ਪੰਜਾਬ ਸਰਕਾਰ ਨੇ ਉਦਯੋਗ ਅਤੇ ਵਪਾਰ ਲਈ ਵੱਡੀ ਰਾਹਤ ਐਲਾਨੀ: ਸੰਜੀਵ ਅਰੋੜਾ
ਚੰਡੀਗੜ੍ਹ, 28 ਅਕਤੂਬਰ 2025:- ਕੈਬਨਿਟ ਮੰਤਰੀ ਸ੍ਰੀ ਸੰਜੀਵ ਅਰੋੜਾ ਨੇ ਅੱਜ ਇਥੇ ਦੱਸਿਆ ਕਿ ਪੰਜਾਬ ਸਰਕਾਰ ਨੇ ਜਨਵਰੀ 2025 ਵਿੱਚ ਸਾਰੇ ਇਕੁਟੇਬਲ ਮੌਰਗੇਜਿਜ਼ (ਜਿੱਥੇ ਜ਼ਮੀਨ ਕੋਲੈਟਰਲ ਵਜੋਂ ਦਿੱਤੀ ਜਾਂਦੀ ਹੈ) ਅਤੇ ਅਚੱਲ ਜਾਇਦਾਦ ਦਾ ਗਿਰਵੀਨਾਮਾ ਭਾਵ ਬੈਂਕ ਕਰਜ਼ਿਆਂ ਦੇ ਵਿਰੁੱਧ ਕੋਲੈਟਰਲ ਵਜੋਂ ਦਿੱਤੇ ਗਏ ਸਟਾਕ 'ਤੇ ਕਰਜ਼ੇ ਦੀ ਰਕਮ ਦਾ 0.25% ਸਟੈਂਪ ਡਿਊਟੀ ਅਤੇ ਇਕੁਟੇਬਲ ਮੌਰਗੇਜਿਜ਼ ਦੀ ਰਜਿਸਟ੍ਰੇਸ਼ਨ 'ਤੇ 1 ਲੱਖ ਰੁਪਏ ਤੱਕ ਦੀ ਸੀਮਾ ਦੇ ਨਾਲ ਹੋਰ 0.25% ਸਟੈਂਪ ਡਿਊਟੀ ਲਾਈ ਸੀ।
ਮੀਡੀਆ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਸ੍ਰੀ ਸੰਜੀਵ ਅਰੋੜਾ ਨੇ ਦੱਸਿਆ ਕਿ ਪੰਜਾਬ ਸਰਕਾਰ ਚੰਗਾ ਮਾਲੀਆ ਕਮਾ ਰਹੀ ਹੈ। ਹਾਲਾਂਕਿ, ਸੀਆਈਆਈ, ਪੀਐਚਡੀਸੀਸੀਆਈ, ਅਪੈਕਸ, ਚੇਂਬਰ, , ਸੀਆਈਸੀਯੂ, ਐਫਆਈਸੀਓ, ਐਸਐਲਬੀਸੀ ਵਰਗੀਆਂ ਕਈ ਉਦਯੋਗਿਕ ਐਸੋਸੀਏਸ਼ਨਾਂ ਨੇ ਦੋਹਰੇ ਟੈਕਸ ਵਰਗੀਆਂ ਕਈ ਚੁਣੌਤੀਆਂ ਨੂੰ ਉਜਾਗਰ ਕੀਤਾ ਸੀ ਕਿਉਂਕਿ ਜ਼ਿਆਦਾਤਰ ਉਦਯੋਗਿਕ ਕਰਜ਼ਿਆਂ ਵਿੱਚ ਇਕੁਟੇਬਲ ਮੌਰਗੇਜ ਦੇ ਨਾਲ-ਨਾਲ ਅਚੱਲ ਜਾਇਦਾਦ ਦਾ ਕੁਝ ਗਿਰਵੀਨਾਮਾ ਵੀ ਸ਼ਾਮਲ ਸੀ। ਹੁਣ ਤੱਕ ਇੱਕ ਕਰਜ਼ਾ ਲੈਣ ਵਾਲਾ ਵਿਅਕਤ...








