Wednesday, October 14Malwa News
Shadow

ਨਵਰਾਤਰੀ ਦੌਰਾਨ ਸਵੇਰੇ ਪੂਜਾ ਕਰਨ ਤੋਂ ਪਹਿਲਾਂ ਚਾਹ ਜਾਂ ਕੌਫੀ ਪੀਣੀ ਚਾਹੀਦੀ ਹੈ ਜਾਂ ਨਹੀਂ? ਜਾਣ ਲਓ

ਨਵਰਾਤਰੀ ਦਾ ਸ਼ੁਭ ਤਿਓਹਾਰ ਬੁਰਾਈ ਉੱਤੇ ਚੰਗਿਆਈ ਅਤੇ ਅਧਰਮ ਉੱਤੇ ਧਰਮ ਦੀ ਜਿੱਤ ਦਾ ਪ੍ਰਤੀਕ ਹੈ। ਇਸ ਦੌਰਾਨ ਦੇਵੀ ਦੁਰਗਾ ਦੇ ਨੌ ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ। ਪਹਿਲੇ ਦਿਨ ਸ਼ੈਲਪੁੱਤਰੀ ਤੋਂ ਸ਼ੁਰੂਆਤ ਹੁੰਦੀ ਹੈ ਅਤੇ ਨੌਵੇਂ ਦਿਨ ਸਿੱਧੀਦਾਤਰੀ ਨਾਲ ਸਮਾਪਤੀ ਹੁੰਦੀ ਹੈ। ਭਗਤ ਪੂਰੀ ਸ਼ਰਧਾ ਨਾਲ ਪੂਜਾ ਕਰਦੇ ਹਨ ਅਤੇ ਦੇਵੀ ਨੂੰ ਖੁਸ਼ ਕਰਨ ਲਈ ਸਖ਼ਤ ਵਰਤ ਰੱਖਦੇ ਹਨ। ਮੰਨਿਆ ਜਾਂਦਾ ਹੈ ਕਿ ਜਦੋ ਸਰੀਰ ਦੀਆਂ ਭੌਤਿਕ ਲੋੜਾਂ ਘੱਟ ਹੋ ਜਾਂਦੀਆਂ ਹਨ, ਤਾਂ ਮਨ ਵਿੱਚ ਭਗਵਾਨ ਲਈ ਜ਼ਿਆਦਾ ਜਗ੍ਹਾਂ ਬਣ ਜਾਂਦੀ ਹੈ।

ਵਰਤ ਸ਼ਬਦ ਦਾ ਮਤਲਬ ਇੱਕ ਦ੍ਰਿੜ ਇਰਾਦਾ ਹੈ। ਨਵਰਾਤਰੀ ਦਾ ਵਰਤ ਰੱਖਣ ਦਾ ਮਤਲਬ ਸਿਰਫ਼ ਖਾਣ-ਪੀਣ ਤੋਂ ਪਰਹੇਜ਼ ਕਰਨਾ ਨਹੀਂ ਹੈ। ਇਹ ਇੱਕ ਅਧਿਆਤਮਿਕ ਅਭਿਆਸ ਹੈ ਅਤੇ ਸਰੀਰ, ਮਨ ਜਾਂ ਆਤਮਾ ਨੂੰ ਸ਼ੁੱਧ ਕਰਨ ਦਾ ਸੰਕਲਪ ਹੈ। ਇਸ ਲਈ ਕਈ ਲੋਕ ਹਮੇਸ਼ਾ ਸੋਚਦੇ ਹਨ ਕਿ ਕੀ ਪੂਜਾ ਕਰਨ ਤੋਂ ਪਹਿਲਾਂ ਚਾਹ ਜਾਂ ਕੌਫੀ ਪੀਣੀ ਚਾਹੀਦੀ। ਕੀ ਇਨ੍ਹਾਂ ਦੇ ਸੇਵਨ ਨਾਲ ਵਰਤ ਟੁੱਟ ਸਕਦਾ ਹੈ। -ਡਾ ਉਮਾਸ਼ੰਕਰ ਮਿਸ਼ਰਾ, ਜੋਤਸ਼ੀ

ਕੀ ਪੂਜਾ ਕਰਨ ਤੋਂ ਪਹਿਲਾਂ ਚਾਹ ਜਾਂ ਕੌਫੀ ਪੀਣੀ ਚਾਹੀਦੀ?

ਪੂਜਾ-ਪਾਠ ਕਰਨ ਤੋਂ ਪਹਿਲਾਂ ਚਾਹ ਜਾਂ ਕੌਫੀ ਪੀਣੀ ਚਾਹੀਦੀ ਜਾਂ ਨਹੀਂ, ਇਹ ਤੁਹਾਡੀ ਨਿੱਜੀ ਮਾਨਤਾ, ਪਰੰਪਰਾਂ ਅਤੇ ਪਰਿਵਾਰਿਕ ਰੀਤੀ ਰਿਵਾਜਾਂ ‘ਤੇ ਨਿਰਭਰ ਕਰਦਾ ਹੈ। ਇਸ ਮਾਮਲੇ ਵਿੱਚ ਧਾਰਮਿਕ ਅਤੇ ਸਿਹਤ ਦੋਨਾਂ ਹੀ ਨਜ਼ਰੀਏ ਤੋਂ ਅਲੱਗ-ਅਲੱਗ ਰਾਏ ਹੈ।

ਧਾਰਮਿਕ ਨਜ਼ਰੀਏ ਤੋਂ ਦੇਖੀਏ, ਤਾਂ ਕੁਝ ਪਰੰਪਰਾਵਾਂ ਅਤੇ ਪਰਿਵਾਰਾਂ ਵਿੱਚ ਵਰਤ ਦੌਰਾਨ ਚਾਹ ਜਾਂ ਕੌਫ਼ੀ ਪੀਣ ਦੀ ਮਨਾਹੀ ਨਹੀਂ ਹੁੰਦੀ ਅਤੇ ਲੋਕ ਇਨ੍ਹਾਂ ਦਾ ਸੇਵਨ ਕਰਦੇ ਹਨ। ਦੂਜੇ ਪਾਸੇ, ਕੁਝ ਧਾਰਮਿਕ ਮਾਨਤਾ ਅਨੁਸਾਰ, ਚਾਹ ਅਤੇ ਕੌਫੀ ਵਿੱਚ ਕੈਫੀਨ ਹੁੰਦਾ ਹੈ। ਇਸ ਲਈ ਪੂਰੀ ਤਰ੍ਹਾਂ ਸ਼ੁੱਧ ਵਰਤ ਰੱਖਣ ਲਈ ਇਨ੍ਹਾਂ ਨੂੰ ਸਹੀ ਨਹੀਂ ਮੰਨਿਆ ਜਾਂਦਾ।

ਜੇਕਰ ਤੁਸੀਂ ਵਰਤ ਦੌਰਾਨ ਦੁੱਧ ਜਾਂ ਖੰਡ ਵਾਲੀ ਚਾਹ ਪੀਂਦੇ ਹੋ, ਤਾਂ ਕੁਝ ਪਰੰਪਰਾਵਾਂ ਵਿੱਚ ਇਸਨੂੰ ਵਰਤ ਦੇ ਨਿਯਮਾਂ ਦੀ ਉਲੰਘਣਾ ਮੰਨਿਆ ਜਾਂਦਾ ਹੈ, ਕਿਉਂਕਿ ਇਨ੍ਹਾਂ ਚੀਜ਼ਾਂ ਦੀ ਤੁਲਨਾ ਅਨਾਜ ਜਾਂ ਭਾਰੀ ਭੋਜਨ ਨਾਲ ਕੀਤੀ ਜਾਂਦੀ ਹੈ। ਦੂਜੇ ਪਾਸੇ, ਕੁਝ ਘਰਾਂ ਵਿੱਚ ਬਲੈਕ ਕੌਫੀ ਜਾਂ ਬਲੈਕ ਟੀ ਪੀਣ ਨੂੰ ਵਰਤ ਦੀ ਉਲੰਘਣਾ ਨਹੀਂ ਮੰਨਿਆ ਜਾਂਦਾ। ਮਾਹਰਾਂ ਦਾ ਮੰਨਣਾ ਹੈ ਕਿ ਇਹ ਸਭ ਤੁਹਾਡੇ ਪਰਿਵਾਰ ਦੀਆਂ ਪਰੰਪਰਾਵਾਂ ‘ਤੇ ਨਿਰਭਰ ਕਰਦਾ ਹੈ।

ਸਿਹਤ ਦੇ ਨਜ਼ਰੀਏ ਤੋਂ ਸਵੇਰੇ ਖਾਲੀ ਢਿੱਡ ਚਾਹ ਪੀਣ ਨਾਲ ਐਸੀਡਿਟੀ, ਛਾਤੀ ਵਿੱਚ ਜਲਨ, ਢਿੱਡ ਫੁੱਲ੍ਹਣਾ, ਜੀਅ ਮਚਲਾਉਣਾ ਜਾਂ ਪਾਚਨ ਵਰਗੀ ਸਮੱਸਿਆ ਹੋ ਸਕਦੀ ਹੈ। ਸਵੇਰੇ ਕੈਫੀਨ ਲੈਣ ਨਾਲ ਸਰੀਰ ਵਿੱਚ ਕਾਰਟੀਸੋਲ ਦਾ ਪੱਧਰ ਕੁਝ ਸਮੇਂ ਲਈ ਵੱਧ ਸਕਦਾ ਹੈ। ਖਾਲੀ ਢਿੱਡ ਇਸਨੂੰ ਪੀਣ ਨਾਲ ਘਬਰਾਹਟ ਜਾਂ ਚਿੰਤਾ ਮਹਿਸੂਸ ਹੋ ਸਕਦੀ ਹੈ।

ਚਾਹ ਵਿੱਚ ਟੈਨਿਨ ਅਤੇ ਕੌਫ਼ੀ ਵਿੱਚ ਅਜਿਹੇ ਮਿਸ਼ਰਣ ਹੁੰਦੇ ਹਨ, ਜੋ ਸਰੀਰ ਵਿੱਚ ਜ਼ਰੂਰੀ ਮਿਨਰਲ ਜਿਵੇਂ ਆਈਰਨ ਅਤੇ ਕੈਲਸ਼ੀਅਮ ਦੇ ਜਜ਼ਬ ਹੋਣ ਵਿੱਚ ਰੁਕਾਵਟ ਪਾ ਸਕਦੇ ਹਨ, ਖਾਸ ਕਰਕੇ ਉਦੋ ਜਦੋ ਇਨ੍ਹਾਂ ਨੂੰ ਬਿਨਾਂ ਕੁਝ ਖਾਧੇ ਲਿਆ ਜਾਵੇ। ਇਹ ਦੋਨੋ ਡ੍ਰਿੰਕਸ ਹਲਕੇ ਮੂਤਰ-ਵਰਧਕ ਦੀ ਤਰ੍ਹਾਂ ਕੰਮ ਕਰਦੇ ਹਨ ਅਤੇ ਅੰਤੜੀਆਂ ਦੀਆਂ ਮਾਸਪੇਸ਼ੀਆਂ ਨੂੰ ਉਤੇਜਿਤ ਕਰਦੇ ਹਨ। ਜੇਕਰ ਤੁਸੀਂ ਪਹਿਲਾਂ ਪਾਣੀ ਨਹੀਂ ਲਿਆ, ਤਾਂ ਇਸ ਨਾਲ ਟੱਟੀ ਕਰਨ ਦੀ ਇੱਛਾ ਹੋ ਸਕਦੀ ਹੈ ਜਾਂ ਚੱਕਰ ਆ ਸਕਦੇ ਹਨ।

ਜੇਕਰ ਤੁਸੀਂ ਨੌ ਦਿਨ ਦਾ ਨਵਰਾਤਰੀ ਵਰਤ ਰੱਖ ਰਹੇ ਹੋ, ਤਾਂ ਸਵੇਰੇ ਖਾਲੀ ਢਿੱਡ ਚਾਹ ਜਾਂ ਕੌਫੀ ਪੀਣ ਤੋਂ ਬਚੋ। ਇਸਦੀ ਜਗ੍ਹਾਂ ਨਾਰੀਅਲ ਪਾਣੀ, ਸਾਦਾ ਪਾਣੀ ਜਾਂ ਨਿੰਬੂ ਪਾਣੀ ਲਓ। ਤੁਸੀਂ ਤਾਜ਼ੇ ਫਲ ਦਾ ਜੂਸ ਵੀ ਪੀ ਸਕਦੇ ਹੋ। ਇਹ ਚੀਜ਼ ਤੁਹਾਨੂੰ ਪੂਰੇ ਦਿਨ ਊਰਜਾ ਨਾਲ ਭਰਪੂਰ ਰੱਖੇਗੀ ਅਤੇ ਢਿੱਡ ਨੂੰ ਠੰਢਾ ਰੱਖੇਗੀ। ਜਾਣਕਾਰਾਂ ਦਾ ਕਹਿਣਾ ਹੈ ਕਿ ਖਾਲੀ ਢਿੱਡ ਜਾਂ ਕੌਫੀ ਪੀਣ ਨਾਲ ਢਿੱਡ ਨਾਲ ਜੁੜੀਆਂ ਕਈ ਪਰੇਸ਼ਾਨੀਆਂ ਹੋ ਸਕਦੀਆਂ ਹਨ। ਇਸ ਕਰਕੇ ਤੁਹਾਨੂੰ ਆਪਣਾ ਵਰਤ ਤੋੜਨਾ ਪੈ ਸਕਦਾ ਹੈ।