
ਚੰਡੀਗੜ੍ਹ : ਪੰਜਾਬ ਦੇ 13 ਲੋਕ ਸਭਾ ਹਲਕਿਆਂ ਵਿਚ ਅੱਜ ਵੋਟਾਂ ਪੈਣ ਦਾ ਕੰਮ ਮੁਕੰਮਲ ਹੋ ਗਿਆ। ਬਠਿੰਡਾ ਜਿਲੇ ਵਿਚ ਸਭ ਤੋਂ ਵੱਧ ਵੋਟਿੰਗ ਹੋਈ। ਸ਼ਾਮ ਨੂੰ ਪ੍ਰਾਸਤ ਅੰਕੜਿਆਂ ਅਨੁਸਾਰ ਸ਼ਾਮ 6 ਵਜੇ ਤੱਕ ਜਿਲਾ ਬਠਿੰਡਾ ਵਿਚ 61 ਫੀਸਦੀ ਵੋਟ ਪੋਲ ਹੋ ਚੁੱਕੀ ਸੀ। ਸ਼ਾਮ ਤੱਕ ਪੰਜਾਬ ਭਰ ਵਿਚ 56 ਪ੍ਰਤੀਸ਼ਤ ਵੋਟ ਪੋਲ ਹੋ ਚੁੱਕੀ ਸੀ।
ਪੰਜਾਬ ਦੇ ਵੱਖ ਵੱਖ ਹਲਕਿਆਂ ਵਿਚੋਂ ਸ਼ਾਮ 6 ਵਜੇ ਤੱਕ ਪ੍ਰਾਪਤ ਅੰਕੜਿਆਂ ਮੁਤਾਬਿਕ ਅੰਮ੍ਰਿਤਸਰ ਵਿਚ 49.38 ਪ੍ਰਤੀਸ਼ਤ, ਆਨੰਦਪੁਰ ਸਾਹਿਬ ਵਿਚ 55.02 ਪ੍ਰਤੀਸ਼ਤ, ਫਰੀਦਕੋਟ ਵਿਚ 55.44 ਪ੍ਰਤੀਸ਼ਤ, ਫਿਰੋਜ਼ਪੁਰ ਵਿਚ 57.68 ਪ੍ਰਤੀਸ਼ਤ, ਫਤਿਹਗੜ੍ਹ ਸਾਹਿਬ ਵਿਚ 54.55 ਪ੍ਰਤੀਸ਼ਤ, ਬਠਿੰਡਾ ਵਿਚ 61 ਪ੍ਰਤੀਸ਼ਤ, ਜਲੰਧਰ ਵਿਚ 53.66 ਪ੍ਰਤੀਸ਼ਤ, ਹੁਸ਼ਿਆਰਪੁਰ ਵਿਚ 52.39 ਪ੍ਰਤੀਸ਼ਤ, ਗੁਰਦਾਸਪੁਰ ਵਿਚ 58.56 ਪ੍ਰਤੀਸ਼ਤ, ਸੰਗਰੂਰ ਵਿਚ 57.21 ਪ੍ਰਤੀਸ਼ਤ ਵੋਟਾਂ ਪੋਲ ਹੋ ਚੁੱਕੀਆਂ ਸਨ। ਦੇਰ ਰਾਤ ਤੱਕ ਵੋਟਾਂ ਪੈਣ ਦਾ ਕੰਮ ਜਾਰੀ ਰਹੇਗਾ।