ਬਟਾਲਾ, 20 ਦਸੰਬਰ : ਪੰਜਾਬ ਵਿਜੀਲੈਂਸ ਬਿਊਰੋ ਨੇ ਚਾਰ ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਮਾਮਲੇ ਵਿਚ ਡੇਰਾ ਬਾਬਾ ਨਾਨਕ ਦੇ ਇੱਕ ਪਟਵਾਰੀ ਨੂੰ ਗਿਰਫਤਾਰ ਕੀਤਾ ਹੈ।
ਵਿਜੀਲੈਸ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਜ਼ਿਲ੍ਹਾ ਬਟਾਲਾ ਦੇ ਪਿੰਡ ਨਸੀਰਪੁਰ ਦੇ ਵਾਸੀ ਸੁਰਿੰਦਰ ਸਿੰਘ ਨੇ ਆਨਲਾਈਨ ਸ਼ਿਕਾਇਤ ਦਰਜ ਕਰਵਾਈ ਸੀ ਕਿ ਕਿ ਪਟਵਾਰੀ ਹਰਜੀਤ ਰਾਏ ਨੇ ਇੰਤਕਾਲ ਰੋਕਣ ਲਈ ਚਾਰ ਹਜ਼ਾਰ ਰੁਪਏ ਰਿਸ਼ਵਤ ਲਈ ਹੈ। ਪਟਵਾਰੀ ਨੇ ਪਹਿਲਾਂ ਇਹ ਇੰਤਕਾਲ ਸ਼ਿਕਾਇਤ ਕਰਨ ਵਾਲੇ ਦੇ ਭਤੀਜੇ ਦੇ ਨਾਮ ਕਰ ਦਿੱਤਾ ਸੀ। ਜੱਦੀ ਜ਼ਮੀਨ ਦਾ ਇਹ ਇੰਤਕਾਲ ਬਦਲਣ ਲਈ ਪਟਵਾਰੀ ਨੇ ਉਸ ਪਾਸੋਂ ਚਾਰ ਹਜ਼ਾਰ ਰੁਪਏ ਰਿਸ਼ਵਤ ਲੈ ਲਈ। ਵਿਜੀਲੈਂਸ ਬਿਊਰੋ ਨੇ ਇਸ ਸ਼ਿਕਾਇਤ ਦੀ ਜਾਂਚ ਕੀਤੀ ਅਤੇ ਜਾਂਚ ਦੌਰਾਨ ਦੋਸ਼ ਸਹੀ ਸਾਬਤ ਹੋ ਗਏ। ਵਿਜੀਲੈਂਸ ਬਿਊਰੋ ਨੇ ਇਸ ਸਬੰਧੀ ਪਰਚਾ ਦਰਜ ਕਰ ਕੇ ਪਟਵਾਰੀ ਨੂੰ ਗਿ੍ਫਤਾਰ ਕਰ ਲਿਆ ਹੈ।