
ਬਰਾਜੀਲ ਦੀ ਪੌਰਨ ਸਟਾਰ ਅੱਨਾ ਪੌਲੀ ਦੀ ਇਕ ਹੋਟਲ ਦੀ ਬਾਲਕੋਨੀ ਵਿਚੋਂ ਡਿੱਗਣ ਨਾਲ ਮੌਤ ਹੋ ਗਈ। ਇਹ ਘਟਨਾਂ ਕੁੱਝ ਦਿਨ ਪਹਿਲਾਂ ਦੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਨਾ ਪੌਲੀ ਬਰਾਜੀਲ ਦੇ ਇਕ ਹੋਟਲ ਵਿਚ ਅਡੱਲਟ ਫਿਲਮ ਦੀ ਸ਼ੂਟਿੰਗ ਕਰ ਰਹੀ ਸੀ। ਦੋ ਆਦਮੀਆਂ ਨਾਲ ਸ਼ੂਟਿੰਗ ਕੰਪਲੀਟ ਕਰਨ ਪਿਛੋਂ ਉਹ ਅਚਾਨਕ ਹੋਟਲ ਦੀ ਬਾਲਕੋਨੀ ਵਿਚੋਂ ਹੇਠਾਂ ਡਿੱਗ ਪਈ, ਜਿਸ ਨਾਲ ਉਸਦੀ ਮੌਤ ਹੋ ਗਈ। ਬ੍ਰਾਜੀਲ ਦੀ ਪੁਲੀਸ ਵਲੋਂ ਘਟਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਵੀ ਪਤਾ ਲੱਗਾ ਹੈ ਕਿ ਇਸ ਪੌਰਨ ਸਟਾਰ ਦੀ ਸ਼ੂਟਿੰਗ ਦੌਰਾਨ ਕੁੱਝ ਬਹਿਸ ਵੀ ਹੋਈ ਸੀ।
ਅੱਨਾ ਪੌਲੀ ਪ੍ਰਸਿੱਧ ਪੌਰਨ ਸਟਾਰ ਸੀ। ਅਸਲ ਵਿਚ ਉਸਦਾ ਨਾਮ ਅੱਨਾ ਬੀਟ੍ਰਿਜ਼ ਪਰੇਰਾ ਸੀ। ਪਰ ਪੋਰਨ ਸਟਾਰ ਵਜੋਂ ਉਸਦਾ ਨਾਮ ਅੱਨਾ ਪੌਲੀ ਹੀ ਮਸ਼ਹੂਰ ਹੋਇਆ ਸੀ। ਸੈਕਸ ਸੀਨ ਦੇਣ ਵਿਚ ਅੱਨਾ ਦੀ ਕਲਾ ਦੀ ਹਰ ਪਾਸੇ ਤਰੀਫ ਕੀਤੀ ਜਾਂਦੀ ਸੀ। ਉਸਦੀ ਉਮਰ ਵੀ ਅਜੇ 28 ਸਾਲ ਹੀ ਸੀ।
ਜਦੋਂ ਅੱਨਾ ਪੌਲੀ ਬਾਲਕੋਨੀ ਵਿਚੋਂ ਹੇਠਾਂ ਡਿੱਗੀ ਤਾਂ ਉਸ ਨਾਲ ਸ਼ੂਟਿੰਗ ਕਰਨ ਵਾਲੇ ਦੋਵੇਂ ਵਿਅਕਤੀ ਉਸ ਵੇਲੇ ਹਾਜਰ ਸਨ। ਪੁਲੀਸ ਨੇ ਦੋਵਾਂ ਪਾਸੋਂ ਪੁੱਛਗਿੱਛ ਕੀਤੀ, ਪਰ ਇਕ ਵਾਰ ਪੁੱਛਗਿੱਛ ਕਰਨ ਪਿਛੋਂ ਉਨਾਂ ਨੂੰ ਛੱਡ ਦਿੱਤਾ ਗਿਆ।