Thursday, September 24Malwa News
Shadow

ਮਹਿਲ ਕਮਿਸ਼ਨ ਵਲੋਂ ਭਾਜਪਾ ਆਗੂ ਸੁਰਜੀਤ ਕੁਮਾਰ ਜਿਆਣੀ ਵਲੋਂ ਮਹਿਲਾ ਆਗੂ ਪ੍ਰਤੀ ਅਪਮਾਨਜਨਕ ਸ਼ਬਦਾਵਲੀ ਵਰਤਣ ਸਬੰਧੀ  ਮਾਮਲੇ ਵਿਚ ਨੋਟਿਸ ਜਾਰੀ

ਚੰਡੀਗੜ੍ਹ, 24 ਸਤੰਬਰ:ਪੰਜਾਬ ਰਾਜ ਮਹਿਲਾ ਕਮਿਸ਼ਨ ਵਲੋਂ  ਅੱਜ ਫਾਜ਼ਿਲਕਾ ਤੋਂ ਆਮ ਆਦਮੀ ਪਾਰਟੀ ਦੇ ਆਗੂ ਸ਼੍ਰੀਮਤੀ ਸੁਹਾਨੀ ਡੋਡਾ ਵਲੋਂ ਪ੍ਰਾਪਤ ਸ਼ਿਕਾਇਤ ਅਤੇ ਟੀ.ਵੀ.ਚੈਨਲਾਂ ਉਤੇ ਚੱਲੀ ਖ਼ਬਰ ਦਾ ਸੂ ਮੋਟੋ ਨੋਟਿਸ ਲਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸ੍ਰੀਮਤੀ ਰਾਜ ਲਾਲੀ ਗਿੱਲ ਨੇ ਦੱਸਿਆ ਸ਼੍ਰੀਮਤੀ ਸੁਹਾਨੀ ਡੋਡਾ ਵਲੋਂ ਪ੍ਰਾਪਤ ਸ਼ਿਕਾਇਤ ਅਤੇ ਟੀ.ਵੀ.ਚੈਨਲਾਂ ਉਤੇ ਚੱਲੀ ਖ਼ਬਰ ਅਨੁਸਾਰ ਭਾਜਪਾ ਆਗੂ ਸੁਰਜੀਤ ਕੁਮਾਰ ਜਿਆਣੀ ਵੱਲੋਂ ਭਾਰਤੀ ਜਨਤਾ ਪਾਰਟੀ ਵਲੋਂ ਬੀਤੇ ਦਿਨੀਂ ਅਬੋਹਰ ਦੇ ਸ਼ਹੀਦ ਭਗਤ ਸਿੰਘ ਚੌਕ ਵਿੱਚ ਕੀਤੇ ਗਏ ਇਕ ਰਾਜਨੀਤਕ ਪ੍ਰੋਗਰਾਮ ਦੌਰਾਨ ਸ੍ਰੀਮਤੀ ਸੁਹਾਨੀ ਡੋਡਾ ਪ੍ਰਤੀ ਅਪਮਾਨਜਨਕ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਹੈ। ਜਿਸ ਤੇ ਕਾਰਵਾਈ ਕਰਦਿਆਂ ਕਮਿਸ਼ਨ ਵਲੋਂ ਸੀਨੀਅਰ ਪੁਲਿਸ ਕਪਤਾਨ, ਫਾਜਿਲਕਾ ਨੂੰ ਹੁਕਮ ਦਿੱਤੇ ਹਨ ਕਿ ਉਹ ਇਸ ਮਾਮਲੇ ਦੀ ਕਿਸੇ ਐਸ.ਪੀ. ਰੈਂਕ ਦੇ ਸੀਨੀਅਰ ਅਧਿਕਾਰੀ ਤੋਂ ਪੜਤਾਲ ਕਰਵਾ ਕੇ ਕਾਰਵਾਈ ਬਾਰੇ ਰਿਪੋਰਟ ਕਮਿਸ਼ਨ ਨੂੰ 25.09.2026 ਤੱਕ ਪੇਸ਼ ਕਰਨ।