀ ਵਸੂਲੀ ਨਾਲ ਸਬੰਧਤ ਗੋਲੀਬਾਰੀ ਦੀਆਂ ਘਟਨਾਵਾਂ ਵਿੱਚ ਸ਼ਾਮਲ ਦੋ ਬੀ.ਕੇ.ਆਈ. ਕਾਰਕੁਨ ਜਲੰਧਰ ਤੋਂ ਗ੍ਰਿਫ਼ਤਾਰ; ਪਿਸਤੌਲ ਬਰਾਮਦ

Hot News
ਚੰਡੀਗੜ੍ਹ/ਜਲੰਧਰ, 24 ਫਰਵਰੀ:-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਿੱਢੀ ਮੁਹਿੰਮ ਦੌਰਾਨ ਵੱਡੀ ਸਫਲਤਾ ਹਾਸਲ ਕਰਦਿਆਂ, ਕਾਊਂਟਰ ਇੰਟੈਲੀਜੈਂਸ (ਸੀਆਈ) ਜਲੰਧਰ ਨੇ ਜਬਰੀ ਵਸੂਲੀ ਨਾਲ ਸਬੰਧਤ ਗੋਲੀਬਾਰੀ ਦੀਆਂ ਘਟਨਾਵਾਂ ਵਿੱਚ ਸ਼ਾਮਲ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਵੱਲੋਂ ਸਮਰਥਤ ਇੱਕ ਮਾਡਿਊਲ ਦੇ ਦੋ ਮੁੱਖ ਕਾਰਕੁਨਾਂ ਨੂੰ  ਇੱਕ .32 ਬੋਰ ਪਿਸਤੌਲ, ਮੈਗਜ਼ੀਨ ਅਤੇ ਅੱਠ ਕਾਰਤੂਸਾਂ ਸਮੇਤ ਗ੍ਰਿਫਤਾਰ ਕਰਕੇ ਇਸ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਸੁਖਵਿੰਦਰ ਸਿੰਘ ਉਰਫ਼ ਸੰਨੀ ਅਤੇ ਰਾਵਲ ਦੋਵੇਂ ਵਾਸੀ ਪਿੰਡ ਕੁਲਮ, ਐਸਬੀਐਸ ਨਗਰ ਵਜੋਂ ਹੋਈ ਹੈ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਆਪਣੇ ਵਿਦੇਸ਼ੀ ਹੈਂਡਲਰਾਂ - ਗੋਪੀ ਨਵਾਸ਼ਹਿਰੀਆ, ਜੱਸੀ ਕੁਲਮ ਅਤੇ ਸੁਸ਼ਾਂਤ ਚੋਪੜਾ - ਜੋ ਬੀਕੇਆਈ ਨਾਲ ਜੁੜੇ ਹੋਏ ਹਨ, ਦੇ ...
50000 ਰੁਪਏ ਰਿਸ਼ਵਤ ਦੀ ਮੰਗ ਕਰਨ ਵਾਲਾ ਸਰਪੰਚ  ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂ

50000 ਰੁਪਏ ਰਿਸ਼ਵਤ ਦੀ ਮੰਗ ਕਰਨ ਵਾਲਾ ਸਰਪੰਚ  ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂ

Hot News
ਚੰਡੀਗੜ੍ਹ, 24 ਫਰਵਰੀ:-ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਅਪਣਾਈ ਗਈ ਜ਼ੀਰੋ ਟਾਲਰੈਂਸ ਨੀਤੀ ਤਹਿਤ ਪੰਜਾਬ ਵਿਜੀਲੈਂਸ ਬਿਊਰੋ  ਨੇ ਪਿੰਡ ਦੇਵੀਨਗਰ (ਅਭਰਾਵਨ) ਜ਼ਿਲ੍ਹਾ ਐਸ.ਏ.ਐਸ. ਨਗਰ ਦੇ ਸਰਪੰਚ ਗੁਰਚਰਨ ਸਿੰਘ ਨੂੰ 50000 ਰੁਪਏ ਰਿਸ਼ਵਤ ਦੀ ਮੰਗ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਹ ਗ੍ਰਿਫ਼ਤਾਰੀ ਮੁੱਖ ਮੰਤਰੀ ਦੇ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਪੋਰਟਲ ’ਤੇ ਦਰਜ ਸ਼ਿਕਾਇਤ ਤੋਂ ਬਾਅਦ ਅਮਲ ਵਿੱਚ ਲਿਆਂਦੀ ਗਈ ਹੈ।  ਸ਼ਿਕਾਇਤ ਦੀ ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਜ਼ਿਲ੍ਹਾ ਐਸਏਐਸ ਨਗਰ ਦੇ ਪਿੰਡ ਦੇਵੀਨਗਰ (ਅਭਰਾਵਨ) ਦੇ ਸਰਪੰਚ ਗੁਰਚਰਨ ਸਿੰਘ ਨੇ ਸ਼ਿਕਾਇਤਕਰਤਾ ਦਾ ਟਰੈਕਟਰ, ਜੋ ਪੁਲੀਸ ਕੋਲ ਜ਼ਬਤ ਸੀ, ਨੂੰੰ ਥਾਣਾ ਬਨੂੜ ਤੋਂ ਛੁਡਾਉਣ  ਬਦਲੇ 100000 ਰੁਪਏ ਰਿਸ਼ਵਤ ਮੰਗੀ ਸੀ। ਸ਼ਿਕਾਇਤਕਰਤਾ ਦੀ ਵਾਰ-ਵਾਰ ਬੇਨਤੀ ’ਤੇ ਦੋਸ਼ੀ ਸਰਪੰਚ ਨਾਲ ਸੌਦਾ 50000 ਰੁਪਏ ਵਿੱਚ ਤੈਅ ਹੋਇਆ। ਸ਼ਿਕਾਇਤਕਰਤਾ ਨੇ ਰਿਸ਼ਵਤ ਸਬੰਧੀ  ਪੂਰੀ ਗੱਲਬ...