
ਹਲਕਾ ਫਾਜ਼ਿਲਕਾ ਦੇ 26 ਪਿੰਡਾਂ ਵਿਚ ਖੇਡ ਮੈਦਾਨ ਬਣਾਉਣ ਲਈ 9 ਕਰੋੜ ਰੁਪਏ ਜਾਰੀ, ਖੇਡ ਮੈਦਾਨਾ ਵਿਚ ਨਜਰ ਆਉਣਗੇ ਨੌਜਵਾਨ
ਫਾਜ਼ਿਲਕਾ 19 ਜੁਲਾਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਲੋਕਾਂ ਦੇ ਸਹਿਯੋਗ ਨਾਲ ਸੂਬੇ ਅੰਦਰ ਬਲ ਮਿਲਿਆ ਹੈ ਤੇ ਨੌਜਵਾਨ ਪੀਡ਼ੀ ਨਸ਼ਿਆਂ ਤੋਂ ਕਿਨਾਰਾ ਕਰ ਰਹੇ ਹਨ| ਦੂਜੇ ਪਾਸੇ ਸਰਕਾਰ ਵੱਲੋਂ ਸੂਬੇ ਦੀ ਨੌਜਵਾਨ ਪੀੜੀ ਨੂੰ ਖੇਡਾਂ ਨਾਲ ਜੋੜਨ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ| ਵਿਧਾਇਕ ਫਾਜ਼ਿਲਕਾ ਸ੍ਰੀ ਨਰਿੰਦਰਪਾਲ ਸਿੰਘ ਸਵਨਾ ਨੇ ਹਲਕਾ ਫਾਜ਼ਿਲਕਾ ਦੇ 26 ਪਿੰਡਾਂ ਵਿਚ ਖੇਡ ਮੈਦਾਨ ਬਣਾਉਣ ਲਈ 9 ਕਰੋੜ ਰੁਪਏ ਜਾਰੀ ਕੀਤੇ ਗਏ ਹਨ ਤੇ ਜਲਦ ਹੀ ਫਾਜ਼ਿਲਕਾ ਦੇ ਹਰ ਪਿੰਡ ਵਿੱਚ ਮਾਡਲ ਖੇਡ ਮੈਦਾਨ ਬਣਾਏ ਜਾਣਗੇ ਜਿਸ ਉਪਰੰਤ ਨੌਜਵਾਨ ਖੇਡ ਮੈਦਾਨਾ ਵਿਚ ਨਜਰ ਆਉਣਗੇ| ਸ਼੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਨੌਜਵਾਨ ਪੀੜੀ ਸਾਡਾ ਭਵਿੱਖ ਹਨ ਤੇ ਸਾਡਾ ਭਵਿੱਖ ਹੱਸਦਾ ਖੇਡਦਾ ਤੇ ਰੋਸ਼ਨਾਉਂਦਾ ਹੀ ਹੋਵੇ ਇਸ ਲਈ ਪੰਜਾਬ ਸਰਕਾਰ ਨੌਜਵਾਨੀ ਨੂੰ ਬਚਾਉਣ ਲਈ ਸਾਰਥਕ ਉਪਰਾਲੇ ਕਰ ਰਹੀ ਹੈ| ਉਹਨਾਂ ਕਿਹਾ ਕਿ ਖੇਡ ਮੈਦਾਨਾਂ ਦੀ ਉਸਾਰੀ ਨਾਲ ਜਿੱਥੇ ਨੌਜਵਾਨ ਮਾੜੀ ਸੰਗਤ ਵਿੱਚ ਜਾਣ ਤੋਂ ਬਚੇਗਾ ਉੱਥੇ ਖੇਡਾਂ ਖੇਡਣ ਨਾਲ ਨੌਜਵਾਨ ਸਿਹਤਮੰਦ ਦੇ ਤੰਦਰੁਸਤ ਹੋਵੇਗਾ | ਪਿੰਡ...