Thursday, January 15Malwa News
Shadow

ਰੋਡ ਸੇਫਟੀ ਮਹੀਨੇ ਸਬੰਧੀ ਕਰਵਾਏ ਜਾਗਰੂਕਤਾ ਸਮਾਗਮ ਦੌਰਾਨ ਵਾਹਨਾਂ ਉਪਰ ਰਿਫਲੈਕਟਰ ਅਤੇ  ਰਿਫਾਲਟੈਰ‌ ਟੇਪ‌ ਲਗਾਈ ਗਈ

ਗੁਰਦਾਸਪੁਰ, 12 ਜਨਵਰੀ (  )-ਅੱਜ ਟ੍ਰੈਫਿਕ ਇੰਚਾਰਜ਼ ਸਤਨਾਮ ਸਿੰਘ ਵੱਲੋਂ ਮਨਾਏ ਜਾ ਰਹੇ ਰੋਡ ਸੇਫਟੀ ਮਹੀਨੇ ਸਬੰਧੀ ਆਰ.ਟੀ.ਏ ਨਵਜੋਤ ਸ਼ਰਮਾ ਦੇ ਦਿਸ਼ਾ ਨਿਰਦੇਸ਼ਾ ਹੇਠਏ ਆਰ ਟੀ ਏ, ਸੰਗਰਾਮ ਸਿੰਘ ਅਤੇ ਏ.ਐਸ.ਆਈ ਅਮਨਦੀਪ ਸਿੰਘ ਵਲੋਂ ਸੈਮੀਨਾਰ ਲਗਾਕੇ ਵੱਖ ਵੱਖ ਜਗਾਂ ਉਪਰ ਪਬਲਿਕ ਨੂੰ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਦਿੱਤੀ।

ਉਨ੍ਹਾਂ ਦੱਸਿਆ ਕਿ ਪਬਲਿਕ ਨੂੰ ਰੋ‌ਡ ਸੇਫਟੀ ਸਬੰਧੀ ਜਾਗਰੂਕ ਕੀਤਾ ਗਿਆ। ਵਾਹਨਾਂ ਉਪਰ ਰਿਫਲੈਕਟਰ, ਰਿਫਾਲਟੈਰ‌  ਟੇਪ‌ ਲਗਾਈ ਗਈ ਅਤੇ ਹੈਲਮਟ ਤੇ ਸੀਟ ਬੈਲਟ ਦੀ ਅਹਿਮੀਅਤ ਬਾਰੇ ਦੱਸਿਆ ਗਿਆ।

ਇਸ ਮੌਕੇ ਲੋਕਾਂ ਨੂੰ ਹੈਲਪ ਲਾਈਨ ਨੰਬਰ 112,1033,1930 ਬਾਰੇ ਜਾਗਰੂਕ ਕੀਤਾ ਗਿਆ ਐਕਸੀਡੈਂਟ ਪੀੜਤ ਦੀ ਮਦਦ ਲਈ ਅੱਗੇ ਆਉਣ ਲਈ ਪ੍ਰੇਰਿਤ ਕੀਤਾ।