
500 ਕਰੋੜ ਦੇ ਘਪਲੇ ਵਿਚ ਫਸ ਗਈ ਪ੍ਰਸਿੱਧ ਕਮੇਡੀਅਨ ਭਾਰਤੀ ਸਿੰਘ
ਨਵੀਂ ਬੋਲੀ : ਪ੍ਰਸਿੱਧ ਕਮੇਡੀ ਕਲਾਕਾਰ ਭਾਰਤੀ ਸਿੰਘ ਹੁਣ 500 ਕਰੋੜ ਰੁਪਏ ਦੇ ਘਪਲੇ ਦੇ ਕੇਸ ਵਿਚ ਫਸ ਗਈ ਹੈ। ਦਿੱਲੀ ਪੁਲੀਸ ਨੇ ਭਾਰਤੀ ਸਿੰਘ ਅਤੇ ਉਸਦੇ ਇਕ ਹੋਰ ਸਾਥੀ ਐਲਵੀਸ਼ ਯਾਦਵ ਨੂੰ ਸੰਮਨ ਜਾਰੀ ਕਰ ਦਿੱਤੇ ਨੇ।ਦਿੱਲੀ ਪੁਲੀਸ ਦੇ ਇਕ ਅਧਿਕਾਰੀ ਨੇ ਦੱਸਿਆ ਇਕ ਧੋਖਾਧੜੀ ਵਾਲੇ ਐਪ ਨਾਲ ਸਬੰਧਿਤ 500 ਕਰੋੜ ਦੀ ਘਪਲੇਬਾਜੀ ਦੇ ਮਾਮਲੇ ਵਿਚ 500 ਤੋਂ ਵੀ ਵੱਧ ਲੋਕਾਂ ਨੇ ਪੁਲੀਸ ਕੋਲ ਸ਼ਿਕਾਇਤਾਂ ਕੀਤੀਆਂ ਹਨ। ਇਨ੍ਹਾਂ ਸ਼ਿਕਾਇਤਾਂ ਵਿਚ ਦੋਸ਼ ਲਾਏ ਗਏ ਨੇ ਭਾਰਤੀ ਸਿੰਘ ਅਤੇ ਉਸਦੇ ਸਾਥੀਆਂ ਨੇ ਮੋਬਾਈਲ ਐਪਲੀਕੇਸ਼ਨ HIBOX ਦਾ ਪ੍ਰਚਾਰ ਕੀਤਾ ਸੀ ਅਤੇ ਆਪਣੇ ਸੋਸ਼ਲ ਮੀਡੀਆ 'ਤੇ ਪੋਸਟਾਂ ਪਾਈਆਂ ਸਨ। ਇਸ ਮੋਬਾਈਲ ਐਪਲੀਕੇਸ਼ਨ ਰਾਹੀਂ ਲੋਕਾਂ ਨੂੰ ਗੁੰਮਰਾਹ ਕਰਕੇ ਨਿਵੇਸ਼ ਦਾ ਲਾਲਚ ਦਿੱਤਾ ਅਤੇ ਕਰੋੜਾਂ ਰੁਪਿਆ ਇਕੱਠਾ ਕੀਤਾ।ਪੁਲੀਸ ਨੇ ਦੱਸਿਆ ਕਿ ਇਸ ਮਾਮਲੇ ਦਾ ਮਾਸਟਰ ਮਾਈਂਡ ਚੇਨਈ ਨਿਵਾਸੀ ਸ਼ਿਵਰਾਮ ਹੈ ਅਤੇ ਉਸ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਪੁਲੀਸ ਨੇ ਇਸ ਘਪਲੇ ਨਾਲ ਸਬੰਧਿਤ ਵਿਅਕਤੀਆਂ ਦੇ ਬੈਂਕ ਖਾਤਿਆਂ ਵਿਚ ਪਏ 18 ਕਰੋੜ ਰੁਪਏ ਵੀ ਜਬਤ ਕਰ ਲਏ ਨੇ। ਇਸ ਮੋਬਾਈਲ ਐਪ ਰਾਹੀਂ ਲੋਕਾਂ ਨੂੰ ਗ...