ਪੰਜਾਬ ਰਾਜ ਖ਼ੁਰਾਕ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਨੇ ਕੈਨੇਡਾ ਵਿੱਚ ਗਲੋਬਲ ਸੈਮੀਨਾਰ ਦੌਰਾਨ ਪੰਜਾਬ ਦੇ ਪੋਸ਼ਣ ਬਾਗਾਂ ਅਤੇ ਖੇਤੀ-ਨਿਰਯਾਤ ਸੰਭਾਵਨਾਵਾਂ ਕੀਤੀਆਂ ਉਜਾਗਰ
ਚੰਡੀਗੜ੍ਹ, 18 ਅਗਸਤ: ਪੰਜਾਬ ਦੇ ਖੇਤੀਬਾੜੀ ਅਤੇ ਪੋਸ਼ਣ ਮਾਡਲ ਨੂੰ ਆਲਮੀ ਨਕਸ਼ੇ ’ਤੇ ਪੇਸ਼ ਕਰਦਿਆਂ ਪੰਜਾਬ ਰਾਜ ਖੁਰਾਕ ਕਮਿਸ਼ਨ (ਪੀਐਸਐਫਸੀ) ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਨੇ ਕੈਨੇਡਾ ਦੇ ਓਂਟਾਰੀਓ ਵਿਖੇ ‘ਪੰਜਾਬ ਦੇ ਭੋਜਨ ਅਤੇ ਪੋਸ਼ਣ ਸੁਰੱਖਿਆ ਦਾ ਵਿਸ਼ਵੀਕਰਨ’ ਵਿਸ਼ੇ ’ਤੇ ਇੱਕ ਅੰਤਰਰਾਸ਼ਟਰੀ ਸੈਮੀਨਾਰ ਵਿੱਚ ਸੂਬੇ ਦੀ ਵੱਡੇ ਪੱਧਰ ’ਤੇ ਚੱਲ ਰਹੀ ਨਿਊਟ੍ਰੀਸ਼ਨ ਗਾਰਡਨ (ਪੋਸ਼ਣ ਬਗ਼ੀਚੀਆਂ) ਮੁਹਿੰਮ ਅਤੇ ਪੰਜਾਬ ਦੀਆਂ ਸਰਦ ਰੁੱਤ ਸਬਜ਼ੀਆਂ ਦੀਆਂ ਅਥਾਹ ਨਿਰਯਾਤ ਸੰਭਾਵਨਾਵਾਂ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਜਿੱਥੇ ਨਿਊਟ੍ਰੀਸ਼ਲ ਗਾਰਡਨ (ਪੋਸ਼ਣ ਬਗੀਚੀਆਂ) ਅਤੇ ਆਂਗਣਵਾੜੀ ਪੋਸ਼ਣ ਵਾਟਿਕਾ ਵਰਗੀਆਂ ਪਹਿਲਕਦਮੀਆਂ ਪੋਸ਼ਣ ਸੁਰੱਖਿਆ ਨੂੰ ਮਜ਼ਬੂਤ ਕਰ ਰਹੀਆਂ ਹਨ ਉੱਥੇ ਹੀ ਸਰਦੀਆਂ ਦੀਆਂ ਸਬਜ਼ੀਆਂ ਵਿੱਚ ਪੰਜਾਬ ਦੇ ਕਿਸਾਨਾਂ ਲਈ ਆਲਮੀ ਬਾਜ਼ਾਰਾਂ ਵਿੱਚ ਨਵੇਂ ਰਾਹ ਖੋਲ੍ਹਣ ਦੀ ਭਾਰੀ ਸੰਭਾਵਨਾ ਹੈ।
ਇਸ ਮੌਕੇ ਸ਼੍ਰੀਮਤੀ ਨੀਨਾ ਤਾਂਗੜੀ, ਵਪਾਰ ਵਿਕਾਸ ਮੰਤਰੀ, ਓਂਟਾਰੀਓ ਸਰਕਾਰ ਅਤੇ ਪੰਜਾਬ ਰਾਜ ਖੁਰਾਕ ਕਮਿਸ਼ਨ (ਪੀਐਸਐਫਸੀ) ਦੇ ਚੇਅਰਮੈਨ ਸ਼੍ਰੀ ਬਾਲ ਮੁਕੰਦ ਸ਼ਰਮਾ ਮੁੱਖ ਮਹਿਮਾ...








