
ਬਰਨਾਲਾ, 24 ਫਰਵਰੀ- ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਕਰੋੜਾਂ ਰੁਪਏ ਦੀ ਲਾਗਤ ਨਾਲ ਲਿੰਕ ਸੜਕਾਂ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ ਤੇ ਜ਼ਿਲ੍ਹਾ ਬਰਨਾਲਾ ਵਿੱਚ ਸੜਕਾਂ ਦੇ ਨਵੀਨੀਕਰਨ, ਚੌੜਾ ਕਰਨ ਅਤੇ ਮੁਰੰਮਤ ਦੇ ਕੰਮ ਲਗਾਤਾਰ ਚੱਲ ਰਹੇ ਹਨ।
ਇਹ ਪ੍ਰਗਟਾਵਾ ਲੋਕ ਸਭਾ ਮੈਂਬਰ ਸੰਗਰੂਰ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਪਿੰਡ ਫਰਵਾਹੀ ਵਿਚ ਲਿੰਕ ਰੋਡ ਦੇ ਕੰਮ ਦਾ ਨੀਂਹ ਪੱਥਰ ਰੱਖਣ ਮੌਕੇ ਕੀਤਾ। ਉਨ੍ਹਾਂ ਅੱਜ ਇਲਾਕੇ ਦੀਆਂ 4846.74 ਲੱਖ ਦੀ ਲਾਗਤ ਵਾਲੀਆਂ ਵੱਖ ਵੱਖ ਸੜਕਾਂ ਦੇ ਨੀਂਹ ਪੱਥਰ ਰੱਖੇ। ਇਨ੍ਹਾਂ ਵਿੱਚ ਪਿੰਡ ਕੋਠੇ ਗੁਰੂ ਵਿਚ ਨਵੀਂ ਉਸਾਰੀ ਲਿੰਕ ਸੜਕ ਧਨੌਲਾ ਖੁਰਦ ਤੋਂ ਮੈਰੀਲੈਂਡ ਪੈਲੇਸ ਵਾਇਆ ਕੋਠੇ ਗੁਰੂ (6.25 ਕਿਲੋਮੀਟਰ) 331 ਲੱਖ ਦੀ ਲਾਗਤ ਵਾਲੀ, ਪਿੰਡ ਫਰਵਾਹੀ ਵਿਚ ਬਰਨਾਲਾ-ਧਨੌਲਾ ਰੋਡ ਤੋਂ ਫਰਵਾਹੀ ਸੇਖਾ ਬਸਤੀ ਤੱਕ 7.48 ਕਿਲੋਮੀਟਰ ਸੜਕ ਦਾ ਨਵੀਨੀਕਰਨ 680.0 ਲੱਖ ਦੀ ਲਾਗਤ ਨਾਲ, ਲਿੰਕ ਸੜਕ ਫਰਵਾਹੀ ਸੇਖਾ ਰੋਡ ਤੋਂ ਕੋਠੇ ਝੱਬਰਾਂ ਵਾਲੇ ਤੱਕ 2 ਕਿਲੋਮੀਟਰ ਦੇ ਟੋਟੇ ਦਾ 168.0 ਲੱਖ ਦੀ ਲਾਗਤ ਨਾਲ ਨਵੀਨੀਕਰਨ, ਨਵੀਂ ਉਸਾਰੀ ਲਿੰਕ ਸੜਕ ਬਰਨਾਲਾ-ਰਾਏਕੋਟ ਰੋਡ ਤੋਂ ਫਰਵਾਹੀ ਰੋਡ ਵਾਇਆ ਕੋਠੇ ਰਸੂਲਪੁਰ (ਸਰਕਾਰੀ ਮਿਡਲ ਸਕੂਲ) ਤੱਕ 2.30 ਕਿਲੋਮੀਟਰ ਸੜਕ ਦਾ 147.0 ਲੱਖ ਦੀ ਲਾਗਤ ਨਾਲ, ਪਿੰਡ ਸੇਖਾ ਵਿਚ ਦੋ ਲਿੰਕ ਸੜਕਾਂ ਸੇਖਾ ਤੋਂ ਰੇਲਵੇ ਸਟੇਸ਼ਨ ਸੇਖਾ ਅਤੇ ਸੰਘੇੜਾ-ਜਲੂਰ ਰੋਡ ਤੋਂ ਸੇਖਾ ਤੱਕ 7.27 ਕਿਲੋਮੀਟਰ ਦਾ 474.92 ਲੱਖ ਦੀ ਲਾਗਤ ਨਾਲ ਨਵੀਨੀਕਰਨ, ਨਵੀਂ ਉਸਾਰੀ ਲਿੰਕ ਸੜਕ ਸੇਖਾ ਤੋਂ ਡੇਰਾ ਬਾਬਾ ਟਹਿਲ ਦਾਸ ਤੱਕ 3.50 ਕਿਲੋਮੀਟਰ ਦਾ 224.0 ਲੱਖ ਦੀ ਲਾਗਤ ਨਾਲ ਨਵੀਨੀਕਰਨ, ਪਿੰਡ ਝਲੂਰ ਲਿੰਕ ਸੜਕ ਜਲੂਰ ਤੋਂ ਰੇਲਵੇ ਸਟੇਸ਼ਨ ਸੇਖਾ ਤੱਕ 2.95 ਕਿਲੋਮੀਟਰ 268.45 ਲੱਖ ਦੀ ਲਾਗਤ ਨਾਲ, ਨਵੀਂ ਉਸਾਰੀ ਲਿੰਕ ਸੜਕ ਜਲੂਰ ਤੋਂ ਖੇਤੀ ਖੁਰਦ ਤੱਕ ਦੀ ਸੜਕ (2 ਕਿਲੋਮੀਟਰ) 130 ਲੱਖ ਦੀ ਲਾਗਤ ਵਾਲੀਆਂ ਸੜਕਾਂ ਦੇ ਨੀਂਹ ਪੱਥਰ ਰੱਖੇ।
ਇਸ ਮੌਕੇ ਉਹਨਾਂ ਕਿਹਾ ਕਿ ਲੋਕ ਨਿਰਮਾਣ ਵਿਭਾਗ ਨੂੰ ਇਨ੍ਹਾਂ ਸੜਕਾਂ ਦੇ ਕੰਮ ਸਮਾਂਬੱਧ ਅਤੇ ਮਿਆਰੀ ਤਰੀਕੇ ਨਾਲ ਨੇਪਰੇ ਚਾੜਨ ਦੇ ਨਿਰਦੇਸ਼ ਦਿੱਤੇ ਗਏ ਤਾਂ ਜੋ ਇਲਾਕੇ ਦੇ ਲੋਕਾਂ ਨੂੰ ਸਹੂਲਤ ਹੋ ਸਕੇ।
ਇਸ ਮੌਕੇ ਸ. ਹਰਿੰਦਰ ਸਿੰਘ ਧਾਲੀਵਾਲ ਅਤੇ ਸਬੰਧਤ ਪਿੰਡਾਂ ਦੇ ਪੰਚਾਇਤੀ ਨੁਮਾਇੰਦੇ ਤੇ ਪਤਵੰਤੇ ਮੌਜੂਦ ਸਨ।