Monday, January 13Malwa News
Shadow

ਪੋਸਟ ਮੈਟ੍ਰਿਕ ਸਕਾਲਰਸ਼ਿਪ ਲਈ ਪੋਰਟਲ ਜਾਰੀ : ਡਾ. ਬਲਜੀਤ ਕੌਰ

Scs Punjabi

ਚੰਡੀਗੜ੍ਹ, 5 ਜਨਵਰੀ : ਪੋਸਟ ਮੈਟ੍ਰਿਕ ਸਕਾਲਰਸ਼ਿਪ ਲਈ ਅਰਜੀ ਦੇਣ ਵਾਲੇ ਐਸ.ਸੀ. ਬੀ.ਸੀ. ਵਿਦਿਆਰਥੀਆਂ ਲਈ ਵੱਡੀ ਖੁਸ਼ਖਬਰੀ ਵਾਲੀ ਖਬਰ ਹੈ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਅਪਲਾਈ ਕਰਨ ਲਈ ਪੋਰਟਲ ਖੋਲ੍ਹ ਦਿੱਤਾ ਗਿਆ ਹੈ। ਇਸ ਪੋਰਟਲ ‘ਤੇ ਵਿਦਿਆਰਥੀ ਸਕਾਲਰਸ਼ਿਪ ਵਾਸਤੇ ਅਪਲਾਈ ਕਰ ਸਕਦੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਮਾਜਿਕ ਸੁਰੱਖਿਆ ਤੇ ਬਾਲ ਭਲਾਈ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਯਸਾਸਵੀ ਯੋਜਨਾ ਦੇ ਅਧੀਨ ਡਾ. ਅੰਬੇਦਕਰ ਸਕਾਲਰਸ਼ਿਪ ਪੋਰਟਲ ਖੋਲ੍ਹ ਦਿੱਤਾ ਗਿਆ ਹੈ। ਇਸ ਪੋਰਟਲ ‘ਤੇ ਜਾ ਕੇ ਵਿਦਿਆਰਥੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਲਈ ਅਪਲਾਈ ਕਰ ਸਕਦੇ ਹਨ। ਕੈਬਨਿਟ ਮੰਤਰੀ ਨੇ ਦੱਸਿਆ ਕਿ ਯੋਗ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦਿੱਤੇ ਜਾਣ ਅਤੇ ਇਸ ਯੋਜਨਾ ਨੂੰ ਪਾਰਦਰਸ਼ੀ ਢੰਗ ਨਾਲ ਚਲਾਉਣ ਲਈ ਪੋਰਟਲ ਜਾਰੀ ਕੀਤਾ ਗਿਆ ਹੈ।
ਮੰਤਰੀ ਨੇ ਦੱਸਿਆ ਕਿ ਸਾਲ 2024–25 ਦੀ ਸਕਾਲਰਸ਼ਿਪ ਵਾਸਤੇ ਮੁਫਤ ਸ਼ਿਪ ਕਾਰਡਾਂ ਲਈ ਅਪਲਾਈ ਕਰਨ ਦੀ ਮਿਤੀ 15 ਫਰਵਰੀ ਹੈ। ਇਸ ਤੋਂ ਬਾਅਦ ਲੋੜੀਂਦੇ ਸੁਧਾਰਾਂ ਤੋਂ ਬਾਅਦ ਮਨਜੂਰੀ ਲਈ ਪੂਰੇ ਕੇਸ ਭੇਜਣ ਦੀ ਆਖਰੀ ਮਿਤੀ 25 ਫਰਵਰੀ ਰੱਖੀ ਗਈ ਹੈ। ਇਸ ਤੋਂ ਬਾਅਦ ਵਿਭਾਗਾਂ ਨੂੰ ਪ੍ਰਵਾਨਗੀ ਦੇਣ ਅਤੇ ਆਨਲਾਈਨ ਪ੍ਰਸਤਾਵ ਭੇਜਣ ਲਈ ਮਨਜੂਰੀ ਦੇਣ ਦੀ ਆਖਰੀ ਮਿਤੀ 5 ਮਾਰਚ ਮਿਥੀ ਗਈ ਹੈ।
ਡਾ. ਬਲਜੀਤ ਕੌਰ ਨੇ ਯੋਗ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਆਪਣੀਆਂ ਅਰਜੀਆਂ ਸਮੇਂ ਸਿਰ ਪੂਰੀਆਂ ਕਰ ਲੈਣੇ। ਉਨ੍ਹਾਂ ਨੇ ਸਾਰੇ ਨੋਡਲ ਅਫਸਰਾਂ ਅਤੇ ਇਹ ਸਕੀਮ ਲਾਗੂ ਕਰਨ ਵਾਲੇ ਸਾਰੇ ਵਿਭਾਗਾਂ ਨੂੰ ਵੀ ਨਿਰਦੇਸ਼ ਦਿੱਤੇ ਕਿ ਉਹ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੀ ਪ੍ਰਕਿਰਿਆ ਲਈ ਵਿਦਿਆਰਥੀਆਂ ਦਾ ਸਹੀ ਮਾਰਗਦਰਸ਼ਨ ਕਰਨ। ਉਨ੍ਹਾਂ ਨੇ ਦੱਸਿਆ ਕਿ ਪੰਜਾਬੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦਾ ਮੁੱਖ ਉਦੇਸ਼ ਇਸ ਸਕੀਮ ਦਾ ਯੋਗ ਵਿਦਿਆਰਥੀਆਂ ਤੱਕ ਸਮੇਂ ਸਿਰ ਯੋਗ ਲਾਭ ਪਹੁੰਚਾਉਣਾ ਹੈ।

Scs Hindi

Scs English