Tuesday, November 3Malwa News
Shadow

Tag: khalistani leader

ਕੈਨੇਡਾ ‘ਚ ਖਾਲਿਸਤਾਨੀ ਆਗੂ ਦੇ ਕਤਲ ਮਾਮਲੇ ‘ਚ ਦੋ ਨੂੰ ਕੀਤਾ ਦੋਸ਼ੀ ਕਰਾਰ

Global News
ਵੈਨਕੂਵਰ 22 ਅਕਤੂਬਰ : ਸਾਲ 1985 ਵਿਚ ਹੋਏ ਏਅਰ ਇੰਡੀਆ ਕਨਿਸ਼ਕਾ ਬੰਬ ਧਮਾਕੇ ਦੇ ਮਾਮਲੇ 'ਚ ਬਰੀ ਹੋਏ ਖਾਲਿਸਤਾਨੀ ਅੱਤਵਾਦੀ ਰਿਪੁਦਮਨ ਸਿੰਘ ਮਲਿਕ ਦੀ ਕੈਨੇਡਾ ਵਿਚ ਕੀਤੀ ਗਈ ਹੱਤਿਆ ਦੇ ਮਾਮਲੇ 'ਚ ਕੈਨੇਡਾ ਦੀ ਇੱਕ ਅਦਾਲਤ ਨੇ ਦੋ ਦੋਸ਼ੀਆਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਟੈਨਰ ਫੌਕਸ ਅਤੇ ਜੋਸ ਲੋਪੇਜ਼ ਨੇ ਬ੍ਰਿਟਿਸ਼ ਕੋਲੰਬੀਆ ਸੁਪਰੀਮ ਕੋਰਟ 'ਚ ਇਹ ਮੰਨਿਆ ਕਿ ਉਨ੍ਹਾਂ ਨੂੰ ਮਲਿਕ ਦੀ ਹੱਤਿਆ ਲਈ ਪੈਸੇ ਦਿੱਤੇ ਗਏ ਸਨ। 14 ਜੁਲਾਈ 2022 ਨੂੰ ਮਲਿਕ ਦੀ ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ਵਿਚ ਉਨ੍ਹਾਂ ਦੇ ਘਰ ਦੇ ਬਾਹਰ ਕਈ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਵੈਨਕੂਵਰ ਸਨ ਦੀ ਇੱਕ ਰਿਪੋਰਟ ਅਨੁਸਾਰ ਜਦੋਂ ਦੋਵਾਂ ਦੋਸ਼ੀਆਂ ਨੂੰ ਕੋਰਟ 'ਚ ਪੇਸ਼ ਕੀਤਾ ਗਿਆ ਤਾਂ ਦੋਵੇਂ ਹੀ ਇੱਕ ਦੂਜੇ ਨਾਲ ਉਲਝ ਗਏ ਅਤੇ ਇੱਕ ਦੂਜੇ ਨੂੰ ਥੱਪੜ ਤੇ ਮੁੱਕੇ ਮਾਰਨ ਲੱਗੇ। ਜਿਸ ਤੋਂ ਬਾਅਦ ਸ਼ੈਰਿਫ ਨੇ ਦੋਵਾਂ ਨੂੰ ਇੱਕ ਦੂਜੇ ਤੋਂ ਦੂਰ ਕੀਤਾ। ਭਾਰਤ 'ਚ ਖਾਲਿਸਤਾਨੀ ਅੱਤਵਾਦੀ ਘੋਸ਼ਿਤ ਮਲਿਕ ਵਿਵਾਦਗ੍ਰਸਤ ਵਿਅਕਤੀ ਰਿਹਾ ਹੈ। ਜਿਸ ਨੂੰ 2005 'ਚ ਏਅਰ ਇੰਡੀਆ ਫਲਾਈਟ 182 ਨੂੰ ਬੰਬ ਨਾਲ ਉਡਾਉਣ ਦੇ ਦੋਸ਼ਾਂ ...