
ਕੈਨੇਡਾ ਦੀਆਂ 235 ਫਲਾਈਟਾਂ ਹੋਈਆਂ ਰੱਦ
ਕੈਲਗਰੀ : ਕੈਨੇਡਾ ਦੀ ਇਕ ਏਅਰਲਾਈਨ ਦੇ ਮਕੈਨਿਕਾਂ ਦੀ ਯੂਨੀਅਨ ਵਲੋਂ ਅਚਾਨਕ ਹੜਤਾਲ ਦਾ ਸੱਦਾ ਦਿੱਤੇ ਜਾਣ ਕਾਰਨ 235 ਫਲਾਈਟਾਂ ਰੱਦ ਹੋ ਗਈਆਂ। ਫਲਾਈਟਾਂ ਕੈਂਸਲ ਹੋਣ ਕਾਰਨ 33 ਹਜਾਰ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਕੈਲਗਰੀ ਬੇਸਡ ਏਅਰਲਾਈਨ ਵੈਸਟਜੈੱਟ ਦੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ। ਏਅਰਲਾਈਨ ਦੇ ਮਕੈਨਿਕਾਂ ਦੀ ਜਥੇਬੰਦੀ ਏ. ਐਮ. ਐਫ. ਏ. ਵਲੋਂ ਪਿਛਲੇ ਦਿਨਾਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੈਨੇਡਾ ਦੇ ਲੇਬਰ ਮਨਿਸਟਰ ਨਾਲ ਵੀ ਮੀਟਿੰਗ ਕੀਤੀ ਸੀ। ਫਿਰ ਵੀ ਮਕੈਨਿਕਾਂ ਦੀਆਂ ਮੰਗਾਂ ਸਬੰਧੀ ਕੋਈ ਫੈਸਲਾ ਨਾ ਹੋਣ ਕਾਰਨ ਸ਼ਨੀਵਾਰ ਨੂੰ ਅਚਾਨਕ ਯੂਨੀਅਨ ਨੇ ਹੜਤਾਲ ਦਾ ਐਲਾਨ ਕਰ ਦਿੱਤਾ। ਮਕੈਨਿਕਾਂ ਦੀ ਹੜਤਾਲ ਕਾਰਨ ਏਅਰਲਾਈਨ ਨੂੰ ਆਪਣੀਆਂ 235 ਫਲਾਈਟਾਂ ਰੱਦ ਕਰਨੀਆਂ ਪਈਆਂ। ਏਅਰਲਾਈਨ ਦਾ ਕਹਿਣਾ ਹੈ ਕਿ ਜੇਕਰ ਮਕੈਨਿਕਾਂ ਨਾਲ ਸਮਝੌਤਾ ਨਹੀਂ ਹੁੰਦਾ ਤਾਂ ਐਤਵਾਰ ਦੀਆਂ ਵੀ 150 ਫਲਾਈਟਾਂ ਰੱਦ ਕਰਨੀਆਂ ਪੈ ਸਕਦੀਆਂ ਹਨ। ਕੈਨੇਡਾ ਵਿਚ ਲੋਕਲ ਫਲਾਈਟਾਂ ਬੈਸਟਜੈੱਟ ਦੀਆਂ ਹੀ ਜਿਆਦਾ ਹਨ। ਕੈਨੇਡਾ ਵਿਚ ਆਉਣ ...