Sunday, November 9Malwa News
Shadow

ਜਲਾਲਾਬਾਦ ਸ਼ਹਿਰ ਅੰਦਰ ਘੁੰਮ ਰਹੇ ਬੇਸਹਾਰਾ ਪਸੂਆਂ ਨੂੰ ਫਾਜਿਲਕਾ ਦੇ ਸਰਕਾਰੀ ਗਊਸ਼ਾਲਾ ਵਿਖੇ ਭੇਜਿਆ

ਜਲਾਲਾਬਾਦ 9 ਅਗਸਤ

            ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਦੇ ਦਿਸ਼ਾ ਨਿਰਦੇਸ਼ਾ ਤਹਿਤ ਕਾਰਜ ਸਾਧਕ ਅਫਸਰ ਨਗਰ ਕੌਂਸਲ ਜਲਾਲਾਬਾਦ ਸ੍ਰੀ ਗੁਰਦਾਸ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਨਗਰ ਕੌਂਸਲ ਜਲਾਲਾਬਾਦ ਅਤੇ ਵੈਟਨਰੀ ਹਸਪਤਾਲ ਦੀ ਸਾਝੀ ਟੀਮ ਵੱਲੋਂ ਮਿਤੀ 07-08-2024 ਅਤੇ 08-08-2024 ਨੂੰ ਬੇਸਹਾਰਾ ਪਸੂਆਂ ਨੂੰ ਫੜਣ ਲਈ ਸ਼ਪੈਸ਼ਲ ਮੁਹਿੰਮ ਚਲਾਈ ਗਈ।

            ਜਿਸ ਤਹਿਤ ਸ਼ਹਿਰ ਅੰਦਰ ਘੁੰਮ ਰਹੇ ਬੇਸਹਾਰਾ ਪਸੂਆਂ ਨੂੰ ਫੜ ਕੇ ਫਾਜਿਲਕਾ ਦੇ ਸਰਕਾਰੀ ਗਊਸ਼ਾਲਾ ਵਿਖੇ ਭੇਜਿਆਂ ਗਿਆ। ਨਗਰ ਕੌਂਸਲ ਜਲਾਲਾਬਾਦ ਅਤੇ ਵੈਟਨਰੀ ਹਸਪਤਾਲ ਦੀ ਸਾਝੀ ਟੀਮ ਵੱਲੋਂ ਮਿਲ ਕੇ ਕੁੱਲ 74 ਪਸੂਆਂ ਨੂੰ ਫਾਜਿਲਕਾ ਦੇ ਸਰਕਾਰੀ ਗਊਸ਼ਾਲਾ ਵਿਖੇ ਭੇਜਿਆ ਗਿਆ ।

            ਇਸ ਮੋਕੇ ਸੈਨੀਟਰੀ ਇੰਸਪੈਕਰ ਸ਼੍ਰੀ ਜਗਦੀਪ ਸਿੰਘ, ਵੈਟਨਰੀ ਹਸਪਤਾਲ ਦੀ ਟੀਮ ਅਤੇ ਨਗਰ ਕੋਂਸਲ ਦੀ ਟੀਮ ਦੇ ਮੈਂਬਰ ਜਸਪਾਲ ਸਿੰਘ ਅਤੇ ਚੰਦਰ ਸ਼ੇਖਰ ਆਦਿ ਹਾਜਰ ਸਨ।