Monday, August 24Malwa News
Shadow

ਮੈਂਡੀ ਤੱਖਰ ਅਤੇ ਸਿੰਮੀ ਚਾਹਲ ਦੀ ਨਵੀਂ ਪੰਜਾਬੀ ਫਿਲਮ, ਅਗਲੇ ਮਹੀਨੇ ਹੋਏਗੀ ਰਿਲੀਜ਼

ਚੰਡੀਗੜ੍ਹ: ਪੰਜਾਬੀ ਫਿਲਮ ਉਦਯੋਗ ਦੀਆਂ ਮੋਹਰੀ ਕਤਾਰ ਔਰਤਾਂ ਅਤੇ ਸਟਾਰ ਚਿਹਰਿਆਂ ਵਜੋਂ ਜਾਣੀਆਂ ਜਾਂਦੀਆਂ ਹਨ ਮੈਂਡੀ ਤੱਖਰ ਅਤੇ ਸਿੰਮੀ ਚਾਹਲ, ਜੋ 9 ਸਾਲਾਂ ਦੇ ਲੰਮੇਂ ਵਕਫੇਂ ਬਾਅਦ ਇੱਕ ਵਾਰ ਮੁੜ ਇਕੱਠਿਆਂ ਅਪਣੀ ਸ਼ਾਨਦਾਰ ਸਿਨੇਮਾ ਮੌਜ਼ੂਦਗੀ ਦਰਜ ਕਰਵਾਉਣ ਲਈ ਪੂਰੀ ਤਰ੍ਹਾਂ ਤਿਆਰ ਹਨ, ਜਿੰਨਾਂ ਦੀਆਂ ਲੀਡਿੰਗ ਭੂਮਿਕਾਵਾਂ ਨਾਲ ਸਜੀ ਪੰਜਾਬੀ ਫਿਲਮ ਜਲਦ ਵਿਸ਼ਵ-ਭਰ ਵਿੱਚ ਪ੍ਰਦਰਸ਼ਿਤ ਹੋਣ ਜਾ ਰਹੀ ਹੈ।

‘ਈਫਲ ਸਟੂਡਿਓਜ਼’ ਦੇ ਬੈਨਰ ਹੇਠ ਬਣਾਈ ਗਈ ਹੈ ਉਕਤ ਮੰਨੋਰੰਜਕ ਫਿਲਮ, ਜਿਸ ਦਾ ਲੇਖਣ ਜੱਸ ਗਰੇਵਾਲ ਦੁਆਰਾ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ ਕਈ ਬਿਹਤਰੀਨ ਅਤੇ ਅਰਥ-ਭਰਪੂਰ ਪੰਜਾਬੀ ਫਿਲਮਾਂ ਦੀ ਲੇਖਣ ਜ਼ਿੰਮੇਵਾਰੀਆਂ ਨੂੰ ਸਫ਼ਲਤਾਪੂਰਵਕ ਅੰਜ਼ਾਮ ਦੇ ਚੁੱਕੇ ਹਨ।

ਸਾਲ 2017 ਵਿੱਚ ਆਈ ਭਾਵਪੂਰਨ ਫਿਲਮ ‘ਰੱਬ ਦਾ ਰੇਡੀਓ’ ਅਪਾਰ ਕਾਮਯਾਬੀ ਹਾਸਿਲ ਕਰਨ ਵਿੱਚ ਸਫ਼ਲ ਰਹੀ, ਜਿਸ ਦਾ ਬਹੁ-ਪ੍ਰਭਾਵੀ ਹਿੱਸਾ ਰਹੀਆਂ ਮੈਂਡੀ ਤੱਖਰ ਅਤੇ ਸਿੰਮੀ ਚਾਹਲ, ਜਿੰਨਾਂ ਦੋਹਾਂ ਦੀ ਕੈਮਿਸਟਰੀ ਨੂੰ ਦਰਸ਼ਕਾਂ ਦੁਆਰਾ ਕਾਫ਼ੀ ਸਰਾਹਿਆ ਗਿਆ, ਜੋ ਹੁਣ ‘ਟੁੱਟ ਪੈਣੀ ਇੰਗਲਿਸ਼ ਨੇ’ ਵਿੱਚ ਬਹੁਤ ਹੀ ਮਹੱਤਵਪੂਰਨ ਅਤੇ ਪੈਰੇਲਰ ਕਿਰਦਾਰਾਂ ‘ਚ ਨਜ਼ਰੀ ਪੈਣਗੀਆਂ।

25 ਸਤੰਬਰ 2026 ਨੂੰ ਸਾਹਮਣੇ ਆਉਣ ਜਾ ਰਹੀ ਉਕਤ ਦੋਹਾਂ ਦੀ ਇਹ ਨਵੀਂ ਅਤੇ ਪਰਿਵਾਰਿਕ-ਡ੍ਰਾਮੈਟਿਕ ਫਿਲਮ, ਜਿਸ ਦਾ ਨਿਰਦੇਸ਼ਨ ਵਰਿੰਦਰ ਸ਼ਰਮਾ, ਜਦਕਿ ਨਿਰਮਾਣ ਮਾਨ ਕੌਰ, ਮਹਿੰਦਰ ਸਿੰਘ, ਗੀਤਾ ਅਗਰਵਾਲ ਸ਼ਰਮਾ ਅਤੇ ਰਜਿੰਦਰ ਸ਼ਰਮਾ ਨਾਨੂ ਦੁਆਰਾ ਕੀਤਾ ਗਿਆ ਹੈ।

ਓਧਰ ਜੇਕਰ ਉਕਤ ਫਿਲਮ ਨਾਲ ਜੁੜੇ ਕੁਝ ਹੋਰ ਅਹਿਮ ਪਹਿਲੂਆਂ ਦੀ ਗੱਲ ਕਰੀਏ ਤਾਂ ਇਸ ਵਿੱਚ ਅਲਹਦਾ ਸਿਰਜਨਾਤਮਕਤਾ ਦੇ ਕਈ ਰੰਗ ਵੇਖਣ ਨੂੰ ਮਿਲਣਗੇ, ਜਿਸ ਵਿੱਚ ਅਪਣੇ ਨਿਵੇਕਲੇ ਕਿਰਦਾਰਾਂ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਵੀ ਨਜ਼ਰ ਆ ਰਹੀਆਂ ਹਨ ਇਹ ਦੋਨੋਂ ਅਦਾਕਾਰਾਂ, ਜਿੰਨਾਂ ਨੂੰ ਇੱਕ ਵਾਰ ਫਿਰ ਸਿਲਵਰ ਸਕ੍ਰੀਨ ਦਾ ਹਿੱਸਾ ਬਣਿਆ ਵੇਖਣ ਲਈ ਦਰਸ਼ਕਾਂ ਵਿੱਚ ਵੀ ਬੇਹੱਦ ਉਤਸੁਕਤਾ ਵੇਖਣ ਨੂੰ ਮਿਲ ਰਹੀ ਹੈ।