
ਖਡੂਰ ਸਾਹਿਬ, 04 ਫਰਵਰੀ ( )- ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਅਤੇ ਖੇਤੀਬਾੜੀ ਵਿਭਾਗ ਦੇ ਸਹਿਯੋਗ ਨਾਲ ਕਿਸਾਨਾਂ ਨੂੰ ਸਹਾਇਕ ਧੰਦਿਆਂ ਸਬੰਧੀ ਪ੍ਰੇਰਿਤ ਕਰਨ ਦੇ ਉਦੇਸ ਨਾਲ ਜਿਲਾ ਤਰਨ ਤਾਰਨ ਦੇ ਮੁੱਖ ਖੇਤੀਬਾੜੀ ਅਫਸਰ ਡਾ. ਤੇਜਬੀਰ ਸਿੰਘ ਭੰਗੂ ਦੇ ਦਿਸਾ ਨਿਰਦੇਸਾਂ ਤਹਿਤ ਡਾ. ਯਾਦਵਿੰਦਰ ਸਿੰਘ ਬਲਾਕ ਟੈਕਨੋਲੋਜੀ ਮੈਨੇਜਰ ਖਡੂਰ ਸਾਹਿਬ ਵੱਲੋਂ ਹਲਦੀ ਪ੍ਰੋਸੈਸਿੰਗ ਪਲਾਂਟ ਨਾਗੋਕੇ ਦਾ ਦੌਰਾ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਪ੍ਰੈਸ ਨਾਲ ਗੱਲਬਾਤ ਕਰਦਿਆਂ ਸ੍ਰੀ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ 2011-12 ਵਿੱਚ ਉਨਾਂ ਨੇ ਰਵਾਇਤੀ ਖੇਤੀ ਦੇ ਨਾਲ-ਨਾਲ ਹਲਦੀ ਬੀਜਣ ਦੀ ਸੁਰੂਆਤ ਵੀ ਕੀਤੀ। ਉਨਾਂ ਨੇ ਸ਼ੁਰੂਆਤ ਵਿੱਚ ਇੱਕ ਕਿੱਲੋ ਵਿੱਚ ਹਲਦੀ ਦੀ ਬਿਜਾਈ ਕੀਤੀ । ਸ੍ਰੀ ਕ੍ਰਿਸ਼ਨ ਕੁਮਾਰ ਦੀ ਮਾਲਕੀ 6 ਏਕੜ ਹੈ, ਜਿਵੇਂ-ਜਿਵੇਂ ਸਮਾਂ ਬੀਤਦਾ ਗਿਆ, ਉਸ ਤਰ੍ਹਾਂ ਹੀ ਸ੍ਰੀ ਕ੍ਰਿਸ਼ਨ ਕੁਮਾਰ ਅਤੇ ਉਹਨਾਂ ਦੇ ਹਿੱਸੇਦਾਰ ਸ੍ਰੀ ਅਮਰਜੀਤ ਸਿੰਘ ਦੀ ਦਿਲਚਸਪੀ ਹੋਰ ਵਧੀ ਅਤੇ ਉਨਾਂ ਨੇ ਹਲਦੀ ਦਾ ਪ੍ਰੋਸੈਸਿੰਗ ਪਲਾਂਟ ਵੀ ਨਾਲ ਲਗਾ ਲਿਆ।
ਉਨਾਂ ਨੇ ਕਣਕ ਝੋਨੇ ਦੀ ਰਵਾਇਤੀ ਖੇਤੀ ਦੇ ਨਾਲ-ਨਾਲ ਕਣਕ ਝੋਨੇ ਨੂੰ ਬੀਜਣ ਵਾਸਤੇ ਉਹਨਾਂ ਤਕਨੀਕਾਂ ਨੂੰ ਅਪਣਾਇਆ, ਜਿਨਾਂ ਦੇ ਨਾਲ ਪਾਣੀ ਦੀ ਵਰਤੋਂ ਘੱਟ ਹੁੰਦੀ ਹੈ ਅਤੇ ਜਮੀਨ ਦੀ ਉਪਜਾਊ ਸਕਤੀ ਵਧਦੀ ਹੈ, ਜਿਵੇਂ ਕਿ ਝੋਨੇ ਦੀ ਸਿੱਧੀ ਬਿਜਾਈ ਅਤੇ ਕਣਕ ਦੀ ਸੁਪਰ ਸੀਡਰ ਹੈਪੀ ਸੀਡਰ ਨਾਲ ਬਿਜਾਈ। ਉਹ ਆਪਣੇ ਪਰਿਵਾਰ ਦੇ ਖਾਣ ਲਈ ਕਣਕ ਅਤੇ ਬਾਸਮਤੀ ਦੀ ਜੈਵਿਕ ਕਾਸਤ ਕਰਦੇ ਹਨ, ਅਤੇ ਉਨਾਂ ਨੇ ਪਿਛਲੇ 7-8 ਸਾਲਾਂ ਤੋਂ ਪਰਾਲੀ ਅਤੇ ਕਣਕ ਦੇ ਨਾੜ ਨੂੰ ਅੱਗ ਨਹੀਂ ਲਗਾਈ।
ਉਨਾਂ ਨੇ ਹਲਦੀ ਦੇ ਪ੍ਰੋਸੈਸਿੰਗ ਪਲਾਂਟ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਆਪਣੇ ਨਾਲ ਪੰਜ ਤੋਂ ਸੱਤ ਕਿਸਾਨਾਂ ਨੂੰ ਜੋੜਿਆ ਜਿੰਨਾ ਕੋਲੋਂ ਉਹ ਹਲਦੀ ਬਿਜਵਾਏ ਹਨ ਅਤੇ ਉਸ ਨੂੰ ਆਪਣੇ ਪ੍ਰੋਸੈਸਿੰਗ ਪਲਾਂਟ ਵਿੱਚ ਉਬਾਲ ਕੇ ਪੀਸ ਕੇ ਖਪਤਕਾਰਾਂ ਤੱਕ ਪਹੁੰਚਾਉਂਦੇ ਹਨ।
ਉਨਾਂ ਨੇ ਦੱਸਿਆ ਕਿ ਹਲਦੀ ਦਸ ਮਹੀਨੇ ਦੀ ਫਸਲ ਹੈ ਅਤੇ ਇਸ ਵਿੱਚੋਂ ਚੰਗੀ ਕਮਾਈ ਹੋ ਜਾਂਦੀ ਹੈ। ਯਾਦਵਿੰਦਰ ਸਿੰਘ ਨੇ ਦੱਸਿਆ ਕਿ ਉਨਾਂ ਦੇ ਪਲਾਂਟ ਵਿੱਚ 5-7 ਵਰਕਰ ਕੰਮ ਕਰਦੇ ਹਨ ਅਤੇ ਉਹ ਪ੍ਰੋਸੈਸਿੰਗ ਪਲਾਂਟ ਵਿੱਚ ਕੰਮ ਕਰਕੇ ਖੁਸ਼ ਹਨ ਅਤੇ ਮੈਨੂੰ ਵੀ ਖੁਸੀ ਮਿਲਦੀ ਹੈ, ਕਿ ਮੇਰੇ ਇਸ ਪਲਾਂਟ ਨਾਲ ਉਹਨਾਂ ਦੀ ਰੋਜੀ ਰੋਟੀ ਚੱਲਦੀ ਹੈ ਅਤੇ ਆਤਮਾ ਅਤੇ ਡਾ: ਯਾਦਵਿੰਦਰ ਸਿੰਘ ਬਲਾਕ ਟੈਕਨੋਲੋਜੀ ਮੈਨੇਜਰ ਖਡੂਰ ਸਾਹਿਬ ਦੀ ਪ੍ਰੇਰਨਾ ਸਦਕਾ ਉਹ ਇਸ ਖੇਤਰ ਵਿੱਚ ਆਏ।
ਗੱਲਬਾਤ ਦੌਰਾਨ ਉਹਨਾਂ ਨੇ ਦੱਸਿਆ ਕਿ ਰੋਜਾਨਾ ਦੀ 40-50 ਕਿੱਲੋ ਹਲਦੀ ਰਿਟੇਲ ਵਿੱਚ ਸੇਲ ਹੋ ਜਾਂਦੀ ਹੈ, ਤੇ ਹਲਦੀ ਦਾ ਰਿਟੇਲ ਮੁੱਲ 240/- ਰੁਪਏ ਪ੍ਰਤੀ ਕਿਲੋ ਹੈ, ਜਿੰਨਾ ਖਪਤਕਾਰਾਂ ਨੇ ਹਲਦੀ ਖਰੀਦਣੀ ਹੈ, ਉਹ ਸ੍ਰੀ ਕ੍ਰਿਸ਼ਨ ਕੁਮਾਰ ਦੇ ਮੋਬਾਇਲ ਨੰਬਰ 94171-21387 ਤੇ ਸੰਪਰਕ ਕਰ ਸਕਦੇ ਹਨ। ਇਸ ਮੌਕੇ ਉਹਨਾਂ ਦੇ ਨਾਲ ਸ੍ਰੀ ਰੁਪਿੰਦਰਜੀਤ ਸਿੰਘ ਖੇਤੀਬਾੜੀ ਵਿਸਥਾਰ ਅਫਸਰ, ਅਮਰਜੀਤ ਸਿੰਘ, ਕਿ੍ਸ਼ਨ ਕੁਮਾਰ, ਹਰਦਿਆਲ ਸਿੰਘ ਗੁਰਮੀਤ ਸਿੰਘ, ਸਰ ਬੇਅੰਤ ਕੌਰ ਹਾਜ਼ਰ ਸਨ। ਯੋਜਨਾਵਾਂ ਬਾਰੇ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਉਹ ਭਵਿੱਖ ਵਿੱਚ ਹਲਦੀ ਦੀ ਖੇਤੀ ਅਤੇ ਪ੍ਰੋਸੈਸਿੰਗ ਦੇ ਕੰਮ ਦਾ ਵਿਸਥਾਰ ਕਰਨਾ ਚਾਹੁੰਦੇ ਹਨ, ਅਤੇ ਜੈਵਿਕ ਖੇਤੀ ਕਰ ਰਹੇ ਕਿਸਾਨਾਂ ਦਾ ਇੱਕ ਗਰੁੱਪ ਬਣਾਉਣਾ ਚਾਹੁੰਦੇ ਹਨ। ਗਰੁੱਪ ਦੇ ਵਰਤਣ ਲਈ ਸਧਾਰਣ ਮਸ਼ੀਨਾਂ ਖਰੀਦਣਾ ਚਾਹੁੰਦੇ ਹਨ ਅਤੇ ਜੈਵਿਕ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਸਹਿਯੋਗ ਦੇਣਾ ਚਾਹੁੰਦੇ ਹਨ।
ਅਖੀਰ ਵਿੱਚ ਉਹਨਾਂ ਕਿਹਾ ਕਿ ਮੈਂ ਇੱਕ ਸੰਦੇਸ਼ ਕਿਸਾਨਾਂ ਨੂੰ ਦੇਣਾ ਚਾਹੁੰਦਾ ਹਾਂ ਕਿ ਵਾਤਾਵਰਣ ਨੂੰ ਬਚਾਉਣ ਲਈ ਰਿਵਾਇਤੀ ਖੇਤੀ ਦੇ ਨਾਲ-ਨਾਲ ਜੈਵਿਕ ਖੇਤੀ ਨੂੰ ਤਰਜੀਹ ਦੇਣੀ ਚਾਹੀਦੀ ਹੈ, ਜੋ ਬਹੁਤ ਮਹੱਤਵਪੂਰਣ ਹੈ। ਸਾਰਿਆਂ ਨੂੰ ਜੈਵਿਕ ਖੇਤੀ ਕਰਨੀ ਚਾਹੀਦੀ ਹੈ ਅਤੇ ਜੈਵਿਕ ਖਾਣਾ ਚਾਹੀਦਾ ਹੈ, ਇਸ ਪ੍ਰਕਾਰ ਪ੍ਰਦੂਸ਼ਣ ਨੂੰ ਵੀ ਘੱਟ ਕੀਤਾ ਜਾ ਸਕਦਾ ਹੈ।