ਰੇਲਵੇ ਟਰੈਕ ‘ਤੇ ਆਈਈਡੀ ਧਮਾਕੇ ਦੀ ਕੋਸ਼ਿਸ਼ ਦਾ ਮਾਮਲਾ: ਮ੍ਰਿਤਕ ਦੇ ਭਰਾ ਵੱਲੋਂ ਕੀਤੇ ਖੁਲਾਸਿਆਂ ਦੇ ਆਧਾਰ ‘ਤੇ ਅੱਤਵਾਦੀ ਹਾਰਡਵੇਅਰ ਦੇ ਵੱਡੇ ਜ਼ਖ਼ੀਰੇ ਵਿੱਚ ਆਰਪੀਜੀ, ਆਰਡੀਐਕਸ ਅਤੇ ਪਿਸਤੌਲਾਂ ਬਰਾਮਦ
ਚੰਡੀਗੜ੍ਹ/ਪਟਿਆਲਾ, 29 ਅਪ੍ਰੈਲ:ਸ਼ੰਭੂ ਰੇਲਵੇ ਟਰੈਕ 'ਤੇ ਆਈ.ਈ.ਡੀ. ਧਮਾਕੇ ਦੀ ਕੋਸ਼ਿਸ਼ ਦੇ ਮਾਮਲੇ ‘ਚ ਸ਼ਾਮਲ ਪਾਕਿਸਤਾਨ-ਸਮਰਥਿਤ ਆਈਐਸਆਈ ਅਤੇ ਖਾਲਿਸਤਾਨ ਪੱਖੀ ਅੱਤਵਾਦੀ ਨੈੱਟਵਰਕ ਦੀ ਡੂੰਘੀ ਅੱਤਵਾਦੀ ਸਾਜ਼ਿਸ਼ ਨੂੰ ਇੱਕ ਹੋਰ ਵੱਡਾ ਝਟਕਾ ਦਿੰਦਿਆਂ ਪਟਿਆਲਾ ਪੁਲਿਸ ਨੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸਐਸਓਸੀ) ਅੰਮ੍ਰਿਤਸਰ ਨਾਲ ਸਾਂਝੇ ਆਪ੍ਰੇਸ਼ਨ ਵਿੱਚ ਪਿੰਡ ਤਰਨਤਾਰਨ ਦੇ ਪੰਜਵਾੜ ਖੁਰਦ ਤੋਂ ਇੱਕ ਰਾਕੇਟ ਪ੍ਰੋਪੇਲਡ ਗ੍ਰਨੇਡ (ਆਰਪੀਜੀ), ਹੈਂਡ ਗ੍ਰਨੇਡ, ਵਿਸਫੋਟਕ ਸਮੱਗਰੀ ਅਤੇ ਅਤਿ ਆਧੁਨਿਕ ਪਿਸਤੌਲਾਂ ਸਮੇਤ ਅੱਤਵਾਦੀ ਹਾਰਡਵੇਅਰ ਦਾ ਇੱਕ ਹੋਰ ਜ਼ਖ਼ੀਰਾ ਬਰਾਮਦ ਕਰਕੇ ਵੱਡੀਆਂ ਅੱਤਵਾਦੀ ਸਾਜ਼ਿਸ਼ਾਂ ਨੂੰ ਟਾਲ ਦਿੱਤਾ ਹੈ। ਇਹ ਜਾਣਕਾਰੀ ਅੱਜ ਇਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।
ਬਰਾਮਦ ਕੀਤੇ ਗਏ ਅੱਤਵਾਦੀ ਹਾਰਡਵੇਅਰ ਵਿੱਚ ਇੱਕ ਆਰਪੀਜੀ, 2.296 ਕਿਲੋ ਵਜ਼ਨ ਦੇ ਇੱਕ ਮਟੈਲਿਕ ਆਈਈਡੀ (ਸਟਿੱਕੀ ਬੰਬ) ਦੇ ਨਾਲ ਇਲੈਕਟ੍ਰਿਕ ਵਾਇਰਜ਼ ਤੇ ਇੱਕ ਬੈਟਰੀ ਸਮੇਤ ਤਿੰਨ ਡੈਟੋਨੇਟਰ, 1.456 ਕਿਲੋ ਵਜ਼ਨ ਵਾਲੇ ਆਰਡੀਐਕਸ ਦੇ ਦੋ ਪੈਕ, ਇੱਕ ਪੀ-86 ਹੈਂਡ ਗ੍ਰਨੇ...








