ਪੰਜਾਬੀ ਕਲਚਰਲ ਕੌਂਸਲ ਤੇ ਵਿਸ਼ਵ ਗੱਤਕਾ ਫੈਡਰੇਸ਼ਨ ਵੱਲੋਂ ਤਨਮਨਜੀਤ ਢੇਸੀ ਨੂੰ ਯੂਕੇ ਸੰਸਦੀ ਚੋਣ ‘ਚ ਵੱਡੇ ਫਰਕ ਨਾਲ ਜਿਤਾਉਣ ਦੀ ਅਪੀਲ
ਚੰਡੀਗੜ, 30 ਜੂਨ :ਪੰਜਾਬੀ ਕਲਚਰਲ ਕੌਂਸਲ ਅਤੇ ਵਿਸ਼ਵ ਗੱਤਕਾ ਫੈਡਰੇਸ਼ਨ ਨੇ ਸਾਂਝੇ ਤੌਰ 'ਤੇ ਸਮੂਹ ਵੋਟਰਾਂ ਨੂੰ ਬਰਤਾਨੀਆਂ ਦੇ ਸਲੌਅ ਸੰਸਦੀ ਹਲਕੇ ਤੋਂ ਦੂਜੀ ਵਾਰ ਚੋਣ ਲੜ ਰਹੇ ਸਿੱਖ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਦੀ ਪੁਰਜ਼ੋਰ ਮੱਦਦ ਕਰਨ ਅਤੇ ਵੱਡੇ ਫਰਕ ਨਾਲ ਜਿਤਾਉਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕਾਰਜਕਾਲ ਦੌਰਾਨ ਢੇਸੀ ਨੇ ਬਰਤਾਨਵੀ ਸੰਸਦ ਵਿੱਚ ਹਰ ਵਰਗ ਦਾ ਮਜ਼ਬੂਤੀ ਨਾਲ ਪੱਖ ਰੱਖਦੇ ਹੋਏ ਇੱਕ ਸਮਰਪਿਤ ਅਤੇ ਪ੍ਰਭਾਵਸ਼ਾਲੀ ਬੁਲਾਰੇ ਵਜੋਂ ਇਤਿਹਾਸ ਰਚਿਆ ਹੈ ਅਤੇ ਢੇਸੀ ਵੱਲੋਂ ਠੋਕਵੀਂ ਉਸਾਰੂ ਬਹਿਸ ਦੀ ਸਮਰੱਥਾ ਸਦਕਾ ਉਸ ਨੂੰ ਹਾਊਸ ਆਫ਼ ਕਾਮਨਜ਼ ਵਿੱਚ ਖਾਸ ਕਰਕੇ ਪ੍ਰਵਾਸੀਆਂ ਦੇ ਹਿੱਤਾਂ ਲਈ ਇੱਕ ਪ੍ਰਭਾਵਸ਼ਾਲੀ ਵਕੀਲ ਵਜੋਂ ਦੇਖਿਆ ਜਾਂਦਾ ਹੈ।
ਬਰਤਾਨੀਆ, ਵਿਸ਼ੇਸ਼ ਕਰਕੇ ਸਲੌਅ ਹਲਕੇ ਦੇ ਵੋਟਰਾਂ ਅਤੇ ਸਮਰਥਕਾਂ ਨੂੰ ਇਸ ਭਾਵਪੂਰਤ ਅਪੀਲ ਵਿੱਚ ਪੰਜਾਬੀ ਕਲਚਰਲ ਕੌਂਸਲ ਦੇ ਚੇਅਰਮੈਨ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਇੰਨਾਂ ਚੋਣਾਂ ਨੇ ਬਰਤਾਨੀਆ ਦੇ ਮੂਲ ਨਿਵਾਸੀਆਂ ਅਤੇ ਸਮੂਹ ਪ੍ਰ...








