
ਨਵਾਂਸ਼ਹਿਰ, 29 ਜਨਵਰੀ : ਇਸ ਜਿਲੇ ਦੇ ਪਿੰਡ ਔੜ ਵਿਖੇ ਤਾਇਨਾਤ ਇਕ ਏ ਐਸ ਆਈ ਨੂੰ 15 ਹਜਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ ਹੈ। ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਏ ਐਸ ਆਈ ਪ੍ਰਸ਼ੋਤਮ ਲਾਲ ਨੇ ਸ਼ਿਕਾਇਤ ਕਰਤਾ ਤੋਂ ਤੀਹ ਹਜਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ। ਅੱਜ ਵਿਜੀਲੈਂਸ ਬਿਊਰੋ ਨੇ ਆਪਣਾ ਜਾਲ ਵਿਛਾਕ ਕੇ ਉਸ ਨੂੰ 15 ਹਜਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ ਹੈ। ਉਸ ਖਿਲਾਫ ਵਿਜੀਲੈਂਸ ਪੁਲੀਸ ਥਾਣੇ ਵਿਚ ਪਰਚਾ ਦਰਜ ਕਰ ਲਿਆ ਹੈ।