Sunday, January 26Malwa News
Shadow

ਚੰਗਰ ਇਲਾਕੇ ਦੇ ਲੋਕਾਂ ਨੂੰ ਵੱਡਾ ਤੋਹਫਾ: ਤਾਰਾਪੁਰ ਤੋ ਸਮਲਾਹ ਤੱਕ 18 ਫੁੱਟੀ ਸੜਕ ਦਾ ਨਿਰਮਾਣ ਕਾਰਜ ਆਰੰਭ

ਚੰਡੀਗੜ੍ਹ, 26 ਸਤੰਬਰ: ਕੈਬਨਿਟ ਮੰਤਰੀ ਸ. ਹਰਜੋਤ ਸਿੰਘ ਬੈਂਸ ਵੱਲੋਂ ਵਿਧਾਨ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਅਧੀਨ ਆਉਂਦੇ ਖੇਤਰ ਦੇ ਸਰਵਪੱਖੀ ਵਿਕਾਸ ਕਰਵਾਉਣ ਦੇ ਮਕਸਦ ਨਾਲ ਚੰਗਰ ਅਧੀਨ ਆਉਂਦੇ ਖੇਤਰ ਤਾਰਾਪੁਰ ਤੋ ਸਮਲਾਹ ਤੱਕ 18 ਫੁੱਟੀ ਸੜਕ ਬਣਾਉਣ ਦੇ ਕਾਰਜ ਨੂੰ ਆਰੰਭ ਕਰਵਾਇਆ ਗਿਆ।

ਇਨ੍ਹਾਂ ਵਿਕਾਸ ਕਾਰਜਾਂ ਸਬੰਧੀ ਜਾਣਕਾਰੀ ਦਿੰਦਿਆਂ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਲਗਭਗ 7 ਦਹਾਕਿਆਂ ਤੋ ਆਵਜਾਈ ਦੀ ਸੁਚਾਰੂ ਸਹੂਲਤ ਨਾ ਮਿਲਣ ਕਾਰਨ ਚੰਗਰ ਇਲਾਕੇ ਦੇ ਵਸਨੀਕਾਂ ਨੂੰ  ਭਾਰੀ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚੰਗਰ ਵਾਸੀਆਂ ਲਈ ਤਾਰਾਪੁਰ ਤੋ ਸਮਲਾਹ ਤੱਕ 7 ਕਿਲੋਮੀਟਰ ਲੰਬੀ 12 ਫੁੱਟੀ ਸੜਕ ਬਹੁਤ ਪਹਿਲਾਂ ਬਣਾਈ ਗਈ ਸੀ ਜਿਸ ‘ਤੇ ਮੌਜੂਦਾ ਸਮੇਂ ਚੱਲਣਾ ਬਹੁਤ ਮੁਸ਼ਕਲ ਸੀ। ਉਨ੍ਹਾਂ ਕਿਹਾ ਕਿ ਇਸ ਸੜਕ ਦੀ ਮੁਰੰਮਤ ਕਰਨ ਅਤੇ ਇਸ ਨੂੰ 18 ਫੁੱਟ ਚੌੜਾ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਕਾਰਜ ਉੱਤੇ 2.99 ਕਰੋੜ ਰੁਪਏ ਖਰਚ ਹੋਣਗੇ ਤੇ ਸੜਕ 6 ਮਹੀਨੇ ਵਿਚ ਤਿਆਰ ਕਰਕੇ ਚੰਗਰ ਦੇ ਲੋਕਾਂ ਨੂੰ ਸਮਰਪਿਤ ਕਰ ਦਿੱਤੀ ਜਾਵੇਗੀ। ਇਸ ਮਾਰਗ ਦੇ ਬਣਨ ਨਾਲ ਖੇਤਰ ਦੇ ਇਤਿਹਾਸਕ ਧਾਰਮਿਕ ਅਸਥਾਨਾਂ ਨੂੰ ਜਾਣ ਲਈ ਸੁਚਾਰੂ ਆਵਾਜਾਈ ਦੀ ਸਹੂਲਤ ਮਿਲੇਗੀ।

 
ਜ਼ਿਕਰਯੋਗ ਹੈ ਕਿ ਤਾਰਾਪੁਰ ਤੋ ਸਮਲਾਹ ਤੱਕ ਚੰਗਰ ਦਾ ਇਲਾਕਾ ਹੈ ਜੋ ਕਿ ਹਿਮਾਚਲ ਪ੍ਰਦੇਸ਼ – ਪੰਜਾਬ ਦੀ ਹੱਦ ਨਾਲ ਲੱਗਦਾ ਹੈ, ਇਸ ਨੀਮ ਪਹਾੜੀ ਖੇਤਰ ਵਿੱਚ ਆਵਾਜਾਈ ਦੀ ਸੁਚਾਰੂ ਸਹੂਲਤ ਨਾ ਹੋਣ ਕਾਰਨ ਇਲਾਕੇ ਦੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 12 ਫੁੱਟ ਚੋੜੀ ਸੜਕ ਵੀ ਆਵਾਜਾਈ ਦੇ ਯੋਗ ਨਹੀ ਹੈ ਪ੍ਰੰਤੂ ਅੱਜ ਇਸ ਸੜਕ ਨੂੰ 18 ਫੁੱਟ ਚੋ ਚੌੜਾ ਕਰਨ ਦੇ ਕੰਮ ਦੀ ਸੁਰੂਆਤ ਕਰਵਾਈ ਗਈ ਹੈ। ਚੰਗਰ ਵਾਸੀਆਂ ਵੱਲੋਂ ਸ. ਬੈਂਸ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ, ਇਸ ਸੜਕ ਦੇ ਬਣਨ ਨਾਲ ਸ. ਬੈਂਸ ਵੱਲੋਂ ਚੰਗਰ ਵਾਸੀਆਂ ਨਾਲ ਕੀਤੇ ਵਾਅਦਿਆਂ ਨੂੰ ਬੂਰ ਪੈਣ ਲੱਗਾ ਹੈ ਜਿਸ ਦੀ ਖੂਬ ਪ੍ਰਸੰਸ਼ਾ ਹੋ ਰਹੀ ਹੈ।

Punjab Govt Add Zero Bijli Bill English 300x250