
ਇੰਗਲੈਂਡ ਵਿਚ ਪੱਕੇ ਹੋਣ ਦੀ ਆਸ ਲਾਈ ਬੈਠੇ ਭਾਰਤੀਆਂ ਨੂੰ ਵੱਡਾ ਝਟਕਾ
ਲੰਡਨ : ਪੰਜਾਬ ਵਿਚੋਂ ਸਿੱਧੇ ਅਸਿੱਧੇ ਢੰਗ ਨਾਲ ਵਿਦੇਸ਼ਾਂ ਵਿਚ ਜਾ ਕੇ ਪੱਕੇ ਹੋਣ ਦੀ ਆਸ ਵਿਚ ਕਈ ਲੋਕ ਆਪਣੀ ਸਾਰੀ ਜ਼ਿੰਦਗੀ ਜੋਖਮ ਵਿਚ ਪਾ ਲੈਂਦੇ ਨੇ। ਇਸਦੀ ਤਾਜਾ ਮਿਸਾਲ ਹੁਣ ਇੰਗਲੈਂਡ ਦੀ ਸਰਕਾਰ ਵਲੋਂ ਲਏ ਗਏ ਨਵੇਂ ਫੈਸਲੇ ਨਾਲ ਸਾਹਮਣੇ ਆਈ ਹੈ। ਇੰਗਲੈਂਡ ਦੇ ਪ੍ਰਧਾਨ ਮੰਤਰੀ ਨੇ ਇਕ ਫੈਸਲਾ ਸ਼ਰਨਾਰਥੀ ਦਾ ਦਰਜਾ ਹਾਸਲ ਕਰਨ ਵਾਲੇ 5253 ਵਿਅਕਤੀਆਂ ਦੀਆਂ ਅਰਜੀਆਂ ਰੱਦ ਕਰ ਦਿੱਤੀਆਂ ਨੇ। ਇਨ੍ਹਾਂ ਵਿਚੋਂ ਅੱਧੇ ਤੋਂ ਵੱਧ ਭਾਰਤੀ ਸ਼ਾਮਲ ਹਨ। ਹੁਣ ਇਨ੍ਹਾਂ ਵਿਅਕਤੀਆਂ ਨੂੰ ਇੰਗਲੈਂਡ ਵਿਚੋਂ ਅਫਰੀਕਾ ਵਿਚ ਭੇਜਿਆ ਜਾਵੇਗਾ। ਅਫਰੀਕਾ ਵਿਚ ਉਨ੍ਹਾਂ ਨੂੰ ਕੇਂਦਰੀ ਅਫਰੀਕਾ ਦੇ ਇਕ ਛੋਟੇ ਜਿਹੇ ਦੇਸ਼ ਰਵਾਂਡਾ ਵਿਚ ਰੱਖਿਆ ਜਾਵੇਗਾ। ਇੰਗਲੈਂਡ ਦਾ ਰਵਾਂਡਾ ਨਾਲ ਇਕ ਸਮਝੌਤਾ ਹੋਇਆ ਹੈ, ਜਿਸ ਤਹਿਤ ਇੰਗਲੈਂਡ ਵਲੋਂ ਰਵਾਂਡਾ ਨੂੰ ਪ੍ਰਤੀ ਵਿਅਕਤੀ ਗਰਾਂਟ ਦਿੱਤੀ ਜਾਂਦੀ ਹੈ ਅਤੇ ਸਾਰੇ ਗੈਰਕਾਨੂੰਨੀ ਵਿਅਕਤੀਆਂ ਨੂੰ ਰਵਾਂਡਾ ਭੇਜ ਦਿੱਤਾ ਜਾਂਦਾ ਹੈ। ਸਰਕਾਰੀ ਜਾਣਕਾਰੀ ਅਨੁਸਾਰ ਰਵਾਂਡਾ ਨੂੰ ਹਰ ਇਕ ਵਿਅਕਤੀ ਲਈ 63 ਲੱਖ ਰੁਪਏ ਦਿੱਤੇ ਜਾਣਗੇ। ਇੰਗਲੈਂਡ ਵਿਚ ਗੈਰਕਾਨੂੰਨੀ ਢੰਗ ਨਾਲ ਰਹਿ ਰਹੇ ਵਿਅਕਤੀਆਂ ਨੂੰ ਰਵਾਂਡਾ ਭੇਜ...