Saturday, March 22Malwa News
Shadow

Tag: jaguar electric car

ਜੈਗੂਅਰ ਲਿਆਏਗੀ ਇਲੈਕਟ੍ਰਿਕ ਕਾਰਾਂ ਦੇ ਖੇਤਰ ਵਿਚ ਨਵੀਂ ਕ੍ਰਾਂਤੀ

ਜੈਗੂਅਰ ਲਿਆਏਗੀ ਇਲੈਕਟ੍ਰਿਕ ਕਾਰਾਂ ਦੇ ਖੇਤਰ ਵਿਚ ਨਵੀਂ ਕ੍ਰਾਂਤੀ

Global News
ਲੰਡਨ, 3 ਦਸੰਬਰ : ਦੁਨੀਆਂ ਦੀ ਪ੍ਰਸਿੱਧ ਬ੍ਰਿਟਿਸ਼ ਕਾਰ ਕੰਪਨੀ ਜੈਗੁਆਰ ਵਲੋਂ ਇਲੈਕਟ੍ਰਿਕ ਕਾਰਾਂ ਦੇ ਖੇਤਰ ਵਿਚ ਇਕ ਨਵੀਂ ਕ੍ਰਾਂਤੀ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਜੈਗੂਆਰ ਬਰਾਂਡ ਦੁਨੀਆਂ ਦਾ ਮੰਨਿਆ ਪ੍ਰਮੰਨਿਆ ਬਰਾਂਡ ਹੈ।ਹੁਣ ਕੰਪਨੀ ਵਲੋਂ ਸਭ ਤੋਂ ਵੱਧ ਸਪੀਡ ਵਾਲੀ ਅਤੇ ਇਕ ਵਾਰ ਚਾਰਜ ਕਰਨ ਪਿੱਛੋਂ ਸਭ ਤੋਂ ਵੱਧ ਸਮਾਂ ਚੱਲਣ ਵਾਲੀ ਕਾਰ ਲਾਂਚ ਕੀਤੀ ਜਾ ਰਹੀ ਹੈ। ਅਜੇ ਕੁੱਝ ਸਮਾਂ ਪਹਿਲਾਂ ਹੀ ਜੈਗੂਅਰ ਨੇ ਆਪਣਾ ਲੋਗੋ ਵੀ ਚੇਂਜ ਕਰ ਲਿਆ ਸੀ। ਹੁਣ ਜੈਗੂਅਰ ਵਲੋਂ ਆਪਣੇ ਬਰਾਂਡ ਨੂੰ ਨਵੀਂ ਪਛਾਣ ਦੇ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸੇ ਕਾਰਨ ਹੀ ਹੁਣ ਇਲੈਕਟ੍ਰਿਕ ਵਾਹਨਾਂ ਦੇ ਖੇਤਰ ਵਿਚ ਇਹ ਕੰਪਨੀ ਨਵੇਂ ਮੀਲ ਪੱਥਰ ਕਾਇਮ ਕਰੇਗੀ।ਜੈਗੁਆਰ ਦੀ ਰਣਨੀਤੀ ਕੇਵਲ ਨਵੇਂ ਵਾਹਨਾਂ ਦੇ ਉਤਪਾਦਨ ਤੱਕ ਹੀ ਸੀਮਤ ਨਹੀਂ ਹੈ, ਬਲਕਿ ਇਹ ਆਪਣੇ ਬ੍ਰਾਂਡ ਦੀ ਸਮੁੱਚੀ ਪੇਸ਼ਕਾਰੀ ਨੂੰ ਨਵੇਂ ਢੰਗ ਨਾਲ ਤਬਦੀਲ ਕਰ ਰਹੀ ਹੈ।ਜੈਗੁਆਰ ਦਾ ਮੁੱਖ ਟੀਚਾ ਆਪਣੇ ਬ੍ਰਾਂਡ ਨੂੰ ਸਿਰਫ ਲਗਜਰੀ ਸਪੋਰਟਸ ਕਾਰਾਂ ਦੇ ਨਾਲ ਹੀ ਨਹੀਂ, ਸਗੋਂ ਇੱਕ ਆਧੁਨਿਕ, ਪਰਿਵਰਤਨਸ਼ੀਲ ਅਤੇ ਟਿਕਾਊ ਬ੍ਰਾਂਡ ਵਜੋਂ ਸਥਾਪਿਤ ਕਰਨਾ ਹੈ। ਇਲੈਕਟ੍ਰਿਕ...