Saturday, September 19Malwa News
Shadow

Author: News Editor

ਰੋਲ ਅਬਜ਼ਰਵਰ ਡੀ.ਐਸ. ਮਾਂਗਟ ਨੇ ਐਸ.ਆਈ.ਆਰ. ਪ੍ਰਕਿਰਿਆ ਦੀ ਕੀਤੀ ਸਮੀਖਿਆ

ਰੋਲ ਅਬਜ਼ਰਵਰ ਡੀ.ਐਸ. ਮਾਂਗਟ ਨੇ ਐਸ.ਆਈ.ਆਰ. ਪ੍ਰਕਿਰਿਆ ਦੀ ਕੀਤੀ ਸਮੀਖਿਆ

Local
ਹੁਸ਼ਿਆਰਪੁਰ, 8 ਸਤੰਬਰ: ਭਾਰਤ ਚੋਣ ਕਮਿਸ਼ਨ ਦੇ ਨਿਰਦੇਸ਼ਾਂ ’ਤੇ ਵੋਟਰ ਸੂਚੀਆਂ ਦੀ ਚੱਲ ਰਹੀ ਵਿਸ਼ੇਸ਼ ਗਹਿਰੀ ਸੁਧਾਈ (ਐਸ.ਆਈ.ਆਰ.) ਪ੍ਰਕਿਰਿਆ ਦੀ ਜ਼ਿਲ੍ਹੇ ਵਿਚ ਸਮੀਖਿਆ ਲਈ ਰਾਜ ਦੇ ਮੁੱਖ ਚੋਣ ਅਧਿਕਾਰੀ ਵਲੋਂ ਨਿਯੁਕਤ ਕੀਤੇ ਰੋਲ ਅਬਜ਼ਰਵਰ ਪੰਜਾਬ ਦੇ ਸੀਨੀਅਰ ਆਈ.ਏ.ਐਸ. ਅਧਿਕਾਰੀ ਅਤੇ ਸਕੱਤਰ ਲੋਕਪਾਲ ਡੀ.ਐਸ.ਮਾਂਗਟ ਨੇ ਅੱਜ ਇਥੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਧਿਕਾਰੀ ਆਸ਼ਿਕਾ ਜੈਨ ਦੀ ਮੌਜੂਦਗੀ ਵਿਚ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਅਤੇ ਐਸ.ਆਈ.ਆਰ. ਲਈ ਤਾਇਨਾਤ ਅਮਲੇ ਨਾਲ ਗੱਲਬਾਤ ਕਰਕੇ ਸਮੁੱਚੀ ਪ੍ਰਕਿਰਿਆ ਦਾ ਜਾਇਜ਼ਾ ਲਿਆ।            ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਰੋਲ ਅਬਜ਼ਰਵਰ ਡੀ.ਐਸ.ਮਾਂਗਟ ਨੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ, ਵਧੀਕ ਡਿਪਟੀ ਕਮਿਸ਼ਨਰ, ਨਗਰ ਨਿਗਮ ਦੇ ਕਮਿਸ਼ਨਰ, ਐਸ.ਡੀ.ਐਮਜ਼-ਕਮ-ਚੋਣਕਾਰ ਰਜਿਸਟ੍ਰੇਸ਼ਨ ਅਧਿਕਾਰੀਆਂ ਅਤੇ ਸੈਕਟਰ ਅਧਿਕਾਰੀਆਂ ਨਾਲ ਗੱਲਬਾਤ ਦੌਰਾਨ ਤਾਕੀਦ ਕੀਤੀ ਕਿ ਕਿਸੇ ਵੀ ਯੋਗ ਵੋਟਰ ਦਾ ਨਾਮ ਵੋਟਰ ਸੂਚੀ ਵਿਚ ਦਰਜ ਹੋਣ ਤੋਂ ਨਾ ਰਹਿ ਜਾਵੇ। ਉਨ੍ਹਾਂ ਕਿਹ...
ਮੱਛੀਆਂ ਵਿੱਚ ਫੈਲ ਰਹੇ ਕੈਂਸਰ ਨੇ ਵਧਾਈ ਵਿਗਿਆਨੀਆਂ ਦੀ ਚਿੰਤਾ, ਕੀ ਮਨੁੱਖਾਂ ਨੂੰ ਹੋ ਸਕਦਾ ਖਤਰਾ?

ਮੱਛੀਆਂ ਵਿੱਚ ਫੈਲ ਰਹੇ ਕੈਂਸਰ ਨੇ ਵਧਾਈ ਵਿਗਿਆਨੀਆਂ ਦੀ ਚਿੰਤਾ, ਕੀ ਮਨੁੱਖਾਂ ਨੂੰ ਹੋ ਸਕਦਾ ਖਤਰਾ?

Health
CONTAGIOUS CANCER IN FISH: ਵਿਗਿਆਨੀਆਂ ਨੇ ਬ੍ਰਾਊਨ ਬੁੱਲਹੈੱਡ ਕੈਟਫਿਸ਼ ਵਿੱਚ ਦੁਨੀਆ ਦਾ ਪਹਿਲਾਂ ਅਜਿਹਾ ਕੈਂਸਰ ਲੱਭਿਆ ਹੈ, ਜੋ ਇੱਕ ਜੀਵ ਤੋਂ ਦੂਜੇ ਜੀਵ ਵਿੱਚ ਫੈਲ ਸਕਦਾ ਹੈ। ਨੇਚਰ ਜਨਰਲ ਵਿੱਚ ਛਪੀ ਖੋਜ ਅਨੁਸਾਰ, ਇਹ ਚਮੜੀ ਦੇ ਕੈਂਸਰ ਦੀ ਇੱਕ ਕਿਸਮ ਹੈ, ਜੋ ਅਮਰੀਕਾ-ਕੈਨੇਡਾ ਬਾਰਡਰ 'ਤੇ ਮੌਜ਼ੂਦ ਇੱਕ ਝੀਲ ਦੀਆਂ ਮੱਛੀਆਂ ਵਿੱਚ ਫੈਲ ਰਿਹਾ ਹੈ। ਨੇਚਰ ਵਿੱਚ ਛਪੀ ਇਹ ਸਟੱਡੀ ਮਿੱਠੇ ਪਾਣੀ ਦੇ ਇਕੋਸਿਸਟਮ ਵਿੱਚ ਪਾਇਆ ਗਿਆ ਪਹਿਲਾਂ ਅਤੇ ਜੰਗਲੀ ਜੀਵਾਂ ਵਿੱਚ ਪਾਇਆ ਗਿਆ ਚੌਥਾ ਅਜਿਹਾ ਕੈਂਸਰ ਹੈ, ਜੋ ਇੱਕ ਜੀਵ ਤੋਂ ਦੂਜੇ ਜੀਵ ਵਿੱਚ ਫੈਲ ਸਕਦਾ ਹੈ। ਆਮ ਕੈਂਸਰ ਜੋ ਕਿਸੇ ਮਨੁੱਖ ਦੇ ਆਪਣੇ ਸੈੱਲਾਂ ਤੋਂ ਹੁੰਦੇ ਹਨ, ਉਨ੍ਹਾਂ ਤੋਂ ਅਲੱਗ ਫੈਲਣ ਵਾਲੇ ਕੈਂਸਰ ਲਗਭਗ ਪੈਰਾਸਾਈਟ ਦੀ ਤਰ੍ਹਾਂ ਕੰਮ ਕਰਦੇ ਹਨ। ਕੈਂਸਰ ਸੈੱਲ ਇੱਕ ਹੋਸਟ ਨੂੰ ਛੱਡ ਕੇ ਦੂਜੇ 'ਤੇ ਹਮਲਾ ਕਰਦੇ ਹਨ ਅਤੇ ਵਧਦੇ ਰਹਿੰਦੇ ਹਨ। ਅਜਿਹੇ ਕੈਂਸਰ ਨੇਚਰ ਵਿੱਚ ਬਹੁਤ ਘੱਟ ਹੁੰਦੇ ਹਨ ਅਤੇ ਪਹਿਲਾਂ ਸਿਰਫ ਕੁੱਤਿਆਂ, ਟੈਸਮੇਨੀਅਨ ਡੇਵਿਲਸ ਅਤੇ ਕੁਝ ਸ਼ੈਲਫਿਸ਼ ਸਪੀਸ਼ੀਜ਼ ਵਿੱਚ ਹੀ ਰਿਪੋਰਟ ਕੀਤੇ ਗਏ ਸੀ। ਹਾਲਾਂਕਿ, ਕੈਟਫਿਸ਼ ਵ...
ਜਾਣੋ ਲੋਕਾਂ ਨੂੰ ਕਿਹੋ ਜਿਹਾ ਲੱਗਿਆ ‘ਮਿੱਟੀ ਦੇ ਪੁੱਤ’ ਦਾ ਟ੍ਰੇਲਰ, ਫਿਲਮ ਜਲਦ ਹੋਏਗੀ ਰਿਲੀਜ਼

ਜਾਣੋ ਲੋਕਾਂ ਨੂੰ ਕਿਹੋ ਜਿਹਾ ਲੱਗਿਆ ‘ਮਿੱਟੀ ਦੇ ਪੁੱਤ’ ਦਾ ਟ੍ਰੇਲਰ, ਫਿਲਮ ਜਲਦ ਹੋਏਗੀ ਰਿਲੀਜ਼

Entertainment
ਚੰਡੀਗੜ੍ਹ: ਦੇਵ ਖਰੌੜ ਇਸ ਸਮੇਂ ਆਪਣੀ ਨਵੀਂ ਪੰਜਾਬੀ ਫਿਲਮ 'ਮਿੱਟੀ ਦੇ ਪੁੱਤ' ਨੂੰ ਲੈ ਕੇ ਲਗਾਤਾਰ ਸੁਰਖ਼ੀਆਂ ਬਟੋਰ ਰਿਹਾ ਹੈ। ਹਾਲ ਹੀ ਵਿੱਚ ਇਸ ਫਿਲਮ ਦਾ ਸ਼ਾਨਦਾਰ ਟ੍ਰੇਲਰ ਰਿਲੀਜ਼ ਕੀਤਾ ਗਿਆ ਹੈ, ਜਿਸ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕਾਂ ਵਿੱਚ ਫਿਲਮ ਨੂੰ ਲੈ ਕੇ ਉਤਸ਼ਾਹ ਸਿਰ ਚੜ੍ਹ ਬੋਲ ਰਿਹਾ ਹੈ। ਪਿੰਡਾਂ ਅਤੇ ਮਿੱਟੀ ਦੀ ਬਹੁਤ ਹੀ ਭਾਵੁਕ ਕਹਾਣੀ ਲੈ ਕੇ ਆ ਰਹੀ ਹੈ ਇਹ ਫਿਲਮ। ਕੀ ਹੈ ਟ੍ਰੇਲਰ ਦੀ ਕਹਾਣੀ ਆਰ. ਮਲਕਾਣਾ ਦੁਆਰਾ ਨਿਰਦੇਸ਼ਿਤ ਅਤੇ 'ਧਰਮਾ ਪ੍ਰੋਡਕਸ਼ਨਜ਼' ਵਲੋਂ ਪੇਸ਼ ਕੀਤੀ ਗਈ ਇਹ ਫਿਲਮ 18 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ​ਟ੍ਰੇਲਰ ਦੀ ਸ਼ੁਰੂਆਤ ਪੰਜਾਬ ਦੇ ਰੇਤਲੇ ਟਿੱਬਿਆਂ ਦੇ ਪਿਛੋਕੜ ਤੋਂ ਹੁੰਦੀ ਹੈ, ਜਿੱਥੇ ਪੀੜ੍ਹੀਆਂ ਤੋਂ ਚੱਲੀ ਆ ਰਹੀ ਦੁਸ਼ਮਣੀ, ਅਣਖ, ਹੰਕਾਰ ਅਤੇ ਟੁੱਟਦੇ ਰਿਸ਼ਤਿਆਂ ਦੀ ਕਹਾਣੀ ਦਿਖਾਈ ਗਈ ਹੈ। ਇਹ ਫਿਲਮ ਪੰਜਾਬ ਦੀ ਧਰਤੀ ਨਾਲ ਜੁੜੇ ਲੋਕਾਂ, ਪਰਿਵਾਰਕ ਵਫ਼ਾਦਾਰੀ ਅਤੇ ਜ਼ਮੀਨ ਪ੍ਰਤੀ ਪ੍ਰੇਮ ਨੂੰ ਦਰਸਾਉਂਦੀ ਹੈ। ਟ੍ਰੇਲਰ ਵਿੱਚ ਮੁੱਖ ਪਾਤਰ ਦੱਸਦਾ ਹੈ ਕਿ ਉਸ ਲਈ ਜ਼ਮੀਨ ਕੇਵਲ ਧਰਤੀ ਦਾ ਟੁਕੜਾ ਨਹੀਂ ਹੈ, ਸਗੋਂ ਇਸ ਵਿੱਚ ਉਸਦੇ ...
ਗੈਂਗਸਟਰਾਂ ਤੇ ਵਾਰ ਦਾ 231ਵਾਂ ਦਿਨ: ਪੰਜਾਬ ਪੁਲਿਸ ਵੱਲੋਂ 581 ਥਾਈਂ ਛਾਪੇਮਾਰੀ ; 238 ਕਾਬੂ

ਗੈਂਗਸਟਰਾਂ ਤੇ ਵਾਰ ਦਾ 231ਵਾਂ ਦਿਨ: ਪੰਜਾਬ ਪੁਲਿਸ ਵੱਲੋਂ 581 ਥਾਈਂ ਛਾਪੇਮਾਰੀ ; 238 ਕਾਬੂ

Hot News
ਚੰਡੀਗੜ੍ਹ, 8 ਸਤੰਬਰ: ’ਗੈਂਗਸਟਰਾਂ ਤੇ ਵਾਰ’ ਮੁਹਿੰਮ ਦੇ 231ਵੇਂ ਦਿਨ ਪੰਜਾਬ ਪੁਲਿਸ ਨੇ ਅੱਜ ਰਾਜ ਭਰ ਵਿੱਚ ਗੈਂਗਸਟਰਾਂ ਦੇ ਸਾਥੀਆਂ ਪਛਾਣੇ ਗਏ ਅਤੇ ਮੈਪ ਕੀਤੇ 581 ਟਿਕਾਣਿਆਂ ’ਤੇ ਛਾਪੇਮਾਰੀ ਕੀਤੀ। ਜ਼ਿਕਰਯੋਗ ਹੈ ਕਿ ‘ਗੈਂਗਸਟਰਾਂ ਤੇ ਵਾਰ’ - ਪੰਜਾਬ ਨੂੰ ਗੈਂਗਸਟਰ ਮੁਕਤ ਸੂਬਾ ਬਣਾਉਣ ਲਈ ਫੈਸਲਾਕੁੰਨ ਜੰਗ ਹੈ , ਜੋ 20 ਜਨਵਰੀ, 2026 ਨੂੰ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਪੰਜਾਬ ਗੌਰਵ ਯਾਦਵ ਦੁਆਰਾ ਸ਼ੁਰੂ ਕੀਤੀ ਗਈ ਸੀ। ਐਂਟੀ-ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਪੰਜਾਬ ਦੇ ਤਾਲਮੇਲ ਨਾਲ ਸਾਰੇ ਜ਼ਿਲਿ੍ਹਆਂ ਦੀਆਂ ਪੁਲਿਸ ਟੀਮਾਂ ਰਾਜ ਭਰ ਵਿੱਚ ਵਿਸ਼ੇਸ਼ ਕਾਰਵਾਈਆਂ ਕਰ ਰਹੀਆਂ ਹਨ। 231ਵੇਂ ਦਿਨ, ਪੁਲਿਸ ਟੀਮਾਂ ਨੇ 238 ਵਿਅਕਤੀਆਂ ਨੂੰ 24 ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ, ਜਿਸ ਨਾਲ ਮੁਹਿੰਮ ਦੀ ਸ਼ੁਰੂਆਤ ਤੋਂ ਹੁਣ ਤੱਕ ਕੁੱਲ 68,937 ਗ੍ਰਿਫ਼ਤਾਰੀਆਂ ਹੋਈਆਂ ਹਨ। ਇਸ ਤੋਂ ਇਲਾਵਾ 255 ਵਿਅਕਤੀਆਂ ਵਿਰੁੱਧ ਇਹਤਿਆਤੀ  ਕਾਰਵਾਈ ਕੀਤੀ ਗਈ ਹੈ। ਪੁਲਿਸ ਟੀਮਾਂ ਨੇ ਕਾਰਵਾਈ ਦੌਰਾਨ 7 ਭਗੌੜੇ ਅਪਰਾਧੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਲੋਕ, ਐਂਟੀ ਗੈਂਗਸਟਰ ਹ...
ਸਾਨੂੰ ਉਤਪਾਦਨ ਦੇ ਨਾਲ-ਨਾਲ ਆਪਣੇ ਉਤਪਾਦਾਂ ਦਾ ਬਿਹਤਰ ਮੰਡੀਕਰਨ ਕਰਨਾ ਵੀ ਆਉਣਾ ਚਾਹੀਦੈ: ਗੁਰਮੀਤ ਸਿੰਘ ਖੁੱਡੀਆਂ

ਸਾਨੂੰ ਉਤਪਾਦਨ ਦੇ ਨਾਲ-ਨਾਲ ਆਪਣੇ ਉਤਪਾਦਾਂ ਦਾ ਬਿਹਤਰ ਮੰਡੀਕਰਨ ਕਰਨਾ ਵੀ ਆਉਣਾ ਚਾਹੀਦੈ: ਗੁਰਮੀਤ ਸਿੰਘ ਖੁੱਡੀਆਂ

Breaking News
ਚੰਡੀਗੜ੍ਹ, 8 ਸਤੰਬਰ: ਪੰਜਾਬ ਰਾਜ ਖੁਰਾਕ ਕਮਿਸ਼ਨ, ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਅਤੇ ਪੰਜਾਬ ਟਰੇਡ ਪ੍ਰਮੋਸ਼ਨ ਕੌਂਸਲ ਵੱਲੋਂ ਫੂਡ ਪ੍ਰੋਸੈਸਿੰਗ ਐਮ.ਐਸ.ਐਮ.ਈਜ਼, ਕਿਸਾਨ ਉਤਪਾਦਕ ਸੰਗਠਨਾਂ (ਐਫ.ਪੀ.ਓ.), ਸਵੈ-ਸਹਾਇਤਾ ਸਮੂਹਾਂ (ਐਸ.ਐਚ.ਜੀ.), ਸਹਿਕਾਰੀ ਸਭਾਵਾਂ, ਸਟਾਰਟ-ਅੱਪਸ ਅਤੇ ਸੁਸਾਇਟੀਆਂ 'ਤੇ ਧਿਆਨ ਕੇਂਦਰਿਤ ਕਰਦਿਆਂ ਅੱਜ ਵੱਖ-ਵੱਖ ਸੈਸ਼ਨਾਂ ਵਾਲਾ ਇੱਕ ਸੈਮੀਨਾਰ ਕਰਵਾਇਆ ਗਿਆ। ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਸਾਡੇ ਕੋਲ ਉਪਜਾਊ ਜ਼ਮੀਨ ਦੇ ਨਾਲ-ਨਾਲ ਮਿਹਨਤੀ ਲੋਕ ਵੀ ਹਨ। ਇਸ ਲਈ ਸਾਨੂੰ ਉਤਪਾਦਨ ਦੇ ਨਾਲ-ਨਾਲ ਦੇਸ਼ ਭਰ ਦੇ ਅਤੇ ਆਲਮੀ ਮੰਚਾਂ 'ਤੇ ਵੀ ਆਪਣੇ ਉਤਪਾਦਾਂ ਦਾ ਮੰਡੀਕਰਨ ਕਰਨਾ ਵੀ ਆਉਣਾ ਚਾਹੀਦਾ ਹੈ। ਪੰਜਾਬ ਉੱਦਮਤਾ ਦੇ ਖੇਤਰ ਵਿੱਚ ਆਪਣੀ ਪਛਾਣ ਬਣਾ ਰਿਹਾ ਹੈ ਅਤੇ ਸੂਬੇ ਨੂੰ ਅੱਗੇ ਲਿਜਾਣਾ ਸਮੇਂ ਦੀ ਮੁੱਖ ਲੋੜ ਹੈ। ਪੰਜਾਬ ਰਾਜ ਖੁਰਾਕ ਕਮਿਸ਼ਨ (ਪੀ.ਐਸ.ਐਫ.ਸੀ.) ਦੇ ਚੇਅਰਮੈਨ ਸ੍ਰੀ ਬਾਲ ਮੁਕੰਦ ਸ਼ਰਮਾ ਨੇ ਕਿਹਾ ਕਿ ਅਸੀਂ ਵੈਲਿਊ ਐਡੀਸ਼ਨ (ਮੁੱਲ ਵਾਧੇ) ਦੇ ਦੌਰ ਵਿੱਚ ਹਾਂ, ਇਸ ਲਈ ਹੁਣ ਸਮਾਂ ਆ ਗਿਆ ਹੈ ਕ...
ਇਨਵੈਸਟ ਇਨ ਦਾ ਬੈਸਟ”: ਅਮਨ ਅਰੋੜਾ ਵੱਲੋਂ ਪੰਜਾਬ ਵਿੱਚ ਨਿਵੇਸ਼ ਲਿਆਉਣ ਲਈ ਯੂ.ਏ.ਈ. ਦੇ ਪ੍ਰਮੁੱਖ ਕਾਰੋਬਾਰੀਆਂ ਨਾਲ ਲੜੀਵਾਰ ਮੀਟਿੰਗਾਂ

ਇਨਵੈਸਟ ਇਨ ਦਾ ਬੈਸਟ”: ਅਮਨ ਅਰੋੜਾ ਵੱਲੋਂ ਪੰਜਾਬ ਵਿੱਚ ਨਿਵੇਸ਼ ਲਿਆਉਣ ਲਈ ਯੂ.ਏ.ਈ. ਦੇ ਪ੍ਰਮੁੱਖ ਕਾਰੋਬਾਰੀਆਂ ਨਾਲ ਲੜੀਵਾਰ ਮੀਟਿੰਗਾਂ

Breaking News
ਚੰਡੀਗੜ੍ਹ/ਦੁਬਈ, 8 ਸਤੰਬਰ: ਆਲਮੀ ਨਿਵੇਸ਼ ਨੂੰ ਆਕਰਸ਼ਿਤ ਕਰਨ ਦੇ ਵਿਆਪਕ ਯਤਨ ਵਜੋਂ ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਸ੍ਰੀ ਅਮਨ ਅਰੋੜਾ ਨੇ ਯੂ.ਏ.ਈ. ਦੇ ਚੋਟੀ ਦੇ ਕਾਰੋਬਾਰੀ ਸਮੂਹਾਂ ਅੱਗੇ ਸੂਬੇ ਦੀ ਨਿਵੇਸ਼ਕ-ਪੱਖੀ ਉਦਯੋਗਿਕ ਅਤੇ ਵਪਾਰ ਵਿਕਾਸ ਨੀਤੀ-2026 ਅਤੇ ਸਿੰਗਲ-ਵਿੰਡੋ ਕਲੀਅਰੈਂਸ ਸਿਸਟਮ ਦਾ ਖਾਕਾ ਪੇਸ਼ ਕੀਤਾ ਅਤੇ 'ਇਨਵੈਸਟ ਪੰਜਾਬ' ਰਾਹੀਂ ਸਮਾਂਬੱਧ ਸਹੂਲਤਾਂ, ਜਵਾਬਦੇਹ ਪ੍ਰਸ਼ਾਸਨ ਅਤੇ ਸਮਰਪਿਤ ਸਹਿਯੋਗ ਦਾ ਭਰੋਸਾ ਦਿੱਤਾ। ਇਸ ਤੋਂ ਪਹਿਲਾਂ ਦੁਬਈ ਵਿਖੇ ਭਾਰਤ ਦੇ ਕੌਂਸਲ ਜਨਰਲ ਡਾ. ਏਮਾਦੀ ਵਿਸ਼ਨੂੰ ਵਰਧਨ ਰੈੱਡੀ ਨੇ ਪੰਜਾਬ ਵਿੱਚ ਨਿਵੇਸ਼ ਨੂੰ ਉਤਸ਼ਾਹਿਤ ਕਰਨ, ਨਿਵੇਸ਼ਕਾਂ ਦੀ ਸ਼ਮੂਲੀਅਤ ਵਧਾਉਣ ਅਤੇ ਨਿਵੇਸ਼ਕਾਂ ਦੇ ਭਰੋਸੇ ਨੂੰ ਹੋਰ ਮਜ਼ਬੂਤ ਕਰਨ ਦੇ ਵਿਸ਼ਿਆਂ 'ਤੇ ਚਰਚਾ ਵਾਸਤੇ ਸ੍ਰੀ ਅਮਨ ਅਰੋੜਾ ਲਈ ਨਾਸ਼ਤੇ ਦੀ ਮੇਜ਼ਬਾਨੀ ਕੀਤੀ। ਆਪਣੇ ਦੁਬਈ ਦੌਰੇ ਦੌਰਾਨ ਸ੍ਰੀ ਅਮਨ ਅਰੋੜਾ ਨੇ ਖੇਤਰ-ਅਧਾਰਿਤ ਨਿਵੇਸ਼ ਮੌਕਿਆਂ, ਕਾਰੋਬਾਰ ਤੋਂ ਕਾਰੋਬਾਰ (ਬੀ-ਟੂ ਬੀ) ਸਾਂਝੇਦਾਰੀਆਂ, ਤਕਨੀਕੀ ਸਹਿਯੋਗ ਅਤੇ ਪੰਜਾਬ ਦੇ ਵਿਕਾਸ ਵਿੱਚ ਯੂ.ਏ.ਈ. ਦੀ ਵੱਧ ਤੋਂ ਵੱਧ ਭਾਗੀਦਾਰੀ ਦੀ ਪੜਚ...
ਪੰਜਾਬ ਵਿਧਾਨ ਸਪੀਕਰ ਨੇ ਐਸ.ਏ.ਐਸ. ਨਗਰ ਵਿਖੇ ਇਨਾਮ ਵੰਡ ਸਮਾਰੋਹ ਦੌਰਾਨ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ

ਪੰਜਾਬ ਵਿਧਾਨ ਸਪੀਕਰ ਨੇ ਐਸ.ਏ.ਐਸ. ਨਗਰ ਵਿਖੇ ਇਨਾਮ ਵੰਡ ਸਮਾਰੋਹ ਦੌਰਾਨ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ

Hot News
ਚੰਡੀਗੜ੍ਹ, 8 ਸਤੰਬਰ: ਪੰਜਾਬ ਵਿਧਾਨ ਸਭਾ  ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਗੁਰੂ ਨਾਨਕ ਦੇਵ ਬੀ.ਐੱਡ. ਕਾਲਜ, ਮਜਾਤਰੀ, ਜ਼ਿਲ੍ਹਾ ਐਸ.ਏ.ਐਸ. ਨਗਰ ਵਿਖੇ ਹੋਏ ਇਨਾਮ ਵੰਡ ਸਮਾਰੋਹ ਦੌਰਾਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਹ ਸਮਾਗਮ ਸਮਾਜ ਸੇਵੀ ਸੰਸਥਾ ’ਇਨਸਾਨੀਅਤ’ ਵੱਲੋਂ ਸਥਾਨਕ ਸਕੂਲਾਂ ਦੇ ਵੱਧ ਅੰਕ ਲੈਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਕਰਵਾਇਆ ਗਿਆ ਸੀ। ਇਸਦਾ ਮੁੱਖ ਉਦੇਸ਼ ਖੇਤਰ ਵਿੱਚ ਉਚੇਰੀ ਸਿੱਖਿਆ ਨੂੰ ਉਤਸ਼ਾਹਿਤ ਕਰਨਾ ਸੀ। ਸਮਾਗਮ ਦੌਰਾਨ ਸਪੀਕਰ ਨੇ ਸੰਸਥਾ ਦੀ ਨਵੀਂ ਬਣਨ ਵਾਲੀ ਇਮਾਰਤ ਦੇ ਮਾਡਲ ਦਾ ਵੀ ਉਦਘਾਟਨ ਕੀਤਾ। ਇਸ ਦੌਰਾਨ ਪੰਜਾਬ ਐਸ.ਸੀ. ਕਮਿਸ਼ਨ ਦੇ ਸਾਬਕਾ ਚੇਅਰਮੈਨ, ਜਸਵੀਰ ਸਿੰਘ ਗੜ੍ਹੀ ਨੇ ਵੀ ਮੌਜੂਦ ਰਹੇ। ਹੋਣਹਾਰ ਵਿਦਿਆਰਥੀਆਂ ਦਾ ਸਨਮਾਨ ਕਰਦਿਆਂ ਸ. ਕੁਲਤਾਰ ਸਿੰਘ ਸੰਧਵਾਂ ਨੇ ਉਨ੍ਹਾਂ ਦੀਆਂ ਅਕਾਦਮਿਕ ਪ੍ਰਾਪਤੀਆਂ ਦੀ ਬਹੁਤ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਨੂੰ ਸਮਰਪਣ ਅਤੇ ਤਨਦੇਹੀ ਨਾਲ ਅੱਗੇ ਵਧਣ ਲਈ ਪ੍ਰੇਰਿਆ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਜੀਵਨ ਵਿੱਚ ਸਿਵਲ ਸੇਵਾ ਪ੍ਰੀਖਿਆਵਾਂ, ਪੇਸ਼ੇਵਰ ਕੋਰਸਾਂ ਆਦਿ ਵੱਡੇ ਟੀਚੇ ਨਿਰ...
40 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਸਹਾਇਕ–ਸਬ ਇੰਸਪੈਕਟਰ ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂ

40 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਸਹਾਇਕ–ਸਬ ਇੰਸਪੈਕਟਰ ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂ

Hot News
ਚੰਡੀਗੜ੍ਹ, 8 ਸਤੰਬਰ : ਪੰਜਾਬ ਵਿਜੀਲੈਂਸ ਬਿਊਰੋ  ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ,  ਐਲਡੇਕੋ ਅਸਟੇਟ ਪੁਲਿਸ ਚੌਕੀ ਇੰਚਾਰਜ, ਪੁਲਿਸ ਸਟੇਸ਼ਨ ਸਲੇਮ ਟਾਬਰੀ, ਲੁਧਿਆਣਾ ਵਜੋਂ ਤਾਇਨਾਤ ਸਹਾਇਕ–ਸਬ ਇੰਸਪੈਕਟਰ ਜਿੰਦਲ ਲਾਲ ਨੂੰ 40,000 ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕੀਤਾ ਹੈ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਦੋਸ਼ੀ ਮੁਲਾਜ਼ਮ ਨੂੰ ਪਿੰਡ ਭੱਟੀਆਂ ਬੇਟ ਜ਼ਿਲ੍ਹਾ ਲੁਧਿਆਣਾ ਦੇ ਵਸਨੀਕ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਅਧਾਰ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਦੀ ਪਤਨੀ ਦੀ ਆਪਣੇ ਗੁਆਂਢੀ ਨਾਲ ਲੜਾਈ ਹੋਈ ਸੀ। ਇਸ ਸਬੰਧ ਵਿੱਚ, ਮੈਡੀਕਲ ਰਿਪੋਰਟਾਂ ਦੇ ਅਧਾਰ ’ਤੇ ਪੁਲਿਸ ਚੌਕੀ ਐਲਡੇਕੋ ਅਸਟੇਟ, ਲੁਧਿਆਣਾ ਵਿਖੇ ਕੇਸ ਦਰਜ ਕੀਤਾ ਗਿਆ ਸੀ ਅਤੇ ਜਾਂਚ ਅਧਿਕਾਰੀ ਦੋਸ਼ੀ ਏਐਸਆਈ ਜਿੰਦਲ ਲਾਲ ਸੀ। ਦੋਸ਼ੀ ਅਧਿਕਾਰੀ ਸ਼ਿਕਾਇਤਕਰਤਾ ਤੋਂ ਆਪਣੇ ਗੁਆਂਢੀ ਨਾਲ ਸਮਝੌਤਾ ਕਰਵਾਉਣ ਲਈ ਪਹਿਲਾਂ ਹੀ 50,000 ਰੁਪਏ ਦੀ ਰਿਸ਼ਵਤ ਲੈ ਚੁੱਕਾ ਸੀ। ਬੁਲਾਰੇ ਨੇ...
ਮੁੱਖ ਮੰਤਰੀ ਸਿਹਤ ਯੋਜਨਾ ਨੇ 560 ਡਾਇਬਿਟਿਕ ਫੁੱਟ ਦੇ ਮਰੀਜ਼ਾਂ ਨੂੰ ਉਹਨਾਂ ਦੇ ਅੰਗ ਬਚਾਉਣ ਦਾ ਮੌਕਾ ਦਿੱਤਾ

ਮੁੱਖ ਮੰਤਰੀ ਸਿਹਤ ਯੋਜਨਾ ਨੇ 560 ਡਾਇਬਿਟਿਕ ਫੁੱਟ ਦੇ ਮਰੀਜ਼ਾਂ ਨੂੰ ਉਹਨਾਂ ਦੇ ਅੰਗ ਬਚਾਉਣ ਦਾ ਮੌਕਾ ਦਿੱਤਾ

Hot News
ਚੰਡੀਗੜ੍ਹ, 8 ਸਤੰਬਰ :ਜ਼ਖ਼ਮ ਭਾਵੇਂ ਛੋਟਾ ਦਿਖਾਈ ਦੇ ਰਿਹਾ ਹੋਵੇ,ਪਰ ਇਸ ਦਾ ਖ਼ਤਰਾ ਬਿਲਕੁਲ ਵੀ ਛੋਟਾ ਨਹੀਂ ਸੀ। ਸ਼ੂਗਰ ਤੋਂ ਪੀੜਤ ਵਿਅਕਤੀ ਦੇ ਪੈਰ ’ਤੇ ਲੱਗੀ ਇੱਕ ਛੋਟੀ ਜਿਹੀ ਸੱਟ ਹੌਲੀ-ਹੌਲੀ ਗੰਭੀਰ ਮੈਡੀਕਲ ਐਮਰਜੈਂਸੀ ਦਾ ਰੂਪ ਧਾਰ ਸਕਦੀ ਹੈ। ਨਾੜੀਆਂ ਨੂੰ ਨੁਕਸਾਨ ਪਹੁੰਚਣ ਕਾਰਨ ਦਰਦ ਮਹਿਸੂਸ ਕਰਨ ਦੀ ਸਮਰੱਥਾ ਘਟ ਜਾਂਦੀ ਹੈ, ਜਿਸ ਕਾਰਨ ਸੱਟ ਦਾ ਪਤਾ ਲੱਗਣਾ ਮੁਸ਼ਕਲ ਹੋ ਜਾਂਦਾ ਹੈ। ਖ਼ੂਨ ਦਾ ਸੰਚਾਰ ਖ਼ਰਾਬ ਹੋਣ ਨਾਲ ਜ਼ਖ਼ਮ ਭਰਨ ਦੀ ਪ੍ਰਕਿਰਿਆ ਹੌਲੀ ਹੋ ਜਾਂਦੀ ਹੈI ਇਸ ਨਾਲ  ਇਨਫੈਕਸ਼ਨ ਡੂੰਘੇ ਟਿਸ਼ੂਆਂ ਤੱਕ ਫੈਲ ਸਕਦਾ ਹੈ ਅਤੇ ਗੰਭੀਰ ਮਾਮਲਿਆਂ ਵਿੱਚ ਅੰਗ ਗਵਾਉਣ ਤੱਕ ਦਾ  ਖ਼ਤਰਾ ਵੀ ਪੈਦਾ ਹੋ ਜਾਂਦਾ ਹੈIਪੰਜਾਬ ਦੇ ਸੈਂਕੜੇ ਮਰੀਜ਼ਾਂ ਲਈ ਮੁੱਖ ਮੰਤਰੀ ਸਿਹਤ ਯੋਜਨਾ (ਐੱਮ.ਐੱਮ.ਐੱਸ.ਵਾਈ.) ਉਸ ਸਮੇਂ ਸੁਰੱਖਿਆ ਕਵਚ ਬਣੀ, ਜਦੋਂ ਡਾਇਬਿਟਿਕ ਫੁੱਟ ਦੀ ਸਮੱਸਿਆ ਸਿਹਤਯਾਬੀ ਲਈ ਗੰਭੀਰ ਚੁਣੌਤੀ ਬਣ ਗਈ ਹੈ । 47 ਸਾਲਾ ਹਰਚਰਨ ਸਿੰਘ ਐਡਵਾਂਸਡ ਡਾਇਬਿਟਿਕ ਫੁੱਟ ਦੀ ਬੀਮਾਰੀ ਨਾਲ ਜੂਝ ਰਹੇ ਸਨ। ਨਾੜੀਆਂ ਨੂੰ ਨੁਕਸਾਨ ਪਹੁੰਚਣ ਕਾਰਨ ਉਨ੍ਹਾਂ ਦੀ ਸੱਟ ਦਾ ਪਤਾ ਲਗਣ ਦੀ ਸਮਰ...
ਪੀ.ਆਈ.ਐਲ.ਬੀ.ਐਸ. ਮੋਹਾਲੀ ਵੱਲੋਂ ‘ਦਿ ਆਰਟ ਆਫ਼ ਲਿਵਿੰਗ’ ਦੇ ਸਹਿਯੋਗ ਨਾਲ 12 ਸਤੰਬਰ ਨੂੰ ਲਾਇਆ ਜਾਵੇਗਾ ਖੂਨਦਾਨ ਕੈਂਪ

ਪੀ.ਆਈ.ਐਲ.ਬੀ.ਐਸ. ਮੋਹਾਲੀ ਵੱਲੋਂ ‘ਦਿ ਆਰਟ ਆਫ਼ ਲਿਵਿੰਗ’ ਦੇ ਸਹਿਯੋਗ ਨਾਲ 12 ਸਤੰਬਰ ਨੂੰ ਲਾਇਆ ਜਾਵੇਗਾ ਖੂਨਦਾਨ ਕੈਂਪ

Hot News
ਚੰਡੀਗੜ੍ਹ/ਮੋਹਾਲੀ, 8 ਸਤੰਬਰ: ਪੰਜਾਬ ਇੰਸਟੀਚਿਊਟ ਆਫ਼ ਲਿਵਰ ਐਂਡ ਬਿਲੀਅਰੀ ਸਾਇੰਸਿਜ਼ (ਪੀ.ਆਈ.ਐਲ.ਬੀ.ਐਸ.), ਮੋਹਾਲੀ—ਜੋ ਕਿ ਇੱਕ ਪ੍ਰਮੁੱਖ ਟਰਸ਼ਰੀ ਕੇਅਰ ਸੁਪਰ-ਸਪੈਸ਼ਲਿਟੀ ਸੰਸਥਾ ਹੈ—ਵੱਲੋਂ ‘ਦਿ ਆਰਟ ਆਫ਼ ਲਿਵਿੰਗ’ ਦੇ ਸਹਿਯੋਗ ਨਾਲ 12 ਸਤੰਬਰ, 2026 ਨੂੰ ਪਹਿਲੇ ਸਵੈ-ਇੱਛੁਕ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਕੈਂਪ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਲਗਾਇਆ ਜਾਵੇਗਾ। ਪੀ.ਆਈ.ਐਲ.ਬੀ.ਐਸ. ਦੇ ਡਾਇਰੈਕਟਰ ਡਾ. ਵਰਿੰਦਰ ਸਿੰਘ ਨੇ ਦੱਸਿਆ ਕਿ ਇਹ ਵਾਕ-ਇਨ ਖੂਨਦਾਨ ਮੁਹਿੰਮ ਸੰਸਥਾ ਦੇ ਸੈਕਟਰ-60, ਮੋਹਾਲੀ ਸਥਿਤ ਕੈਂਪਸ ਦੇ ਨਿਊ ਡਾਇਗਨੌਸਟਿਕ ਬਲਾਕ ਦੀ ਪਹਿਲੀ ਮੰਜ਼ਿਲ 'ਤੇ ਬਣੇ ਅਤਿ-ਆਧੁਨਿਕ ਬਲੱਡ ਸੈਂਟਰ ਵਿਖੇ ਚਲਾਈ ਜਾਵੇਗੀ। ਇਸ ਉਪਰਾਲੇ ਦੀ ਮਹੱਤਤਾ 'ਤੇ ਚਾਨਣਾ ਪਾਉਂਦਿਆਂ ਡਾ. ਵਰਿੰਦਰ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਇੱਕ ਵਾਰ ਕੀਤਾ ਖੂਨਦਾਨ ਤਿੰਨ ਕੀਮਤੀ ਜਾਨਾਂ ਬਚਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਰੁਟੀਨ ਪ੍ਰਕਿਰਿਆਵਾਂ, ਚੱਲ ਰਹੇ ਡਾਕਟਰੀ ਇਲਾਜਾਂ, ਗੁੰਝਲਦਾਰ ਹੈਪੇਟੋਬਿਲੀਅਰੀ ਸਰਜਰੀਆਂ ਅਤੇ ਸੰਸਥਾਨ ਦੇ ਸਫ਼ਲਤਾਪੂਰਵਕ ਸਥਾਪਿਤ ਲਿਵਰ ਟਰਾਂਸਪਲਾਂਟ ਪ੍ਰ...