Saturday, September 20Malwa News
Shadow

Tag: canada tourist visa

ਕੈਨੇਡਾ ਦੇ ਪ੍ਰਧਾਨ ਮੰਤਰੀ ਦਾ ਵੱਡਾ ਐਲਾਨ। ਪੁਲੀਸ ਵੈਰੀਫੀਕੇਸ਼ਨ ਤੋਂ ਛੋਟ

ਕੈਨੇਡਾ ਦੇ ਪ੍ਰਧਾਨ ਮੰਤਰੀ ਦਾ ਵੱਡਾ ਐਲਾਨ। ਪੁਲੀਸ ਵੈਰੀਫੀਕੇਸ਼ਨ ਤੋਂ ਛੋਟ

Punjab News
ਓਟਵਾ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵਿਦਿਆਰਥੀਆਂ ਅਤੇ ਟੂਰਿਸਟ ਵੀਜ਼ੇ ਉੱਪਰ ਕੈਨੇਡਾ ਜਾਣ ਵਾਲਿਆਂ ਲਈ ਖੁਸ਼ੀ ਵਾਲੀ ਖਬਰ ਦੱਸੀ ਹੈ। ਕੈਨੇਡਾ ਦੀ ਸੰਸਦ ਵਿਚ ਪ੍ਰਧਾਨ ਮੰਤਰੀ ਨੇ ਸਪਸ਼ਟ ਕੀਤਾ ਕਿ ਕੈਨੇਡਾ ਵਿਚ ਕਿਸੇ ਵੀ ਟੈਂਪਰੇਰੀ ਵੀਜ਼ੇ 'ਤੇ ਆਉਣ ਵਾਲਿਆਂ ਲਈ ਪੁਲੀਸ ਵੈਰੀਫੀਕੇਸ਼ਨ ਜਰੂਰੀ ਨਹੀਂ। ਕੇਵਲ ਪਰਮਾਨੈਂਟ ਰੈਜੀਡੈਂਸੀ ਭਾਵ ਪੀ ਆਰ ਲਈ ਹੀ ਪੁਲੀਸ ਵੈਰੀਫੀਕੇਸ਼ਨ ਜਰੂਰੀ ਹੈ।ਕੈਨੇਡਾ ਦੀ ਸੰਸਦ ਵਿਚ ਇਸਨੂੰ ਲੈ ਕੇ ਬਹਿਸ ਚਲ ਰਹੀ ਸੀ, ਜਿਸ ਵਿਚ ਭਾਰਤੀ ਕੈਨੇਡਾਈ ਸੰਸਦ ਮੈਂਬਰ ਅਰਪਣ ਖੰਨਾ ਨੇ ਇਸਨੂੰ ਲੈ ਕੇ ਸਵਾਲ ਪੁੱਛਿਆ, ਜਿਸ ’ਤੇ ਜਵਾਬ ਦਿੰਦੇ ਹੋਏ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਕਿ ਮੈਂ ਕਦੇ ਨਹੀਂ ਕਿਹਾ ਕਿ ਅਸਥਾਈ ਨਿਵਾਸੀਆਂ ਲਈ ਅਜਿਹੇ ਸਰਟੀਫਿਕੇਟ ਜ਼ਰੂਰੀ ਹਨ। ਕਿਸੇ ਵੀ ਕੌਮਾਂਤਰੀ ਵਿਅਕਤੀ ਦਾ ਵੈਰੀਫਿਕੇਸ਼ਨ ਬਾਇਓਮੈਟ੍ਰਿਕ ਡਾਟਾ, ਫਿੰਗਰਪ੍ਰਿੰਟ ਦੇ ਆਧਾਰ ’ਤੇ ਕੀਤਾ ਜਾਂਦਾ ਹੈ। ਨਿਯਮਤ ਤੌਰ ’ਤੇ ਅਸਥਾਈ ਨਿਵਾਸੀਆਂ ਲਈ ਇਹ ਜ਼ਰੂਰ ਨਹੀਂ ਹੈ। ਮਿਲਰ ਨੇ ਇਹ ਵੀ ਸਪੱਸ਼ਟ ਕੀਤਾ ਕਿ ਲੋੜ ਪੈਣ ’ਤੇ ਅਧਿਕਾਰੀ ਸੁਰੱਖਿਆ ਜਾਂਚ ਦੇ ਤਹਿਤ ਪੁੱਛਗਿੱਛ ਕਰ ਸਕਦਾ ਹੈ, ਜਿਸਦੇ ...