ਵਿਧਾਇਕਾ ਨਰਿੰਦਰ ਕੌਰ ਭਰਾਜ ਵੱਲੋਂ ਤਿੰਨ ਪਿੰਡਾਂ ‘ਚ ਵਿਕਾਸ ਕਾਰਜਾਂ ਦੀ ਸ਼ੁਰੂਆਤ
ਭਵਾਨੀਗੜ੍ਹ, 22 ਅਪ੍ਰੈਲ: ਸੰਗਰੂਰ ਹਲਕੇ ਦੇ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਅੱਜ ਹਲਕੇ ਦੇ ਤਿੰਨ ਪਿੰਡਾਂ ਚੰਨੋ, ਬਾਲਦ ਖੁਰਦ ਅਤੇ ਰਾਜਪੁਰਾ ਵਿੱਚ ਲਗਭਗ 12 ਲੱਖ ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੰਗਰੂਰ ਹਲਕੇ ਨੂੰ ਨਮੂਨੇ ਦਾ ਹਲਕਾ ਬਣਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ।
ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਦੱਸਿਆ ਕਿ ਪਿੰਡ ਚੰਨੋ ਵਿਖੇ 5 ਲੱਖ ਰੁਪਏ ਦੀ ਲਾਗਤ ਨਾਲ ਐਸ ਸੀ ਭਾਈਚਾਰੇ ਦੀ ਧਰਮਸ਼ਾਲਾ ਦਾ ਨਵੀਨੀਕਰਨ ਕੀਤਾ ਜਾਵੇਗਾ। ਇਸੇ ਤਰ੍ਹਾਂ ਪਿੰਡ ਬਾਲਦ ਖੁਰਦ ਵਿੱਚ ਤਿੰਨ ਕੰਮਾਂ ਦੀ ਸ਼ੁਰੂਆਤ ਕਰਵਾਈ, ਜਿਸ ‘ਚ2 ਲੱਖ ਰੁਪਏ ਚੌਂਕ ਲਈ, 3 ਲੱਖ ਰੁਪਏ ਸ੍ਰੀ ਰਵਿਦਾਸ ਧਰਮਸਾਲਾ ਅਤੇ ਵਾਲਮੀਕਿ ਧਰਮਸ਼ਾਲਾ ਦੇ ਨਵੀਨੀਕਰਨ ਲਈ 3 ਲੱਖ ਰੁਪਏ ਖਰਚੇ ਜਾਣਗੇ, ਜਦਕਿ ਪਿੰਡ ਰਾਜਪੁਰਾ ਵਿੱਚ 4 ਲੱਖ ਰੁਪਏ ਦੀ ਲਾਗਤ ਨਾਲ ਐਸ ਸੀ ਧਰਮਸ਼ਾਲਾ ਦੇ ਵਾਧੇ ਅਤੇ ਨਵੀਨੀਕਰਨ ਦੇ ਕੰਮ ਸ਼ੁਰੂ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਕਾਰਜਾਂ ਨਾਲ ਪਿੰਡਾਂ ਵਿੱਚ ਸਮਾਜਿਕ ਢਾਂਚੇ ਨੂੰ ਮਜ਼ਬੂਤੀ...








