Sunday, November 8Malwa News
Shadow

Author: News Editor

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੀ ਪਹਿਲੀ ਸ਼ੇਰ-ਏ-ਪੰਜਾਬ ਟੀ-20 ਕ੍ਰਿਕਟ ਲੀਗ ਦਾ ਕੀਤਾ ਉਦਘਾਟਨ; ਕਿਹਾ, ਇਹ ਲੀਗ ਪੰਜਾਬ ਦੀ ਕ੍ਰਿਕਟ ਪ੍ਰਤਿਭਾ ਨੂੰ ਨਿਖਾਰੇਗੀ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੀ ਪਹਿਲੀ ਸ਼ੇਰ-ਏ-ਪੰਜਾਬ ਟੀ-20 ਕ੍ਰਿਕਟ ਲੀਗ ਦਾ ਕੀਤਾ ਉਦਘਾਟਨ; ਕਿਹਾ, ਇਹ ਲੀਗ ਪੰਜਾਬ ਦੀ ਕ੍ਰਿਕਟ ਪ੍ਰਤਿਭਾ ਨੂੰ ਨਿਖਾਰੇਗੀ

Breaking News
ਚੰਡੀਗੜ੍ਹ, 30 ਅਗਸਤ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪਹਿਲੀ ਵਾਰ ਫਰੈਂਚਾਇਜ਼ੀ ਅਧਾਰਤ ਸ਼ੇਰ-ਏ-ਪੰਜਾਬ ਟੀ-20 ਕ੍ਰਿਕਟ ਲੀਗ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਇਹ ਟੂਰਨਾਮੈਂਟ ਸੂਬੇ ਦੇ ਉਭਰਦੇ ਕ੍ਰਿਕਟਰਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਅਤੇ ਖੇਡ ਵਿੱਚ ਅੱਗੇ ਵਧਣ ਦੇ ਮੌਕੇ ਦੇਣ ਵਿੱਚ ਅਹਿਮ ਭੂਮਿਕਾ ਨਿਭਾਏਗਾ। ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀ.ਸੀ.ਏ.) ਵੱਲੋਂ ਕਰਵਾਏ ਜਾ ਰਹੇ ਉਦਘਾਟਨੀ ਐਡੀਸ਼ਨ ਵਿੱਚ ਛੇ ਟੀਮਾਂ ਸ਼ਾਮਲ ਹੋਣਗੀਆਂ ਅਤੇ  ਇਹ ਟੂਰਨਾਮੈਂਟ 13 ਸਤੰਬਰ ਤੱਕ ਪੀ.ਸੀ.ਏ. ਕ੍ਰਿਕਟ ਸਟੇਡੀਅਮ, ਮੋਹਾਲੀ ਵਿਖੇ ਖੇਡਿਆ ਜਾਵੇਗਾ। ਖਿਡਾਰੀਆਂ ਅਤੇ ਪ੍ਰਬੰਧਕਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਲੀਗ ਪੰਜਾਬ ਦੇ ਹੁਨਰਮੰਦ ਕ੍ਰਿਕਟਰਾਂ ਨੂੰ ਵੱਡੇ ਪਲੇਟਫਾਰਮ 'ਤੇ ਮੁਕਾਬਲਾ ਕਰਨ ਅਤੇ ਸਥਾਪਿਤ ਖਿਡਾਰੀਆਂ ਦੇ ਨਾਲ ਖੇਡਣ ਅਤੇ ਉਨ੍ਹਾਂ ਤੋਂ ਸਿੱਖਣ ਦਾ ਮੌਕਾ ਪ੍ਰਦਾਨ ਕਰੇਗੀ। ਉਨ੍ਹਾਂ ਕਿਹਾ, "ਸ਼ੇਰ-ਏ-ਪੰਜਾਬ ਟੀ-20 ਲੀਗ ਪੰਜਾਬ ਵਿੱਚ ਕ੍ਰਿਕਟ ਨੂੰ ਉਤਸ਼ਾਹਿਤ ਕਰਨ ਅਤੇ ਹੁਨਰਮੰਦ ਕ੍ਰਿਕਟਰਾਂ ਨੂੰ ਖੇਡ ਵਿੱਚ ਅੱਗੇ ਵਧਣ ਦੇ ਵ...
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਨਾਲ ਸ੍ਰੀ ਸ੍ਰੀ ਰਵੀ ਸ਼ੰਕਰ ਜੀ ਦਾ ਆਸ਼ੀਰਵਾਦ ਲਿਆ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਨਾਲ ਸ੍ਰੀ ਸ੍ਰੀ ਰਵੀ ਸ਼ੰਕਰ ਜੀ ਦਾ ਆਸ਼ੀਰਵਾਦ ਲਿਆ

Breaking News
ਚੰਡੀਗੜ੍ਹ / ਬੈਂਗਲੁਰੂ; 30 ਅਗਸਤ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਤਵਾਰ ਨੂੰ ਆਮ ਆਦਮੀ ਪਾਰਟੀ (ਆਪ) ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਪ੍ਰਭਾਰੀ ਮਨੀਸ਼ ਸਿਸੋਦੀਆ ਨਾਲ ਬੈਂਗਲੁਰੂ ਸਥਿਤ 'ਆਰਟ ਆਫ਼ ਲਿਵਿੰਗ' ਆਸ਼ਰਮ ਦਾ ਦੌਰਾ ਕਰਕੇ ਗੁਰੂਦੇਵ ਸ੍ਰੀ ਸ੍ਰੀ ਰਵੀ ਸ਼ੰਕਰ ਜੀ ਦਾ ਆਸ਼ੀਰਵਾਦ ਲਿਆ। ਆਸ਼ਰਮ ਦੇ ਸ਼ਾਂਤ ਅਤੇ ਅਧਿਆਤਮਿਕ ਮਾਹੌਲ ਵਿੱਚ ਲੀਨ ਹੋ ਕੇ ਆਗੂਆਂ ਨੇ ਪੰਜਾਬ ਅਤੇ ਪੂਰੇ ਦੇਸ਼ ਦੀ ਤਰੱਕੀ, ਖ਼ੁਸ਼ਹਾਲੀ ਅਤੇ ਸ਼ਾਂਤੀ ਲਈ ਅਰਦਾਸ ਕੀਤੀ। ਇਸ ਦੌਰਾਨ ਭਗਵੰਤ ਸਿੰਘ ਮਾਨ ਨੇ ਧਿਆਨ ਵੀ ਲਾਇਆ ਅਤੇ ਅਧਿਆਤਮਿਕ ਸ਼ਾਂਤੀ ਤੇ ਅੰਦਰੂਨੀ ਸਕੂਨ ਦਾ ਅਨੁਭਵ ਕੀਤਾ।ਐਕਸ 'ਤੇ ਜਾਣਕਾਰੀ ਸਾਂਝੀ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ: “ਬੈਂਗਲੁਰੂ ਦੇ 'ਆਰਟ ਆਫ਼ ਲਿਵਿੰਗ' ਆਸ਼ਰਮ ਵਿੱਚ ਮੈਨੂੰ ਅਰਵਿੰਦ ਕੇਜਰੀਵਾਲ ਜੀ ਅਤੇ ਮਨੀਸ਼ ਸਿਸੋਦੀਆ ਜੀ ਦੇ ਨਾਲ ਗੁਰੂਦੇਵ ਸ੍ਰੀ ਸ੍ਰੀ ਰਵੀ ਸ਼ੰਕਰ ਜੀ ਦਾ ਆਸ਼ੀਰਵਾਦ ਲੈਣ ਦਾ ਸੁਭਾਗ ਪ੍ਰਾਪਤ ਹੋਇਆ। ਮੈਨੂੰ ਸ਼ਰਧਾਲੂਆਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਨ ਦਾ ਮੌਕਾ ਵੀ ਮਿਲਿਆ ਅਤੇ ਆਸ਼ਰਮ ਦੇ ਸ਼ਾਂਤਮਈ ਮਾਹੌਲ ਵਿੱਚ ...
ਗੈਂਗਸਟਰਾਂ ‘ਤੇ ਵਾਰ ਦਾ 222ਵਾਂ ਦਿਨ: ਪੰਜਾਬ ਪੁਲਿਸ ਵੱਲੋਂ 517 ਥਾਈਂ ਛਾਪੇਮਾਰੀ; 354 ਕਾਬੂ

ਗੈਂਗਸਟਰਾਂ ‘ਤੇ ਵਾਰ ਦਾ 222ਵਾਂ ਦਿਨ: ਪੰਜਾਬ ਪੁਲਿਸ ਵੱਲੋਂ 517 ਥਾਈਂ ਛਾਪੇਮਾਰੀ; 354 ਕਾਬੂ

Hot News
ਚੰਡੀਗੜ੍ਹ, 30 ਅਗਸਤ: ਸੂਬੇ ਵਿੱਚ ਚੱਲ ਰਹੀ ਮੁਹਿੰਮ ’ਗੈਂਗਸਟਰਾਂ 'ਤੇ ਵਾਰ’ ਦੇ 222ਵੇਂ ਦਿਨ, ਪੰਜਾਬ ਪੁਲਿਸ ਨੇ ਅੱਜ ਗੈਂਗਸਟਰਾਂ ਦੇ ਸਾਥੀਆਂ ਦੇ ਪਛਾਣੇ ਗਏ ਅਤੇ ਮੈਪ ਕੀਤੇ 517 ਟਿਕਾਣਿਆਂ ’ਤੇ ਛਾਪੇਮਾਰੀ ਕੀਤੀ।  ਜ਼ਿਕਰਯੋਗ ਹੈ ਕਿ ‘ਗੈਂਗਸਟਰਾਂ ‘ਤੇ ਵਾਰ’- ਪੰਜਾਬ ਨੂੰ ਗੈਂਗਸਟਰ ਮੁਕਤ ਸੂਬਾ ਬਣਾਉਣ ਲਈ ਫੈਸਲਾਕੁੰਨ ਜੰਗ, ਜੋ 20 ਜਨਵਰੀ, 2026 ਨੂੰ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਪੰਜਾਬ ਗੌਰਵ ਯਾਦਵ ਵੱਲੋਂ ਸ਼ੁਰੂ ਕੀਤੀ ਗਈ ਸੀ। ਐਂਟੀ-ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਪੰਜਾਬ ਦੇ ਤਾਲਮੇਲ ਨਾਲ ਸਾਰੇ ਜ਼ਿਲ੍ਹਿਆਂ ਦੀਆਂ ਪੁਲਿਸ ਟੀਮਾਂ ਰਾਜ ਭਰ ਵਿੱਚ ਵਿਸ਼ੇਸ਼ ਕਾਰਵਾਈਆਂ ਕਰ ਰਹੀਆਂ ਹਨ। 222ਵੇਂ ਦਿਨ, ਪੁਲਿਸ ਟੀਮਾਂ ਨੇ 354 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ, ਜਿਸ ਨਾਲ ਮੁਹਿੰਮ ਦੀ ਸ਼ੁਰੂਆਤ ਤੋਂ ਬਾਅਦ ਕੁੱਲ ਗ੍ਰਿਫ਼ਤਾਰੀਆਂ 66,400 ਹੋ ਗਈਆਂ। ਇਸ ਤੋਂ ਇਲਾਵਾ 205 ਵਿਅਕਤੀਆਂ ਵਿਰੁੱਧ ਇਹਤਿਆਤੀ ਕਾਰਵਾਈ ਕੀਤੀ ਗਈ ਹੈ। ਪੁਲਿਸ ਟੀਮਾਂ ਨੇ ਕਾਰਵਾਈ ਦੌਰਾਨ 5 ਭਗੌੜੇ ਅਪਰਾਧੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਲੋਕ, ਐਂਟੀ ਗੈਂਗਸਟਰ ਹੈਲਪਲਾਈਨ ਨੰਬਰ 9394...
ਹਰ ਗਰਭਵਤੀ ਮਹਿਲਾ ਦੀ ‘ਸਮਰਿਧੀ’ ਪੋਰਟਲ ਰਾਹੀਂ ਹੋਵੇਗੀ ਡਿਜੀਟਲ ਨਿਗਰਾਨੀ – ਨਾਇਬ ਸਿੰਘ ਸੈਣੀ

ਹਰ ਗਰਭਵਤੀ ਮਹਿਲਾ ਦੀ ‘ਸਮਰਿਧੀ’ ਪੋਰਟਲ ਰਾਹੀਂ ਹੋਵੇਗੀ ਡਿਜੀਟਲ ਨਿਗਰਾਨੀ – ਨਾਇਬ ਸਿੰਘ ਸੈਣੀ

Haryana
ਚੰਡੀਗੜ੍ਹ, 30 ਅਗਸਤ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬਾ ਸਰਕਾਰ ਮਾਂ ਅਤੇ ਨਵਜਾਤ ਮੌਤ ਦਰ ਨੂੰ ਘਟਾਉਣ ਅਤੇ ਗਰਭਵਤੀ ਮਹਿਲਾਵਾਂ ਨੂੰ ਸਮੇਂ ਸਿਰ ਬਿਹਤਰ ਸਿਹਤ ਸੇਵਾਵਾਂ ਦੇਣ ਲਈ ‘ਸਮਰਿਧੀ’ (ਸੇਫ ਮਦਰਹੁਡ ਐਂਡ ਚਾਈਲਡ ਹੈਲਥ ਇਨੀਸ਼ੀਏਟਿਵ) ਪਹਿਲਕਦਮੀ ਨੂੰ ਲਾਗੂ ਕਰ ਰਹੀ ਹੈ। ਸਰਕਾਰ ਦਾ ਟੀਚਾ ਹੈ ਕਿ ਸੂਬੇ ਦੀ ਹਰ ਗਰਭਵਤੀ ਮਹਿਲਾ ਦਾ ਇਸ ਪੋਰਟਲ 'ਤੇ ਰਜਿਸਟ੍ਰੇਸ਼ਨ ਹੋਵੇ ਅਤੇ ਗਰਭ ਅਵਸਥਾ ਤੋਂ ਲੈ ਕੇ ਜਣੇਪੇ ਅਤੇ ਜਣੇਪੇ ਤੋਂ ਬਾਅਦ ਤੱਕ ਉਸਦੀ ਸਿਹਤ ਦੀ ਲਗਾਤਾਰ ਨਿਗਰਾਨੀ ਕੀਤੀ ਜਾਵੇ। ਮੁੱਖ ਮੰਤਰੀ ਨੇ ਕਿਹਾ ਕਿ ਆਧੁਨਿਕ ਤਕਨੀਕ ਦੀ ਮਦਦ ਨਾਲ ‘ਸਮਰਿਧੀ’ ਪੋਰਟਲ, ਰਾਜ ਪੱਧਰੀ ਕਮਾਂਡ ਸੈਂਟਰ ਅਤੇ 102 ਮਾਂ ਅਤੇ ਬਾਲ ਸਿਹਤ ਕਾਲ ਸੈਂਟਰ ਨੂੰ ਇੱਕਠੇ ਜੋੜਿਆ ਜਾਵੇਗਾ। ਇਸ ਨਾਲ ਗਰਭਵਤੀ ਮਹਿਲਾਵਾਂ ਨੂੰ ਬਿਹਤਰ ਸਿਹਤ ਸੇਵਾਵਾਂ ਦੇਣ, ਜੋਖਮ ਵਾਲੀ ਗਰਭ ਅਵਸਥਾ ਦੀ ਸਮੇਂ ਸਿਰ ਪਛਾਣ ਕਰਨ ਅਤੇ ਲੋੜ ਪੈਣ 'ਤੇ ਗਰਭਵਤੀ ਮਹਿਲਾਵਾਂ ਨੂੰ ਤੁਰੰਤ ਵੱਡੇ ਹਸਪਤਾਲ ਵਿੱਚ ਭੇਜਣ ਵਿੱਚ ਮਦਦ ਮਿਲੇਗ...
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਪੰਚਕੂਲਾ ਵਿੱਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ‘ਮਨ ਕੀ ਬਾਤ’ ਦੇ 137ਵੇਂ ਸੰਸਕਰਨ ਦਾ ਦੇਖਿਆ ਸਿੱਧਾ ਪ੍ਰਸਾਰਣ

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਪੰਚਕੂਲਾ ਵਿੱਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ‘ਮਨ ਕੀ ਬਾਤ’ ਦੇ 137ਵੇਂ ਸੰਸਕਰਨ ਦਾ ਦੇਖਿਆ ਸਿੱਧਾ ਪ੍ਰਸਾਰਣ

Haryana
ਚੰਡੀਗੜ੍ਹ, 30 ਅਗਸਤ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਐਤਵਾਰ ਨੂੰ ਪੰਚਕੂਲਾ ਵਿੱਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਹਰਮਨਪਿਆਰੇ ਪ੍ਰੋਗਰਾਮ ‘ਮਨ ਕੀ ਬਾਤ’ ਦੇ 137ਵੇਂ ਸੰਸਕਰਨ ਦਾ ਆਨਲਾਈਨ ਰਾਹੀਂ ਸਿੱਧਾ ਪ੍ਰਸਾਰਣ ਦੇਖਿਆ। ਇਸ ਮੌਕੇ ਸੈਕਟਰ-1 ਸਥਿਤ ਰੈਡ ਬਿਸ਼ਪ ਦੇ ਕਨਵੈਨਸ਼ਨ ਹਾਲ ਵਿੱਚ ਪ੍ਰੋਗਰਾਮ ਦੇ ਪ੍ਰਸਾਰਣ ਦਾ ਖਾਸ ਪ੍ਰਬੰਧ ਕੀਤਾ ਗਿਆ ਸੀ, ਜਿੱਥੇ ਮੁੱਖ ਮੰਤਰੀ ਨੇ ਮੌਜੂਦ ਜਨ ਪ੍ਰਤੀਨਿਧੀਆਂ, ਪਾਰਟੀ ਵਰਕਰਾਂ ਅਤੇ ਆਮ ਲੋਕਾਂ ਨਾਲ ‘ਮਨ ਕੀ ਬਾਤ’ ਪ੍ਰੋਗਰਾਮ ਨੂੰ ਦੇਖਿਆ। ‘ਮਨ ਕੀ ਬਾਤ’ ਪ੍ਰੋਗਰਾਮ ਰਾਹੀਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇਸ਼ ਭਰ ਦੇ ਨਾਗਰਿਕਾਂ ਨਾਲ ਸੰਵਾਦ ਸਥਾਪਤ ਕਰਦੇ ਹਨ ਅਤੇ ਪ੍ਰੇਰਣਾਦਾਇਕ ਕਹਾਣੀਆਂ, ਨਵੀਨਤਾਕਾਰੀ ਵਿਚਾਰਾਂ ਅਤੇ ਸਕਾਰਾਤਮਕ ਬਦਲਾਅ ਲਿਆਉਣ ਵਾਲੀਆਂ ਜਨ-ਅਗਵਾਈ ਵਾਲੀਆਂ ਪਹਿਲਕਦਮੀਆਂ ਨੂੰ ਸਾਂਝਾ ਕਰਦੇ ਹਨ। ਇਹ ਪ੍ਰੋਗਰਾਮ ਦੇਸ਼ ਦੇ ਵੱਖ-ਵੱਖ ਖੇਤਰਾਂ ਵਿੱਚ ਸ਼ਾਨਦਾਰ ਕੰਮ ਕਰ ਰਹੇ ਲੋਕਾਂ ਅਤੇ ਸੰਸਥਾਵਾਂ ਦੇ ...
ਵਿਮੁਕਤ ਅਤੇ ਘੁਮੰਤੂ ਸਮਜ ਦਾ ਇਤਿਹਾਸ ਸਵੈਮਾਨ ਅਤੇ ਵੀਰਤਾ ਦੀ ਹੈ ਗਾਥਾ- ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਵਿਮੁਕਤ ਅਤੇ ਘੁਮੰਤੂ ਸਮਜ ਦਾ ਇਤਿਹਾਸ ਸਵੈਮਾਨ ਅਤੇ ਵੀਰਤਾ ਦੀ ਹੈ ਗਾਥਾ- ਮੁੱਖ ਮੰਤਰੀ ਨਾਇਬ ਸਿੰਘ ਸੈਣੀ

Haryana
ਚੰਡੀਗੜ੍ਹ, 30 ਅਗਸਤ- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਹੈ ਕਿ ਵਿਮੁਕਤ ਅਤੇ ਘੁਮੰਤੂ ਸਮਾਜ ਦਾ ਇਤਿਹਾਸ ਬਹੁਤ ਪੁਰਾਣਾ, ਗੌਰਵਸ਼ਾਲੀ ਅਤੇ ਪ੍ਰੇਰਣਾਦਾਇਕ ਹੈ। ਔਖੇ ਤੋਂ ਔਖੇ ਹਾਲਾਤ ਵਿੱਚ ਵੀ ਇਸ ਸਮਾਜ ਦੇ ਲੋਕਾਂ ਨੇ ਆਪਣੀ ਅਟੁੱਟ ਮਿਹਨਤ, ਅਮੀਰ ਕਲਾ, ਅਨੋਖੀ ਸੱਭਿਆਚਾਰ ਅਤੇ ਆਪਣੇ ਸਵਾਭੀਮਾਨ ਨੂੰ ਹਮੇਸ਼ਾ ਜ਼ਿੰਦਾ ਰੱਖਿਆ ਹੈ। ਜਦੋਂ ਵੀ ਅਸੀਂ ਭਾਰਤ ਦੇ ਇਤਿਹਾਸ ਅਤੇ ਇਸ ਦੇ ਸੁਨਹਿਰੀ ਅਤੀਤ ਵੱਲ ਦੇਖਦੇ ਹਾਂ, ਤਾਂ ਵਿਮੁਕਤ ਅਤੇ ਘੁਮੰਤੂ ਸਮਾਜ ਦੇ ਸੂਰਬੀਰਾਂ ਅਤੇ ਮਹਾਂਪੁਰਖਾਂ ਦਾ ਯੋਗਦਾਨ ਸੁਨਹਿਰੀ ਅੱਖਰਾਂ ਵਿੱਚ ਚਮਕਦਾ ਦਿਖਾਈ ਦਿੰਦਾ ਹੈ। ਭਾਈ ਮੱਖਣ ਸ਼ਾਹ ਲੁਬਾਣਾ ਜੀ, ਜਿਨ੍ਹਾਂ ਨੇ ਸੱਚੇ ਗੁਰੂ ਦੀ ਪਛਾਣ ਕਰਵਾ ਕੇ ਪੂਰੀ ਦੁਨੀਆ ਨੂੰ ਸਹੀ ਰਾਹ ਦਿਖਾਇਆ। ਭਾਈ ਲੱਖੀ ਸ਼ਾਹ ਬਣਜਾਰਾ ਜੀ ਅਤੇ ਭਾਈ ਨਿਗਾਹੀਆ ਜੀ, ਜਿਨ੍ਹਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪਾਵਨ ਸਰੀਰ ਦਾ ਆਪਣੇ ਘਰ ਵਿੱਚ ਅੰਤਿਮ ਸੰਸਕਾਰ ਕਰਕੇ ਆਪਣਾ ਸੱਭ ਕੁੱਝ ਨਿਛਾਵਰ ਕਰ ਦਿੱਤਾ। ਯੋਧਾ ਭਾਈ ਜੈਤਾ ਜੀ, ਜੋ ਕਿ ਚਾ...
ਦਲੀਪ ਟਰਾਫੀ ਵਿੱਚ ਵੈਭਵ ਸੂਰਿਆਵੰਸ਼ੀ ਕਪਤਾਨ, ਪਹਿਲਾ ਡੀਆਰਐਸ ਲੈ ਕੇ ਸਾਰਿਆਂ ਨੂੰ ਕੀਤਾ ਹੈਰਾਨ

ਦਲੀਪ ਟਰਾਫੀ ਵਿੱਚ ਵੈਭਵ ਸੂਰਿਆਵੰਸ਼ੀ ਕਪਤਾਨ, ਪਹਿਲਾ ਡੀਆਰਐਸ ਲੈ ਕੇ ਸਾਰਿਆਂ ਨੂੰ ਕੀਤਾ ਹੈਰਾਨ

National News
Vaibhav Sooryavanshi Captain: 15 ਸਾਲਾ ਵੈਭਵ ਸੂਰਿਆਵੰਸ਼ੀ ਨੂੰ ਦਲੀਪ ਟਰਾਫੀ ਵਿੱਚ ਪਹਿਲੀ ਵਾਰ ਪੂਰਬੀ ਜ਼ੋਨ ਟੀਮ ਦੀ ਕਪਤਾਨੀ ਕਰਨ ਦਾ ਮੌਕਾ ਮਿਲਿਆ। ਉਸਨੇ ਸੈਮੀਫਾਈਨਲ ਮੈਚ ਦੇ ਪਹਿਲੇ ਦਿਨ ਨਿਯਮਤ ਕਪਤਾਨ ਈਸ਼ਾਨ ਕਿਸ਼ਨ ਦੇ ਮੈਦਾਨ ਛੱਡਣ ਤੋਂ ਬਾਅਦ ਕਪਤਾਨੀ ਦੀ ਜ਼ਿੰਮੇਵਾਰੀ ਸੰਭਾਲੀ; ਸੈਂਟਰਲ ਜ਼ੋਨ ਦੀ ਪਾਰੀ ਦੌਰਾਨ ਵਿਕਟਾਂ ਰੱਖਦੇ ਸਮੇਂ ਕਿਸ਼ਨ ਦੇ ਸੱਜੇ ਅੰਗੂਠੇ 'ਤੇ ਸੱਟ ਲੱਗ ਗਈ ਸੀ। ਵੈਭਵ ਨੇ ਪਹਿਲਾ ਡੀਆਰਐਸ ਲੈ ਕੇ ਸਾਰਿਆਂ ਨੂੰ ਕੀਤਾ ਹੈਰਾਨ ਕੁਮਾਰ ਕੁਸ਼ਾਗਰਾ ਨੇ ਪੂਰਬੀ ਜ਼ੋਨ ਦੇ ਕਪਤਾਨ ਤੋਂ ਵਿਕਟਕੀਪਿੰਗ ਡਿਊਟੀਆਂ ਸੰਭਾਲੀਆਂ, ਜਦੋਂ ਕਿ ਸੂਰਿਆਵੰਸ਼ੀ ਨੇ ਥੋੜ੍ਹੇ ਸਮੇਂ ਲਈ ਜ਼ੋਨਲ ਟੀਮ ਦੇ ਸਟੈਂਡ-ਇਨ ਕਪਤਾਨ ਵਜੋਂ ਕਦਮ ਰੱਖਿਆ। ਮੈਚ ਵਿੱਚ ਪਹਿਲਾਂ ਹੀ ਗੇਂਦ ਨਾਲ ਪ੍ਰਭਾਵਿਤ ਹੋਣ ਤੋਂ ਬਾਅਦ, ਵੈਭਵ ਨੇ ਇੱਥੇ ਆਪਣੇ ਲੀਡਰਸ਼ਿਪ ਹੁਨਰ ਦਾ ਪ੍ਰਦਰਸ਼ਨ ਵੀ ਕੀਤਾ; ਖਾਸ ਤੌਰ 'ਤੇ, ਉਸਨੇ ਆਪਣੀ ਪਹਿਲੀ ਡੀਆਰਐਸ ਸਮੀਖਿਆ 'ਤੇ ਸਹੀ ਫੈਸਲਾ ਲਿਆ।40ਵੇਂ ਓਵਰ ਵਿੱਚ, ਤੇਜ਼ ਗੇਂਦਬਾਜ਼ ਮੁਕੇਸ਼ ਕੁਮਾਰ ਦੇ ਕਹਿਣ 'ਤੇ, ਸੂਰਿਆਵੰਸ਼ੀ ਨੇ 'ਕੈਚ-ਬਾਈਂਡ' ਅਪੀਲ ਦਾ ਰਿਵਿਊ ਕਰਨ ਦਾ ...
ਨਵੇਂ ਚੌਲ ਬਨਾਮ ਪੁਰਾਣੇ ਚੌਲ: ਸੁਆਦ, ਖੁਸ਼ਬੂ ਅਤੇ ਰੋਜ਼ਾਨਾ ਵਰਤੋਂ ਵਿੱਚ ਕਿਹੜਾ ਬਿਹਤਰ ?

ਨਵੇਂ ਚੌਲ ਬਨਾਮ ਪੁਰਾਣੇ ਚੌਲ: ਸੁਆਦ, ਖੁਸ਼ਬੂ ਅਤੇ ਰੋਜ਼ਾਨਾ ਵਰਤੋਂ ਵਿੱਚ ਕਿਹੜਾ ਬਿਹਤਰ ?

Health
AGED RICE AND NEW RICE: ਭਾਰਤੀ ਰਸੋਈਆਂ ਵਿੱਚ ਚੌਲ ਇੱਕ ਮੁੱਖ ਭੋਜਨ ਹੈ, ਪਰ ਸਹੀ ਚੌਲਾਂ ਦੀ ਚੋਣ ਕਰਨਾ ਸਿਰਫ਼ ਸੋਨਾ ਮਸੂਰੀ ਜਾਂ ਬਾਸਮਤੀ ਵਰਗੀਆਂ ਕਿਸਮਾਂ ਵਿੱਚੋਂ ਚੋਣ ਕਰਨ ਬਾਰੇ ਨਹੀਂ ਹੈ। ਇੱਕ ਮਹੱਤਵਪੂਰਨ ਕਾਰਕ ਜਿਸਨੂੰ ਅਕਸਰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ ਉਹ ਹੈ ਚੌਲਾਂ ਦੀ ਉਮਰ - ਭਾਵੇਂ ਇਹ ਹਾਲ ਹੀ ਵਿੱਚ ਕਟਾਈ ਕੀਤੀ ਗਈ ਹੋਵੇ (ਨਵੀਂ ਚੌਲ) ਜਾਂ ਲੰਬੇ ਸਮੇਂ ਲਈ ਸਟੋਰ ਕੀਤੀ ਗਈ ਹੋਵੇ (ਪੁਰਾਣੀ ਚੌਲ)। ਇਹ ਅੰਤਰ ਚੌਲਾਂ ਦੇ ਸੁਆਦ, ਬਣਤਰ, ਪਾਚਨਸ਼ੀਲਤਾ ਅਤੇ ਇੱਥੋਂ ਤੱਕ ਕਿ ਤੁਹਾਡੀ ਸਿਹਤ 'ਤੇ ਵੀ ਕਾਫ਼ੀ ਪ੍ਰਭਾਵ ਪਾਉਂਦਾ ਹੈ। ਆਓ ਪੁਰਾਣੇ ਅਤੇ ਨਵੇਂ ਚੌਲਾਂ ਵਿੱਚ ਅੰਤਰ ਨੂੰ ਸਮਝੀਏ ਅਤੇ ਪਤਾ ਕਰੀਏ ਕਿ ਰੋਜ਼ਾਨਾ ਖਪਤ ਲਈ ਸਭ ਤੋਂ ਵਧੀਆ ਵਿਕਲਪ ਕਿਹੜਾ ਹੈ... 'ਨਵਾਂ ਚੌਲ' ਕੀ ਹੁੰਦਾ ਹੈ?'ਨਵਾਂ ਚੌਲ' ਉਨ੍ਹਾਂ ਚੌਲਾਂ ਨੂੰ ਦਰਸਾਉਂਦਾ ਹੈ ਜੋ ਵਾਢੀ ਤੋਂ ਥੋੜ੍ਹੀ ਦੇਰ ਬਾਅਦ ਖਾਧੇ ਜਾਂਦੇ ਹਨ (ਆਮ ਤੌਰ 'ਤੇ ਪ੍ਰੋਸੈਸਿੰਗ ਦੇ ਕੁਝ ਮਹੀਨਿਆਂ ਦੇ ਅੰਦਰ)। ਇਸ ਵਿੱਚ ਨਮੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜਿਸ ਕਾਰਨ ਇਹ ਜਲਦੀ ਪਕਦਾ ਹੈ ਅਤੇ ਨਰਮ ਅਤੇ ਚਿਪਚਿਪਾ ਹੋ ਜਾਂਦਾ ਹੈ। ...
ਸੁਨੰਦਾ ਸ਼ਰਮਾ ਦੀ ਨਵੀਂ ਪੰਜਾਬੀ ਫਿਲਮ, ਜਲਦ ਹੋਏਗਾ ਐਲਾਨ

ਸੁਨੰਦਾ ਸ਼ਰਮਾ ਦੀ ਨਵੀਂ ਪੰਜਾਬੀ ਫਿਲਮ, ਜਲਦ ਹੋਏਗਾ ਐਲਾਨ

Entertainment
ਚੰਡੀਗੜ੍ਹ: ਪੰਜਾਬੀ ਗਾਇਕੀ ਦੇ ਵਿਸ਼ਾਲ ਪਿੜ੍ਹ 'ਚ ਮਜ਼ਬੂਤ ਪੈੜ੍ਹਾਂ ਦੀ ਛਾਪ ਵਾਂਗ ਅਪਣਾ ਅਸਰ ਛੱਡ ਜਾਣ 'ਚ ਸਫ਼ਲ ਰਹੀ ਹੈ ਗਾਇਕਾ ਸੁਨੰਦਾ ਸ਼ਰਮਾ, ਜੋ ਇਕ ਵਾਰ ਮੁੜ ਪਾਲੀਵੁੱਡ ਵਿਹੜੇ ਅਪਣੀ ਪ੍ਰਭਾਵੀ ਮੌਜ਼ੂਦਗੀ ਦਰਜ ਕਰਵਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ, ਜਿੰਨਾਂ ਦੀ ਨਵੀਂ ਫਿਲਮ ਜਲਦ ਆਨ ਫਲੌਰ ਪੜਾਅ ਦਾ ਹਿੱਸਾ ਬਣਨ ਜਾ ਰਹੀ ਹੈ। ਪਰਿਵਾਰਿਕ ਅਤੇ ਸੰਗੀਤਮਈ ਤਾਣੇ-ਬਾਣੇ ਅਧੀਨ ਬੁਣੀ ਜਾ ਰਹੀ ਹੈ ਉਕਤ ਡ੍ਰਾਮੈਟਿਕ ਫਿਲਮ, ਜਿਸ ਦਾ ਨਿਰਦੇਸ਼ਨ ਸਿਮਰਜੀਤ ਸਿੰਘ ਕਰਨਗੇ, ਜੋ ਹਾਲ ਹੀ ਵਿੱਚ ਰਿਲੀਜ਼ ਹੋਈ ਗੁਲਾਬ ਸਿੱਧੂ-ਜੈਸਮੀਨ ਭਸੀਨ ਸਟਾਰਰ ਬਹੁ-ਚਰਚਿਤ 'ਜੁਦਾ' ਤੋਂ ਇਲਾਵਾ ਕਈ ਸਫ਼ਲਤਮ ਫਿਲਮਾਂ ਦਾ ਨਿਰਦੇਸ਼ਨ ਸਫਲਤਾਪੂਰਵਕ ਅੰਜ਼ਾਮ ਦੇ ਚੁੱਕੇ ਹਨ, ਜਿੰਨਾਂ ਵਿੱਚ 'ਬਾਜ਼', 'ਡੈਡੀ ਕੂਲ ਮੁੰਡੇ ਫੂਲ', 'ਅੰਗਰੇਜ਼', 'ਸੂਬੇਦਾਰ ਜੋਗਿੰਦਰ ਸਿੰਘ', 'ਨਿੱਕਾ ਜ਼ੈਲਦਾਰ' ਸੀਰੀਜ਼ ਫਿਲਮਾਂ, 'ਓਏ ਮੱਖਣਾ' ਆਦਿ ਸ਼ਾਮਿਲ ਰਹੀਆਂ ਹਨ। ਸਾਲ 2018 ਵਿੱਚ ਸਾਹਮਣੇ ਆਈ ਪੀਰੀਅਡ ਫਿਲਮ 'ਸੱਜਣ ਸਿੰਘ ਰੰਗਰੂਟ' ਵਿੱਚ ਦਿਲਜੀਤ ਦੁਸਾਂਝ ਅਤੇ ਸੁਨੰਦਾ ਸ਼ਰਮਾ ਦੀ ਲੀਡ ਜੋੜੀ ਨੂੰ ਦਰਸ਼ਕਾਂ ਦੁਆਰਾ ਕਾਫ਼ੀ ਪਸੰਦ...
ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਦਿੜ੍ਹਬਾ ਹਲਕੇ ਦੇ ਪਿੰਡਾਂ ਦੇ ਸਰਬਪੱਖੀ ਵਿਕਾਸ ਨੂੰ ਵੱਡਾ ਹੁਲਾਰਾ; 03.75 ਕਰੋੜ ਰੁਪਏ ਦੀਆਂ ਵਿਕਾਸ ਗ੍ਰਾਂਟਾਂ ਵੰਡੀਆਂ

ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਦਿੜ੍ਹਬਾ ਹਲਕੇ ਦੇ ਪਿੰਡਾਂ ਦੇ ਸਰਬਪੱਖੀ ਵਿਕਾਸ ਨੂੰ ਵੱਡਾ ਹੁਲਾਰਾ; 03.75 ਕਰੋੜ ਰੁਪਏ ਦੀਆਂ ਵਿਕਾਸ ਗ੍ਰਾਂਟਾਂ ਵੰਡੀਆਂ

Hot News
ਦਿੜ੍ਹਬਾ/ਸੁਨਾਮ, 30 ਅਗਸਤ: ਪੰਜਾਬ ਦੇ ਕੈਬਨਿਟ ਮੰਤਰੀ ਸ. ਹਰਪਾਲ ਸਿੰਘ ਚੀਮਾ ਨੇ ਦਿੜ੍ਹਬਾ ਵਿਧਾਨ ਸਭਾ ਹਲਕੇ ਦੇ ਪਿੰਡਾਂ ਦੇ ਸਰਬਪੱਖੀ ਵਿਕਾਸ ਦੀ ਰਫ਼ਤਾਰ ਨੂੰ ਹੋਰ ਤੇਜ਼ ਕਰਦਿਆਂ ਅੱਜ ਵੱਖ-ਵੱਖ ਪਿੰਡਾਂ ਦਾ ਦੌਰਾ ਕਰਕੇ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ 03 ਕਰੋੜ 75 ਲੱਖ ਰੁਪਏ ਦੀਆਂ ਗ੍ਰਾਂਟਾਂ ਵੰਡੀਆਂ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੇਂਡੂ ਖੇਤਰਾਂ ਵਿੱਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ। ਇਸ ਦੌਰੇ ਦੌਰਾਨ ਕੈਬਨਿਟ ਮੰਤਰੀ ਸ. ਹਰਪਾਲ ਸਿੰਘ ਚੀਮਾ ਨੇ ਦਿੜ੍ਹਬਾ, ਛਾਜਲੀ, ਉਗਰਾਹਾਂ, ਮੈਦੇਵਾਸ, ਜਖੇਪਲ, ਹੰਬਲਵਾਸ, ਧਾਲੀਵਾਲਵਾਸ, ਫਲੇੜਾ ਅਤੇ ਖਨਾਲ ਖੁਰਦ ਵਿਖੇ ਪਹੁੰਚ ਕੇ ਪੰਚਾਇਤਾਂ, ਪਤਵੰਤਿਆਂ ਅਤੇ ਪਿੰਡ ਵਾਸੀਆਂ ਨਾਲ ਸਿੱਧਾ ਰਾਬਤਾ ਕਾਇਮ ਕੀਤਾ। ਉਨ੍ਹਾਂ ਲੋਕਾਂ ਤੋਂ ਪਿੰਡਾਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਬਾਰੇ ਫੀਡਬੈਕ ਲੈਣ ਦੇ ਨਾਲ-ਨਾਲ ਸਥਾਨਕ ਪੱਧਰ ਦੀਆਂ ਲੋੜਾਂ ਅਤੇ ਹੋਰ ਵਿਕਾਸ ਕਾਰਜਾਂ ਸਬੰਧੀ ਮੰਗਾਂ ...