Saturday, January 25Malwa News
Shadow

ਕਲਯੁਗੀ ਚੋਰਾਂ ਦਾ ਕਾਰਨਾਮਾਂ : ਹਾਦਸੇ ਪਿਛੋਂ ਫਲਾਈਓਵਰ ਤੋਂ ਡਿੱਗੇ ਮੁੰਡੇ ਦਾ ਮੋਬਾਈਲ ਚੋਰੀ

ਅੰਮ੍ਰਿਤਸਰ : ਅੱਜ ਇਥੇ ਬਹੁਤ ਹੀ ਭਿਆਨਕ ਹਾਦਸਾ ਵਾਪਰਿਆ ਜਦੋਂ ਇਕ ਨੌਜਵਾਨ ਹਾਦਸੇ ਦੌਰਾਨ ਫਲਾਈਓਵਰ ਤੋਂ ਹੇਠਾਂ ਡਿੱਗ ਪਿਆ, ਪਰ ਨੌਜਵਾਨ ਦੇ ਹੈਲਮੈਟ ਪਾਇਆ ਹੋਣ ਕਾਰਨ ਉਸਦੀ ਜਾਨ ਬਚ ਗਈ। ਹਾਦਸੇ ਤੋਂ ਵੀ ਮਾੜੀ ਗੱਲ ਇਹ ਹੋਈ ਕਿ ਫਲਾਈਓਵਰ ਤੋਂ ਹੇਠਾਂ ਡਿਗਦਿਆਂ ਹੀ ਇਕ ਵਿਅਕਤੀ ਉਸ ਨੌਜਵਾਨ ਦਾ ਮੋਬਾਈਲ ਚੁਰਾ ਕੇ ਭੱਜ ਗਿਆ। ਬਾਅਦ ਵਿਚ ਉਥੇ ਇਕੱਠੇ ਹੋਏ ਲੋਕਾਂ ਨੇ ਇਸ ਨੌਜਵਾਨ ਨੂੰ ਹਸਪਤਾਲ ਪਹੁੰਚਾਇਆ, ਜਿਥੇ ਉਸਦਾ ਇਲਾਜ ਕੀਤਾ ਜਾ ਰਿਹਾ ਹੈ।

ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਨੌਜਵਾਨ ਫਲਾਈਓਵਰ ‘ਤੇ ਆਪਣੇ ਮੋਟਰਸਾਈਕਲ ਉੱਪਰ ਸਵਾਰ ਹੋ ਕੇ ਜਾ ਰਿਹਾ ਸੀ ਕਿ ਅਚਾਨਕ ਉਸਦੀ ਕਾਰ ਨਾਲ ਟੱਕਰ ਹੋ ਗਈ। ਟੱਕਰ ਤੋਂ ਬਾਅਦ ਇਹ ਨੌਜਵਾਨ ਫਲਾਈਓਵਰ ਤੋਂ ਹੇਠਾਂ ਡਿੱਗ ਪਿਆ, ਜਿਸ ਨਾਲ ਉਹ ਗੰਭੀਰ ਜਖਮੀ ਹੋ ਗਿਆ। ਹਸਪਤਾਲ ਵਿਚ ਉਸ ਨੌਜਵਾਨ ਦਾ ਇਲਾਜ ਚੱਲ ਰਿਹਾ ਹੈ ਅਤੇ ਡਾਕਟਰਾਂ ਮੁਤਾਬਿਕ ਹੁਣ ਉਸਦੀ ਜਾਨ ਨੂੰ ਖਤਰਾ ਟਲ ਗਿਆ ਹੈ ਅਤੇ ਉਸਦੀ ਜਾਨ ਬਚ ਗਈ ਹੈ।

Punjab Govt Add Zero Bijli Bill English 300x250