
ਟੋਰਾਂਟੋ ਦੇ ਸਕੂਲ ਦੇ ਬਾਹਰ ਫਾਇਰਿੰਗ : ਇਕ ਮੌਤ ਚਾਰ ਜਖ਼ਮੀ
Shooting in Toronto outbound of School
ਟੋਰਾਂਟੋ : ਟੋਰਾਂਟੋ ਦੇ ਇਕ ਸਕੂਲ ਦੇ ਬਾਹਰ ਕੀਤੀ ਗਈ ਫਾਇਰਿੰਗ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 4 ਹੋਰ ਫੱਟੜ ਹੋ ਗਏ। ਟੋਰਾਂਟੋ ਪੁਲੀਸ ਨੇ ਤੁਰੰਤ ਘਟਨਾਂ ਸਥਾਨ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਟੋਰਾਂਟੋ ਪੁਲੀਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਨਾਰਥ ਈਸਟ ਟੋਰਾਂਟੋ ਵਿਚ ਕਿਪਲਿੰਗ ਐਵਨਿਊ ਐਂਡ ਮਾਊਂਟ ਅਲਾਈਵ ਡਰਾਈਵ ਕੋਲ ਇਕ ਸਕੂਲ ਦੇ ਬਾਹਰ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਚਲਾ ਦਿੱਤੀਆਂ, ਜਿਸ ਵਿਚ 5 ਵਿਅਕਤੀ ਜਖਮੀ ਹੋ ਗਏ। ਨਾਰਥ ਅਲਬੀਅਨ ਕੌਲਜੀਏਟ ਇੰਸਟੀਚਿਊਟ ਦੀ ਪਾਰਕਿੰਗ ਵਿਚ ਅਚਾਨਕ ਗੋਲੀ ਚੱਲਣ ਦੀ ਸੂਚਨਾ ਮਿਲੀ। ਪੁਲੀਸ ਗੋਲੀ ਚੱਲਣ ਤੋਂ ਕੇਵਲ ਤਿੰਨ ਮਿੰਟ ਵਿਚ ਹੀ ਮੌਕੇ ਉੱਪਰ ਪਹੁੰਚ ਗਈ, ਪਰ ਉਦੋਂ ਤੱਕ ਗੋਲੀ ਚਲਾਉਣ ਵਾਲੇ ਵਿਅਕਤੀ ਫਰਾਰ ਹੋ ਚੁੱਕੇ ਸਨ। ਮੌਕੇ 'ਤੇ ਪੁਲੀਸ ਨੇ 5 ਵਿਅਕਤੀਆਂ ਨੂੰ ਗੰਭੀਰ ਜਖਮੀ ਹਾਲਤ ਵਿਚ ਚੁੱਕ ਕੇ ਹਸਪਤਾਲ ਪਹੁੰਚਾਇਆ। ਹਸਪਤਾਲ ਪਹੁੰਚ ਕੇ ਇਕ 61 ਸਾਲ ਉਮਰ ਦੇ ਵਿਅਕਤੀ ਦੀ ਮੌਤ ਹੋ ਗਈ ਅਤੇ ਬਾਕੀ ਚਾਰ ਗੰਭੀਰ ਜਖਮੀਆਂ ਦਾ ਇਲਾਜ ਚੱਲ ਰਿਹਾ ਹੈ। ਟੋਰਾਂਟੋ ਸਕੂਲ ਬੋਰਡ ਨੇ ਇਸ ਸਕੂਲ ਅਤੇ...