ਵਿੱਤੀ ਸਾਖਰਤਾ, ਬੱਚਤ ਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ
ਸੰਗਰੂਰ, 06 ਅਗਸਤ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸੰਗਰੂਰ ਸ਼੍ਰੀ ਪਰਦੀਪ ਸਿੰਘ ਗਿੱਲ ਦੀ ਯੋਗ ਅਗਵਾਈ ਹੇਠ ਦਿੜ੍ਹਬਾ ਅਤੇ ਸੁਨਾਮ-1 ਬਲਾਕਾਂ ਦੇ ਆਂਗਣਵਾੜੀ ਸਟਾਫ਼ ਲਈ ਵਿੱਤੀ ਸਾਖਰਤਾ, ਬੱਚਤ, ਸੁਰੱਖਿਅਤ ਨਿਵੇਸ਼, ਸਾਈਬਰ ਸੁਰੱਖਿਆ ਅਤੇ ਵਿਸ਼ਵ ਸਤਨਪਾਨ ਹਫ਼ਤੇ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਏ ਗਏ।
ਦਿੜ੍ਹਬਾ ਬਲਾਕ ਵਿੱਚ ਇਹ ਸਿਖਲਾਈ ਸੀਡੀਪੀਓ ਸ਼੍ਰੀ ਗੁਰਵਿੰਦਰ ਸਿੰਘ ਔਜਲਾ ਦੀ ਦੇਖ-ਰੇਖ ਹੇਠ ਕਰਵਾਈ ਗਈ, ਜਦਕਿ ਸੁਨਾਮ-1 ਬਲਾਕ ਵਿੱਚ ਇਹ ਪ੍ਰੋਗਰਾਮ ਸੀਡੀਪੀਓ ਸ੍ਰੀਮਤੀ ਰੇਖਾ ਰਾਣੀ ਦੀ ਅਗਵਾਈ ਹੇਠ ਕੀਤਾ ਗਿਆ। ਇਸ ਮੌਕੇ ਦੋਵੇਂ ਬਲਾਕਾਂ ਦੇ ਸੁਪਰਵਾਈਜ਼ਰਾਂ ਅਤੇ ਆਂਗਣਵਾੜੀ ਵਰਕਰਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।
ਪ੍ਰੋਗਰਾਮ ਦੇ ਪਹਿਲੇ ਸੈਸ਼ਨ ਵਿੱਚ ਸੇਬੀ (SEBI) ਦੇ ਨਿਵੇਸ਼ਕ ਜਾਗਰੂਕਤਾ ਉਪਰਾਲੇ (Investor Awareness Initiative) ਤਹਿਤ ਵਿੱਤੀ ਸਾਖਰਤਾ, ਬੱਚਤ, ਨਿਵੇਸ਼, ਰਿਟਾਇਰਮੈਂਟ ਯੋਜਨਾਬੰਦੀ ਅਤੇ ਸਾਈਬਰ ਸੁਰੱਖਿਆ ਸਬੰਧੀ ਸਿਖਲਾਈ ਦਿੱਤੀ ਗਈ।
ਸੇਬੀ ਰਜਿਸਟਰਡ ਟ੍ਰੇਨਰ ਸ਼੍ਰੀ ਵਿਨੈ ਕੁਮਾਰ (ਆਗਰਾ) ਨੇ ਭਾਗੀਦਾਰਾਂ ਨੂੰ ...








