Saturday, November 7Malwa News
Shadow

Tag: punjabBreaking news

ਪੰਜਾਬ ਵੱਲੋਂ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਨਾਲ ਹਾਕੀ ਦੇ ਆਲਮੀ ਨਕਸ਼ੇ ’ਤੇ ਸੁਨਹਿਰੀ ਹਸਤਾਖ਼ਰ

ਪੰਜਾਬ ਵੱਲੋਂ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਨਾਲ ਹਾਕੀ ਦੇ ਆਲਮੀ ਨਕਸ਼ੇ ’ਤੇ ਸੁਨਹਿਰੀ ਹਸਤਾਖ਼ਰ

Breaking News
ਮੋਹਾਲੀ, 7 ਨਵੰਬਰ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਨੂੰ ਵਿਸ਼ਵ ਹਾਕੀ ਦੇ ਨਕਸ਼ੇ ’ਤੇ ਸਥਾਪਿਤ ਕਰਨ ਲਈ ਦੇਖਿਆ ਸੁਪਨਾ ਸਾਕਾਰ ਹੋਣ ਨਾਲ ਭਾਰਤੀ ਹਾਕੀ ਦੇ ਇਤਿਹਾਸ ਵਿੱਚ ਇੱਕ ਸੁਨਹਿਰੀ ਅਧਿਆਏ ਜੁੜ ਗਿਆ ਹੈ। ਸਾਬਕਾ ਭਾਰਤੀ ਵਿਸ਼ਵ ਕੱਪ ਜੇਤੂਆਂ, ਓਲੰਪੀਅਨਾਂ ਅਤੇ ਵਿਦੇਸ਼ੀ ਹਾਕੀ ਸਿਤਾਰਿਆਂ ਦੀ ਮੌਜੂਦਗੀ ਵਿੱਚ ‘ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫੀ ਪੰਜਾਬ- 2026’ ਦੀ ਮੇਜ਼ਬਾਨੀ ਅਤੇ ਭਾਰਤ ਦੀ ਸ਼ਾਨਦਾਰ ਜਿੱਤ ਨਾਲ ਇਹ ਟੂਰਨਾਮੈਂਟ ਪੰਜਾਬ ਦੇ ਖੇਡ ਇਤਿਹਾਸ ਵਿੱਚ ਮੀਲ ਪੱਥਰ ਸਾਬਤ ਹੋਇਆ। ਭਾਰਤ ਨੇ ਰੋਮਾਂਚਕ ਫਾਈਨਲ ਮੁਕਾਬਲੇ ਵਿੱਚ ਜਾਪਾਨ ਨੂੰ 4-1 ਨਾਲ ਹਰਾ ਕੇ ਟਰਾਫੀ ਆਪਣੇ ਨਾਂ ਕੀਤੀ। ਇਸ ਦੌਰਾਨ ਪੰਜਾਬ ਦੇ ਦੋ ਇਤਿਹਾਸਕ ਸਟੇਡੀਅਮਾਂ - ਮੋਹਾਲੀ ਸਥਿਤ ‘ਓਲੰਪੀਅਨ ਬਲਬੀਰ ਸਿੰਘ ਸੀਨੀਅਰ ਹਾਕੀ ਸਟੇਡੀਅਮ’ ਅਤੇ ਜਲੰਧਰ ਸਥਿਤ ‘ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ’ – ਇਸ ਵੱਕਾਰੀ ਟੂਰਨਾਮੈਂਟ ਦੇ ਗਵਾਹ ਬਣੇ । ਭਾਰਤ ਪੂਰੇ ਟੂਰਨਾਮੈਂਟ ਦੌਰਾਨ ਅਜੇਤੂ ਰਿਹਾ। ਟੀਮ ਨੇ ਆਪਣੇ ਸਾਰੇ 7 ਮੈਚ ਜਿੱਤੇ - ਜਿਸ ਵਿੱਚ ਜਲੰਧਰ ਵਿਖੇ 5 ਲੀਗ ਮੈਚ ਅਤੇ ਮੋਹਾਲੀ ਵਿਖੇ ਸੈਮੀਫਾਈਨਲ ਤੇ ਫਾਈਨਲ ਮੁ...