
ਕੈਨੇਡਾ ਤੋਂ ਬਾਅਦ ਅਮਰੀਕਾ ਨੇ ਵੀ ਲਾਏ ਭਾਰਤ ‘ਤੇ ਗੰਭੀਰ ਦੋਸ਼
ਨਵੀਂ ਦਿੱਲੀ 16 ਅਕਤੂਬਰ : ਖਾਲਿਸਤਾਨ ਸਮਰਥਕ ਹਰਦੀਪ ਸਿੰਘ ਨਿੱਜਰ ਮਾਮਲੇ ਨੂੰ ਲੈ ਕੇ ਭਾਰਤ-ਕੈਨੇਡਾ ਵਿਚਕਾਰ ਵਿਵਾਦ ਦੇ ਦਰਮਿਆਨ ਹੁਣ ਅਮਰੀਕਾ ਦਾ ਵੀ ਬਿਆਨ ਆਇਆ ਹੈ। ਅਮਰੀਕਾ ਨੇ ਭਾਰਤ 'ਤੇ ਜਾਂਚ ਵਿੱਚ ਸਹਿਯੋਗ ਨਾ ਕਰਨ ਦਾ ਦੋਸ਼ ਲਗਾਇਆ ਹੈ।ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਮੈਥਿਊ ਮਿਲਰ ਨੇ ਮੰਗਲਵਾਰ ਨੂੰ ਕਿਹਾ - ਭਾਰਤ 'ਤੇ ਲਗਾਏ ਗਏ ਦੋਸ਼ ਬਹੁਤ ਗੰਭੀਰ ਹਨ। ਅਸੀਂ ਚਾਹੁੰਦੇ ਹਾਂ ਕਿ ਭਾਰਤ ਸਰਕਾਰ ਕੈਨੇਡਾ ਦੇ ਨਾਲ ਜਾਂਚ ਵਿੱਚ ਮਦਦ ਕਰੇ। ਭਾਰਤ ਨੇ ਹੁਣ ਤੱਕ ਅਜਿਹਾ ਨਹੀਂ ਕੀਤਾ ਹੈ।ਇਸ ਤੋਂ ਪਹਿਲਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੋਮਵਾਰ ਨੂੰ ਦਾਅਵਾ ਕੀਤਾ ਸੀ ਕਿ ਭਾਰਤੀ ਸਰਕਾਰ ਦੇ ਅਧਿਕਾਰੀ ਨਿੱਜਰ ਦੀ ਹੱਤਿਆ ਵਿੱਚ ਸ਼ਾਮਲ ਸਨ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਭਾਰਤ ਅਤੇ ਕੈਨੇਡਾ ਵਿਚਕਾਰ ਤਣਾਅ 'ਤੇ ਅਮਰੀਕਾ ਨੇ ਟਿੱਪਣੀ ਕੀਤੀ ਹੈ।ਪਿਛਲੇ ਸਾਲ ਸਤੰਬਰ ਮਹੀਨੇ ਵਿੱਚ ਕੈਨੇਡੀਅਨ ਪੀਐਮ ਟਰੂਡੋ ਨੇ ਸੰਸਦ ਵਿੱਚ ਭਾਰਤ 'ਤੇ ਨਿੱਜਰ ਦੀ ਹੱਤਿਆ ਵਿੱਚ ਸ਼ਾਮਲ ਹੋਣ ਦੇ ਦੋਸ਼ ਲਗਾਏ ਸਨ। ਉਦੋਂ ਵੀ ਅਮਰੀਕਾ ਨੇ ਭਾਰਤ ਤੋਂ ਜਾਂਚ ਵਿੱਚ ਸਹਿਯੋਗ ਕਰਨ ਦੀ ਗੱਲ ਕਹੀ ਸੀ।13 ਅਕਤੂਬਰ: ...