Saturday, February 7Malwa News
Shadow

ਪੰਜਾਬ ਮਾਸਟਰਜ਼ ਬੈਡਮਿੰਟਨ ਚੈਂਪੀਅਨਸ਼ਿਪ ਦਾ ਇਨਾਮ ਵੰਡ ਸਮਾਰੋਹ ਹੋਇਆ ਸੰਪੰਨ

ਫ਼ਰੀਦਕੋਟ, 7 ਫਰਵਰੀ 2026 ( )-ਬਾਬਾ ਸ਼ੇਖ ਫਰੀਦ ਇੰਨਡੋਰ ਸਟੇਡੀਅਮ ਵਿਖੇ ਚੱਲ ਰਹੀ ਪੰਜਾਬ ਮਾਸਟਰਜ ਬੈਡਮਿੰਟਨ ਚੈਂਪੀਅਨਸ਼ਿਪ ਦਾ ਆਯੋਜਨ ਜਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਫਰੀਦਕੋਟ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿੱਚ 35 ਪਲੱਸ  ਤੋਂ 75 ਪਲੱਸ, ਕੈਟਾਗਰੀ ਦੇ ਖਿਡਾਰੀਆਂ ਨੇ ਭਾਗ ਲਿਆ।

ਅੱਜ ਇਸ ਟੂਰਨਾਮੈਂਟ 35 ਪਲੱਸ, 40 ਪਲੱਸ ਅਤੇ 45 ਉਮਰ ਵਰਗ ਦੇ ਖਿਡਾਰੀਆਂ ਦਾ ਇਨਾਮ ਵੰਡ ਸਮਾਰੋਹ ਸੰਪੰਨ ਹੋਇਆ। ਜਿਸ ਵਿਚ ਸ਼੍ਰੀਮਤੀ ਡਾ. ਬਲਜੀਤ ਕੌਰ ਕੈਬਨਿਟ ਮੰਤਰੀ, ਸੋਸ਼ਲ ਜਸਟਿਸ ਇੰਪਾਵਰਮੈਂਟ ਅਤੇ ਮਨਿਉਰਟੀਜ਼ ਪੰਜਾਬ ਵੱਲੋਂ ਜੇਤੂ ਖਿਡਾਰੀਆਂ ਨੂੰ ਇਨਾਮ ਵੰਡੇ ਗਏ। ਇਸ ਸਮੇਂ ਸ਼੍ਰੀ ਸੰਦੀਪ ਸਿੰਘ ਧਾਲੀਵਾਲ ਆਰ.ਟੀ.ਆਈ ਕਮਿਸ਼ਨਰ ਪੰਜਾਬ ਉਚੇਚੇ ਤੌਰ ਤੇ ਪਹੁੰਚੇ। ਜੇਤੂ ਖਿਡਾਰੀਆਂ ਨੂੰ ਟਰਾਫੀ ਮੈਡਲ ਅਤੇ ਵਿਸ਼ੇਸ਼ ਗਿਫਟ ਦਿੱਤਾ ਗਿਆ।

ਸ਼੍ਰੀ ਲਲਿਤ ਮੋਹਨ ਗੁਪਤਾ ਐਡਵੋਕੇਟ ਅਤੇ ਵਾਈਸ ਪ੍ਰਧਾਨ ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਫ਼ਰੀਦਕੋਟ ਨੇ ਦੱਸਿਆ ਕਿ ਖਿਡਾਰੀਆਂ ਬਰੇਕ ਫਾਸਟ ਲੰਚ ਦਾ ਖਾਸ ਪ੍ਰਬੰਧ ਕੀਤਾ ਗਿਆ। ਇਸ ਤੋਂ ਇਲਾਵਾ ਖਿਡਾਰੀਆਂ ਨੇ ਚੱਲ ਰਹੇ ਟੂਰਨਾਮੈਂਟ ਦੇ ਪ੍ਰਬੰਧਾ ਦੀ ਸ਼ਲਾਘਾ ਕੀਤੀ ਅਤੇ ਕੀਤੇ ਗਏ ਪ੍ਰਬੰਧਾ ਸੰਬੰਧੀ ਸੰਤੁਸ਼ਟੀ ਜਾਹਿਰ ਕੀਤੀ।

ਇਸ ਮੌਕੇ ਐਡਵੋਕੇਟ ਸ਼੍ਰੀ ਲਲਿਤ ਮੋਹਨ ਗੁਪਤਾ ਜੀ ਦਾ ਜਿਲ੍ਹਾ  ਬੈਡਮਿੰਟਨ  ਐਸੋਸੀਏਸ਼ਨ ਫਰੀਦਕੋਟ ਅਤੇ ਬਾਬਾ ਫਰੀਦ ਬੈਡਮਿੰਟਨ ਕਲੱਬ ਦੇ ਮੈਂਬਰਾਂ ਵੱਲੋਂ ਸ਼੍ਰੀਮਤੀ ਡਾਕਟਰ ਬਲਜੀਤ ਕੌਰ ਕੈਬਨਿਟ ਮੰਤਰੀ ਪੰਜਾਬ ਜੀ ਦੇ ਹੱਥੋਂ ਲਾਈਫਟਾਈਮ ਅਚੀਵਮੈਂਟ ਅਵਾਰਡ ਨਾਲ ਸਨਮਾਨ ਕਰਵਾਇਆ ਗਿਆ।