Saturday, March 22Malwa News
Shadow

ਸਰਕਾਰ ਵਲੋਂ 235 ਤਹਿਸੀਲਦਾਰਾਂ ਦੀਆਂ ਕਰ ਦਿੱਤੀਆਂ ਬਦਲੀਆਂ

ਚੰਡੀਗੜ੍ਹ, 5 ਮਾਰਚ : ਪੰਜਾਬ ਸਰਕਾਰ ਨੇ ਵੱਡੀ ਕਾਰਵਾਈ ਕਾਰਵਾਈ ਕਰਦਿਆਂ ਅੱਜ 235 ਤਹਿਸੀਲਦਾਰਾਂ ਦੀਆਂ ਬਦਲੀਆਂ ਕਰ ਦਿੱਤੀਆਂ ਹਨ। ਬੀਤੇ ਦਿਨੀਂ ਤਹਿਸੀਲਦਾਰਾਂ ਵੱਲੋਂ ਹੜਤਾਲ ਕਰਕੇ ਸਮੂਹਿਕ ਛੁੱਟੀ ਦਾ ਐਲਾਨ ਕੀਤਾ ਗਿਆ ਸੀ ਤੇ ਸਰਕਾਰ ਵੱਲੋਂ ਛੁੱਟੀ ਤੇ ਗਏ ਤਹਿਸੀਲਦਾਰਾਂ ਡਿਊਟੀਜ਼ ਤੇ ਪਰਤਣ ਲਈ ਨੋਟਿਸ ਜਾਰੀ ਕੀਤਾ ਗਿਆ ਸੀ।ਤਹਿਸੀਲਦਾਰਾਂ ਵੱਲੋਂ ਸਰਕਾਰ ਦੇ ਨਿਯਮਾਂ ਦੀ ਉਲੰਘਣਾ ਕਰਨ ਤੋਂ ਬਾਅਦ ਸਰਕਾਰ ਨੇ ਸਖਤ ਰੁਖ ਅਪਣਾਇਆ। ਅੱਜ 235 ਤਹਿਸੀਲਦਾਰਾਂ ਦੀਆ ਬਦਲੀਆਂ ਕਰ ਦਿੱਤੀਆਂ ਗਈਆਂ ਹਨ ਕਿ 15 ਤਹਿਸੀਲਦਾਰਾਂ ਨੂੰ ਕੱਲ ਹੀ ਸਸਪੈਂਡ ਕਰ ਦਿੱਤਾ ਗਿਆ ਸੀ।
ਸਰਕਾਰ ਵੱਲੋਂ ਕਈ ਅਧਿਕਾਰੀਆਂ ਦਾ ਤਬਾਦਲਾ 200 ਤੋਂ 250 ਕਿਲੋਮੀਟਰ ਦੂਰ ਕਰ ਦਿੱਤਾ ਗਿਆ ਹੈ।100 ਕਿਲੋਮੀਟਰ ਦੇ ਘੇਰੇ ਅੰਦਰ ਕਿਸੇ ਨੂੰ ਵੀ ਨਹੀਂ ਰੱਖਿਆ ਗਿਆ।ਪੰਜਾਬ ਸਰਕਾਰ ਕਿਸੇ ਵੀ ਹਾਲਤ ‘ਚ ਆਪਣੇ
ਫੈਸਲੇ ਤੋਂ ਪਿੱਛੇ ਮੁੜਨ ਲਈ ਤਿਆਰ ਨਹੀਂ ਹੈ।ਸੀਐਮ ਮਾਨ ਵੱਲੋਂ ਕੱਲ ਕਈ ਤਹਿਸੀਲਾਂ ਵਿੱਚ ਛਾਪੇਮਾਰੀ ਕੀਤੀ ਗਈ ਅਤੇ ਸਾਰੇ ਕੰਮਾਂ ਦਾ ਜਾਇਜਾ ਲਿਆ।ਸ. ਭਗਵੰਤ ਸਿੰਘ ਮਾਨ ਦਾ ਕਹਿਣਾ ਹੈ ਕਿ ਆਮ ਲੋਕਾਂ ਦੀ ਖੱਜਲ ਖੁਆਰਤਾ ਕਿਸੇ ਵੀ ਹਾਲਤ ‘ਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ।ਰਿਸ਼ਵਤ ਲੈਣ ਵਾਲਾ ਕੋਈ ਵੀ ਅਧਿਕਾਰੀ ਬਖਸ਼ਿਆ ਨਹੀਂ ਜਾਵੇਗਾ। ਪੰਜਾਬ ‘ਚ ਸਿਰਫ ਜੀਰੋ ਟਾਲਰੈਂਸ ਨੀਤੀ ਅਪਣਾਈ ਜਾਵੇਗੀ ਅਤੇ ਸਾਰੇ ਕੰਮ ਬਿਨਾਂ ਰਿਸ਼ਵਤ ਅਤੇ ਬਿਨਾਂ ਕਿਸੇ ਦੇਰੀ ਦੇ ਕੀਤੇ ਜਾਣਗੇ।
ਸੀਐਮ ਮਾਨ ਨੇ ਕੱਲ ਛੁੱਟੀ ਤੇ ਗਏ ਤਹਿਸੀਲਦਾਰਾਂ ਨੂੰ ਛੁੱਟੀ ਦੀ ਵਧਾਈ ਦਿੱਤੀ ਸੀ ਤੇ ਆਖਰੀ ਫੈਸਲਾ ਲੋਕਾਂ ਤੇ ਛੱਡ ਦਿੱਤਾ ਸੀ। ਜਿਸ ਦੇ ਸਿੱਟੇ ਵਜੋਂ 15 ਤਹਿਲਸੀਦਾਰ ਤੇ ਨਾਇਬ ਤਹਿਸੀਲਦਾਰ ਕੱਲ ਹੀ ਸਸਪੈਂਡ ਕਰ ਦਿੱਤੇ ਗਏ ਸਨ। ਅੱਜ ਮਾਨ ਸਰਕਾਰ ਨੇ ਹੋਰ ਸਖਤ ਰੂਪ ਧਾਰਨ ਕਰਦਿਆਂ 235 ਤਹਿਸੀਲਦਾਰਾਂ ਦੇ ਤਬਾਦਲੇ ਕਰ ਦਿੱਤੇ ਹਨ।

Basmati Rice Advertisment