Friday, September 19Malwa News
Shadow

Tag: canada news

ਨੋਵਾ ਸਕੋਸ਼ੀਆ ਦੀ ਸਿਹਤ ਸੰਭਾਲ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਸੰਘੀ ਸਰਕਾਰ ਵੱਲੋਂ 10 ਮਿਲੀਅਨ ਡਾਲਰ ਦੀ ਸਹਾਇਤਾ

ਨੋਵਾ ਸਕੋਸ਼ੀਆ ਦੀ ਸਿਹਤ ਸੰਭਾਲ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਸੰਘੀ ਸਰਕਾਰ ਵੱਲੋਂ 10 ਮਿਲੀਅਨ ਡਾਲਰ ਦੀ ਸਹਾਇਤਾ

Global News
ਨੋਵਾ ਸਕੋਸ਼ੀਆ ਦੀ ਸਿਹਤ ਸੰਭਾਲ ਪ੍ਰਣਾਲੀ ਨੂੰ ਇੱਕ ਵੱਡਾ ਹੁਲਾਰਾ ਮਿਲਿਆ ਹੈ। ਸੰਘੀ ਸਰਕਾਰ ਨੇ ਸੂਬੇ ਦੇ NICHE (ਨਾਵਲ ਇੰਟੀਗ੍ਰੇਸ਼ਨ ਆਫ ਕਲੀਨੀਕਲ ਹੈਲਥਕੇਅਰ ਐਜੂਕੇਸ਼ਨ) ਪ੍ਰੋਗਰਾਮ ਲਈ 10 ਮਿਲੀਅਨ ਡਾਲਰ ਦੀ ਸਹਾਇਤਾ ਦਾ ਐਲਾਨ ਕੀਤਾ ਹੈ। ਇਹ ਫੰਡਿੰਗ ਅੰਤਰਰਾਸ਼ਟਰੀ ਪੱਧਰ 'ਤੇ ਸਿਖਲਾਈ ਪ੍ਰਾਪਤ ਸਿਹਤ ਸੰਭਾਲ ਕਰਮਚਾਰੀਆਂ ਲਈ ਯੋਗਤਾ ਪ੍ਰਕਿਰਿਆ ਨੂੰ ਤੇਜ਼ ਕਰਨ ਵਿੱਚ ਮਦਦ ਕਰੇਗੀ। ਇਸ ਪਹਿਲਕਦਮੀ ਦਾ ਮੁੱਖ ਉਦੇਸ਼ ਨੋਵਾ ਸਕੋਸ਼ੀਆ ਦੀ ਸਿਹਤ ਸੰਭਾਲ ਪ੍ਰਣਾਲੀ ਦੇ ਸਾਹਮਣੇ ਆ ਰਹੀਆਂ ਚੁਣੌਤੀਆਂ ਦਾ ਹੱਲ ਕਰਨਾ ਹੈ। ਸੰਘੀ ਸਰਕਾਰ ਨੇ ਮੰਨਿਆ ਹੈ ਕਿ ਸਿਹਤ ਸੰਭਾਲ ਸੂਬਾਈ ਜ਼ਿੰਮੇਵਾਰੀ ਹੈ, ਪਰ ਉਹ ਇਸ ਖੇਤਰ ਵਿੱਚ ਅਰਥਪੂਰਨ ਯੋਗਦਾਨ ਪਾਉਣਾ ਚਾਹੁੰਦੀ ਹੈ। ਇਸ ਲਈ, ਉਨ੍ਹਾਂ ਨੇ NICHE ਪ੍ਰੋਗਰਾਮ ਨੂੰ ਸਹਿਯੋਗ ਦੇਣ ਦਾ ਫੈਸਲਾ ਕੀਤਾ ਹੈ। NICHE ਪ੍ਰੋਗਰਾਮ ਦਾ ਮੁੱਖ ਉਦੇਸ਼ ਉਨ੍ਹਾਂ ਸਿਹਤ ਸੰਭਾਲ ਕਰਮਚਾਰੀਆਂ ਦੀ ਮਦਦ ਕਰਨਾ ਹੈ ਜੋ ਅੰਤਰਰਾਸ਼ਟਰੀ ਪੱਧਰ 'ਤੇ ਸਿਖਲਾਈ ਪ੍ਰਾਪਤ ਹਨ ਪਰ ਵਰਤਮਾਨ ਵਿੱਚ ਕੈਨੇਡਾ ਵਿੱਚ ਆਪਣੇ ਪੇਸ਼ੇ ਵਿੱਚ ਕੰਮ ਨਹੀਂ ਕਰ ਪਾ ਰਹੇ। ਇਹਨਾਂ ਵਿੱਚੋਂ ਬਹੁਤ ਸਾਰੇ ਲੋਕ ਪਹਿਲ...
ਕੈਨੇਡਾ ਦੀਆਂ 235 ਫਲਾਈਟਾਂ ਹੋਈਆਂ ਰੱਦ

ਕੈਨੇਡਾ ਦੀਆਂ 235 ਫਲਾਈਟਾਂ ਹੋਈਆਂ ਰੱਦ

Punjab News
ਕੈਲਗਰੀ : ਕੈਨੇਡਾ ਦੀ ਇਕ ਏਅਰਲਾਈਨ ਦੇ ਮਕੈਨਿਕਾਂ ਦੀ ਯੂਨੀਅਨ ਵਲੋਂ ਅਚਾਨਕ ਹੜਤਾਲ ਦਾ ਸੱਦਾ ਦਿੱਤੇ ਜਾਣ ਕਾਰਨ 235 ਫਲਾਈਟਾਂ ਰੱਦ ਹੋ ਗਈਆਂ। ਫਲਾਈਟਾਂ ਕੈਂਸਲ ਹੋਣ ਕਾਰਨ 33 ਹਜਾਰ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੈਲਗਰੀ ਬੇਸਡ ਏਅਰਲਾਈਨ ਵੈਸਟਜੈੱਟ ਦੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ। ਏਅਰਲਾਈਨ ਦੇ ਮਕੈਨਿਕਾਂ ਦੀ ਜਥੇਬੰਦੀ ਏ. ਐਮ. ਐਫ. ਏ. ਵਲੋਂ ਪਿਛਲੇ ਦਿਨਾਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੈਨੇਡਾ ਦੇ ਲੇਬਰ ਮਨਿਸਟਰ ਨਾਲ ਵੀ ਮੀਟਿੰਗ ਕੀਤੀ ਸੀ। ਫਿਰ ਵੀ ਮਕੈਨਿਕਾਂ ਦੀਆਂ ਮੰਗਾਂ ਸਬੰਧੀ ਕੋਈ ਫੈਸਲਾ ਨਾ ਹੋਣ ਕਾਰਨ ਸ਼ਨੀਵਾਰ ਨੂੰ ਅਚਾਨਕ ਯੂਨੀਅਨ ਨੇ ਹੜਤਾਲ ਦਾ ਐਲਾਨ ਕਰ ਦਿੱਤਾ। ਮਕੈਨਿਕਾਂ ਦੀ ਹੜਤਾਲ ਕਾਰਨ ਏਅਰਲਾਈਨ ਨੂੰ ਆਪਣੀਆਂ 235 ਫਲਾਈਟਾਂ ਰੱਦ ਕਰਨੀਆਂ ਪਈਆਂ। ਏਅਰਲਾਈਨ ਦਾ ਕਹਿਣਾ ਹੈ ਕਿ ਜੇਕਰ ਮਕੈਨਿਕਾਂ ਨਾਲ ਸਮਝੌਤਾ ਨਹੀਂ ਹੁੰਦਾ ਤਾਂ ਐਤਵਾਰ ਦੀਆਂ ਵੀ 150 ਫਲਾਈਟਾਂ ਰੱਦ ਕਰਨੀਆਂ ਪੈ ਸਕਦੀਆਂ ਹਨ। ਕੈਨੇਡਾ ਵਿਚ ਲੋਕਲ ਫਲਾਈਟਾਂ ਬੈਸਟਜੈੱਟ ਦੀਆਂ ਹੀ ਜਿਆਦਾ ਹਨ। ਕੈਨੇਡਾ ਵਿਚ ਆਉਣ ...
ਕੈਨੇਡਾ ਦੇ ਵਰਕ ਪਰਮਿਟ ਦਾ ਨਵਾਂ ਇਨੋਵੇਸ਼ਨ ਪ੍ਰੋਗਰਾਮ। ਐਲ ਐਮ ਆਈ ਏ ਦੀ ਲੋੜ ਨਹੀਂ

ਕੈਨੇਡਾ ਦੇ ਵਰਕ ਪਰਮਿਟ ਦਾ ਨਵਾਂ ਇਨੋਵੇਸ਼ਨ ਪ੍ਰੋਗਰਾਮ। ਐਲ ਐਮ ਆਈ ਏ ਦੀ ਲੋੜ ਨਹੀਂ

Punjab News
ਓਟਾਵਾ : ਕੈਨੇਡਾ ਸਰਕਾਰ ਨੇ ਵਿਦੇਸ਼ਾਂ ਤੋਂ ਸਕਿਲਡ ਵਰਕਰਾਂ ਨੂੰ ਬੁਲਾਉਣ ਲਈ ਵਰਕਰ ਪਰਮਿਟ ਦਾ ਨਵਾਂ ਪਾਈਲਟ ਪ੍ਰੋਗਰਾਮ ਸ਼ੁਰੂ ਕੀਤਾ ਹੈ, ਜਿਸ ਵਿਚ ਐਲ ਐਮ ਆਈ ਏ ਲੈਣ ਦੀ ਜਰੂਰਤ ਨਹੀਂ ਹੋਵੇਗੀ। ਕੈਨੇਡਾ ਸਰਕਾਰ ਵਲੋਂ ਦੋ ਸਾਲ ਲਈ ਸ਼ੁਰੂ ਕੀਤੇ ਗਏ ਗਲੋਬਲ ਹਾਈਪਰ ਗਰੋਥ ਪ੍ਰੋਜੈਕਟ ਅਧੀਨ ਕੈਨੇਡਾ ਦੀਆਂ ਕੁੱਝ ਕੰਪਨੀਆਂ ਨੂੰ ਇਹ ਛੋਟ ਦੇ ਦਿੱਤੀ ਗਈ ਹੈ ਕਿ ਉਹ ਬਿਨਾਂ ਐਲ ਐਮ ਆਈ ਏ ਤੋਂ ਵੀ ਵਿਦੇਸ਼ਾਂ ਤੋਂ ਸਕਿਲਡ ਨੌਜਵਾਨਾਂ ਨੂੰ ਬੁਲਾ ਸਕਦੇ ਨੇ। ਕੈਨੇਡਾ ਦੇ ਇਮੀਗਰੇਸ਼ਨ ਮੰਤਰੀ ਨੇ ਦੱਸਿਆ ਕਿ ਕੈਨੇਡਾ ਦੀਆਂ ਕੰਪਨੀਆਂ ਵਿਚ ਵਧੀਆ ਕੰਮ ਕਰਨ ਵਾਲੇ ਮਾਹਿਰ ਨੌਜਵਾਨਾਂ ਦੀਆਂ ਸੇਵਾਵਾਂ ਲਈਆਂ ਜਾਣਗੀਆਂ। ਇਸ ਨਾਲ ਕੈਨੇਡਾ ਦੀਆਂ ਕੰਪਨੀਆਂ ਦੀ ਸਥਿੱਤੀ ਵਿਚ ਹੋਰ ਸੁਧਾਰ ਆਵੇਗਾ। ਵਰਕ ਪਰਮਿਟ ਦੇ ਇਸ ਨਵੇਂ ਪ੍ਰੋਗਰਾਮ ਤਹਿਤ ਵਰਕ ਪਰਮਿਟ ਅਪਲਾਈ ਕਰਨ ਵਾਲੇ ਵਿਅਕਤੀ ਦੇ ਪਰਿਵਾਰਕ ਮੈਂਬਰ ਨੂੰ ਓਪਨ ਵਰਕ ਪਰਮਿਟ ਜਾਰੀ ਕੀਤਾ ਜਾਵੇਗਾ।ਇਸ ਨਵੇਂ ਇਨੋਵੇਸ਼ਨ ਪ੍ਰੋਗਰਾਮ ਤਹਿਤ ਚੁਣੀਆਂ ਹੋਈਆਂ ਕੰਪਨੀਆਂ ਵਿਚੋਂ ਕੋਈ ਵੀ ਕੰਪਨੀ ਆਪਣਾ ਜੌਬ ਲੈਟਰ ਦੇ ਸਕਦੀ ਹੈ। ਉਹ ਨੌਜਵਾਨ ਜੌਬ ਲੈਟਰ ਨਾਲ ਹੀ ਸਿੱਧਾ ਵਰਕ ਪਰਮਿਟ ਅਪਲਾਈ ਕਰ ਸ...
ਟੋਰਾਂਟੋ ਦੇ ਸਕੂਲ ਦੇ ਬਾਹਰ ਫਾਇਰਿੰਗ : ਇਕ ਮੌਤ ਚਾਰ ਜਖ਼ਮੀ

ਟੋਰਾਂਟੋ ਦੇ ਸਕੂਲ ਦੇ ਬਾਹਰ ਫਾਇਰਿੰਗ : ਇਕ ਮੌਤ ਚਾਰ ਜਖ਼ਮੀ

Punjab News
Shooting in Toronto outbound of School ਟੋਰਾਂਟੋ : ਟੋਰਾਂਟੋ ਦੇ ਇਕ ਸਕੂਲ ਦੇ ਬਾਹਰ ਕੀਤੀ ਗਈ ਫਾਇਰਿੰਗ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 4 ਹੋਰ ਫੱਟੜ ਹੋ ਗਏ। ਟੋਰਾਂਟੋ ਪੁਲੀਸ ਨੇ ਤੁਰੰਤ ਘਟਨਾਂ ਸਥਾਨ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਟੋਰਾਂਟੋ ਪੁਲੀਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਨਾਰਥ ਈਸਟ ਟੋਰਾਂਟੋ ਵਿਚ ਕਿਪਲਿੰਗ ਐਵਨਿਊ ਐਂਡ ਮਾਊਂਟ ਅਲਾਈਵ ਡਰਾਈਵ ਕੋਲ ਇਕ ਸਕੂਲ ਦੇ ਬਾਹਰ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਚਲਾ ਦਿੱਤੀਆਂ, ਜਿਸ ਵਿਚ 5 ਵਿਅਕਤੀ ਜਖਮੀ ਹੋ ਗਏ। ਨਾਰਥ ਅਲਬੀਅਨ ਕੌਲਜੀਏਟ ਇੰਸਟੀਚਿਊਟ ਦੀ ਪਾਰਕਿੰਗ ਵਿਚ ਅਚਾਨਕ ਗੋਲੀ ਚੱਲਣ ਦੀ ਸੂਚਨਾ ਮਿਲੀ। ਪੁਲੀਸ ਗੋਲੀ ਚੱਲਣ ਤੋਂ ਕੇਵਲ ਤਿੰਨ ਮਿੰਟ ਵਿਚ ਹੀ ਮੌਕੇ ਉੱਪਰ ਪਹੁੰਚ ਗਈ, ਪਰ ਉਦੋਂ ਤੱਕ ਗੋਲੀ ਚਲਾਉਣ ਵਾਲੇ ਵਿਅਕਤੀ ਫਰਾਰ ਹੋ ਚੁੱਕੇ ਸਨ। ਮੌਕੇ 'ਤੇ ਪੁਲੀਸ ਨੇ 5 ਵਿਅਕਤੀਆਂ ਨੂੰ ਗੰਭੀਰ ਜਖਮੀ ਹਾਲਤ ਵਿਚ ਚੁੱਕ ਕੇ ਹਸਪਤਾਲ ਪਹੁੰਚਾਇਆ। ਹਸਪਤਾਲ ਪਹੁੰਚ ਕੇ ਇਕ 61 ਸਾਲ ਉਮਰ ਦੇ ਵਿਅਕਤੀ ਦੀ ਮੌਤ ਹੋ ਗਈ ਅਤੇ ਬਾਕੀ ਚਾਰ ਗੰਭੀਰ ਜਖਮੀਆਂ ਦਾ ਇਲਾਜ ਚੱਲ ਰਿਹਾ ਹੈ। ਟੋਰਾਂਟੋ ਸਕੂਲ ਬੋਰਡ ਨੇ ਇਸ ਸਕੂਲ ਅਤੇ...