ਹੈਦਰਾਬਾਦ: ਅਦਾਕਾਰਾ ਸ਼ਹਿਨਾਜ਼ ਗਿੱਲ ਨੇ ਬਿੱਗ ਬੌਸ 13 ਦੇ ਘਰ ਅੰਦਰੋ ਆਪਣੇ ਪ੍ਰਸ਼ੰਸਕਾਂ ਨੂੰ ਕਾਫ਼ੀ ਹਸਾਇਆ ਅਤੇ ਲੋਕਾਂ ਦਾ ਦਿੱਲ ਜਿੱਤਿਆ ਸੀ। ਉਸ ਦੌਰਾਨ ਸ਼ਹਿਨਾਜ਼ ਗਿੱਲ ਦਾ ਇੱਕ ਡਾਇਲਾਗ ਵੀ ਕਾਫ਼ੀ ਮਸ਼ਹੂਰ ਹੋ ਗਿਆ ਸੀ, ਜਿਸ ‘ਤੇ ਪ੍ਰਸ਼ੰਸਕਾਂ ਨੇ ਕਾਫ਼ੀ ਰੀਲਾਂ ਬਣਾਈਆਂ ਸੀ ਅਤੇ ਅੱਜ ਵੀ ਬਣਾ ਰਹੇ ਹਨ। ਹੁਣ ਸ਼ਹਿਨਾਜ਼ ਗਿੱਲ ਨੇ ਰੋਹਿਤ ਸ਼ਰਮਾ ਦੇ ਮਸ਼ਹੂਰ ਸ਼ੋਅ ਫੈਮਿਲੀ ਫੁੱਲ ਹਾਊਸ ਵਿਦ ਰੋਹਿਤ ਸ਼ਰਮਾ ਵਿੱਚ ਆਪਣੇ ਇਸ ਆਈਕੋਨਿਕ ਡਾਇਲਾਗ ਨੂੰ ਇੱਕ ਵਾਰ ਫਿਰ ਬੋਲਿਆ ਅਤੇ ਰੋਹਿਤ ਸ਼ਰਮਾ ਨੂੰ ਵੀ ਬੋਲਣ ਲਈ ਕਿਹਾ।
ਸ਼ਹਿਨਾਜ਼ ਨੇ ਰੋਹਿਤ ਸ਼ਰਮਾ ਤੋਂ ਬੁਲਾਇਆ ਆਪਣਾ ਆਈਕੋਨਿਕ ਡਾਇਲਾਗ
ਚੈਨਲ ਵੱਲੋ ਸ਼ੇਅਰ ਕੀਤੇ ਪ੍ਰੋਮੋ ਵਿੱਚ ਸ਼ਹਿਨਾਜ਼ ਰੋਹਿਤ ਤੋਂ ਉਨ੍ਹਾਂ ਦਾ ਡਾਇਲਾਗ ਬੁਲਾਉਦੀ ਨਜ਼ਰ ਆ ਰਹੀ ਹੈ। ਪ੍ਰੋਮੋ ਵਿੱਚ ਦੇਖਿਆ ਜਾ ਸਕਦਾ ਹੈ ਕਿ ਸ਼ਹਿਨਾਜ਼ ਰੋਹਿਤ ਨੂੰ ਕਹਿੰਦੇ ਹੋਏ ਦਿਖਾਈ ਦੇ ਰਹੀ ਹੈ ਕਿ ਤੁਹਾਨੂੰ ਮੇਰਾ ਇੱਕ ਮਸ਼ਹੂਰ ਡਾਇਲਾਗ ਹੈ, ਉਹ ਬੋਲਣਾ ਪਏਗਾ। ਇਸ ਲਈ ਰੋਹਿਤ ਤਰੁੰਤ ਮੰਨ ਜਾਂਦਾ ਹੈ ਅਤੇ ਫਿਰ ਸ਼ਹਿਨਾਜ਼ ਆਪਣਾ ਡਾਇਲਾਗ ਬੋਲਣਾ ਸ਼ੁਰੂ ਕਰ ਦਿੰਦੀ ਹੈ,” ਕਿਆ ਕਰੂ ਮੈਂ ਮਰ ਜਾਊਂ? ਮੋਰੀ ਕੋਈ ਫੀਲਿੰਗ ਨਹੀਂ ਹੈ? ਸਾਡਾ ਕੁੱਤਾ ਕੁੱਤਾ,ਤੁਹਾਡਾ ਕੁੱਤਾ ਟੌਮੀ।” ਸ਼ਹਿਨਾਜ਼ ਦੇ ਨਾਲ-ਨਾਲ ਰੋਹਿਤ ਵੀ ਇਹ ਡਾਇਲਾਗ ਬੋਲਦੇ ਨਜ਼ਰ ਆਏ। ਦੱਸ ਦੇਈਏ ਕਿ ਇਸ ਸ਼ੋਅ ਵਿੱਚ ਅਦਾਕਾਰਾ ਸ਼ਹਿਨਾਜ਼ ਗਿੱਲ ਮੀਕਾ ਸਿੰਘ ਅਤੇ ਕਾਮੇਡੀ ਜੋੜੀ ਚਿੰਕੀ-ਮਿੰਕੀ ਨਾਲ ਪਹੁੰਚੀ।
ਸ਼ਹਿਨਾਜ਼ ਗਿੱਲ ਦਾ ਡਾਇਲਾਗ ਕਿਵੇਂ ਵਾਇਰਲ ਹੋਇਆ?
ਸ਼ਹਿਨਾਜ਼ ਗਿੱਲ ਦਾ ਇਹ ਡਾਇਲਾਗ ਬਿੱਗ ਬੌਸ 13 ਦੇ ਘਰ ਤੋਂ ਵਾਇਰਲ ਹੋਇਆ ਸੀ। ਸ਼ੋਅ ਵਿੱਚ ਆਪਣੇ ਕੁਝ ਸਹਿ-ਪ੍ਰਤੀਯੋਗੀ ਨਾਲ ਹੋਈ ਲੜਾਈ ਦੌਰਾਨ ਅਦਾਕਾਰਾ ਨੇ ਇਹ ਡਾਇਲਾਗ ਗੁੱਸੇ ਅਤੇ ਭਾਵੁਕ ਹੋ ਕੇ ਬੋਲਿਆ ਸੀ, ਜਿਸ ਨੂੰ ਪ੍ਰਸ਼ੰਸਕਾਂ ਨੇ ਕਾਫ਼ੀ ਪਸੰਦ ਕੀਤਾ ਅਤੇ ਲਗਾਤਾਰ ਰੀਲਾਂ ਬਣਾ ਕੇ ਵਾਇਰਲ ਕਰ ਦਿੱਤਾ।
ਸ਼ਹਿਨਾਜ਼ ਗਿੱਲ ਦੇ ਕੰਮ ਬਾਰੇ
ਸ਼ਹਿਨਾਜ਼ ਗਿੱਲ ਹਾਲ ਹੀ ਵਿੱਚ ਰਿਲੀਜ਼ ਹੋਈ ਪੰਜਾਬੀ ਫਿਲਮ ‘ਸਿੰਘ VS ਕੌਰ 2’ ਵਿੱਚ ਗਿੱਪੀ ਗਰੇਵਾਲ ਦੇ ਨਾਲ ਨਜ਼ਰ ਆਈ ਸੀ। ਜੇਕਰ ਆਉਣ ਵਾਲੀਆਂ ਫਿਲਮਾਂ ਦੀ ਗੱਲ ਕਰੀਏ, ਤਾਂ ਅਦਾਕਾਰਾ ਪੰਜਾਬੀ ਫਿਲਮ ‘ਰੰਨਾਂ ‘ਚ ਧੰਨਾ’ ਵਿੱਚ ਵੀ ਨਜ਼ਰ ਆ ਸਕਦੀ ਹੈ। ਇਸ ਫਿਲਮ ਦੇ ਸਾਲ 2027 ਵਿੱਚ ਰਿਲੀਜ਼ ਹੋਣ ਦੀ ਉਮੀਦ ਹੈ।