Sunday, November 9Malwa News
Shadow

ਮੁੱਖ ਮੰਤਰੀ ਦੀ ਅਗਵਾਈ ਹੇਠ ਹੋਈ ਐਚਪੀਪੀਸੀ ਅਤੇ ਐਚਪੀਡਬਲਿਯੂਸੀ ਦੀ ਮੀਟਿੰਗ

ਚੰਡੀਗੜ੍ਹ, 2 ਜੂਨ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਵਿੱਚ ਅੱਜ ਇੱਥੇ ਹੋਏ ਹਾਈ ਪਾਵਰ ਪਰਚੇਜ ਕਮੇਟੀ (ਐਚਪੀਪੀਸੀ), ਵਿਭਾਗ ਦੀ ਉੱਚ ਅਧਿਕਾਰ ਪ੍ਰਾਪਤ ਪਰਚੇਜ ਕਮੇਟੀ (ਡੀਐਚਪੀਪੀਸੀ) ਅਤੇ ਹਾਈ ਪਾਵਰਡ ਵਰਕਸ ਪਰਚੇਜ ਕਮੇਟੀ (ਐਚਪੀਡਬਲਿਯੂਪੀਸੀ) ਦੀ ਮੀਟਿੰਗ ਵਿੱਚ ਲਗਭਗ 1640 ਕਰੋੜ ਰੁਪਏ ਤੋਂ ਵੱਧ ਦੇ ਕੰਟ੍ਰੇਕਟ ਅਤੇ ਵੱਖ-ਵੱਖ ਵਸਤੂਆਂ ਦੀ ਖਰੀਦ ਨੂੰ ਮੰਜੂਰੀ ਦਿੱਤੀ ਗਈ। ਮੀਟਿੰਗ ਵਿੱਚ ਵੱਖ-ਵੱਖ ਬੋਲੀਦਾਤਾਵਾਂ ਨਾਲ ਨੇਗੌਸਇਏਸ਼ਨ ਦੇ ਬਾਅਦ ਦਰਾਂ ਤੈਅ ਕਰ ਕੇ ਲਗਭਗ 61 ਕਰੋੜ ਰੁਪਏ ਦੀ ਬਚੱਤ ਕੀਤੀ ਗਈ ਹੈ। ਮੀਟਿੰਗ ਵਿੱਚ ਕੈਬੀਨੇਟ ਮੰਤਰੀ ਸ੍ਰੀ ਕ੍ਰਿਸ਼ਣ ਲਾਲ ਪੰਵਾਰ, ਰਾਓ ਨਰਬੀਰ ਸਿੰਘ, ਡਾ. ਅਰਵਿੰਦ ਸ਼ਰਮਾ, ਸ੍ਰੀ ਸ਼ਿਆਮ ਸਿੰਘ ਰਾਣਾ, ਸ੍ਰੀ ਰਣਬੀਰ ਗੰਗਵਾ, ਸ੍ਰੀਮਤੀ ਸ਼ਰੂਤੀ ਚੌਧਰੀ ਅਤੇ ਰਾਜ ਮੰਤਰੀ ਸ੍ਰੀ ਰਾਜੇਸ਼ ਨਾਗਰ ਮੌਜੂਦ ਰਹੇ। ਇਸ ਤੋਂ ਇਲਾਵਾ, ਕੈਬੀਨੇਟ ਮੰਤਰੀ ਸ੍ਰੀ ਵਿਪੁਲ ਗੋਇਲ ਵੀਡੀਓ ਕਾਨਫ੍ਰੈਂਸਿੰਗ ਰਾਹੀਂ ਸ਼ਾਮਿਲ ਹੋਏ।
ਪਿੰਡਾਂ ਵਿੱਚ ਮਜਬੂਤ ਹੋਵੇਗੀ ਸਫਾਈ ਵਿਵਸਥਾ
ਸੂਬਾ ਸਰਕਾਰ ਵੱਲੋਂ ਪਿੰਡਾਂ ਵਿੱਚ ਸਵੱਛਤਾ ਵਿਵਸਥਾ ਨੂੰ ਮਜਬੂਤ ਕਰਨ ਲਈ ਮਹਾਗ੍ਰਾਮਾਂ ਅਤੇ 7500 ਤੋਂ ਵੱਧ ਆਬਾਦੀ ਵਾਲੀ ਪਿੰਡ ਪੰਚਾਇਤਾਂ ਨੂੰ ਹੋਪਰ ਟਿਪੱਰ ਡੰਪਰ ਵੀ ਪ੍ਰਦਾਨ ਕਰਨ ਦਾ ਫੈਸਲਾ ਕੀਤਾ ਹੈ। ਇਸ ਦੇ ਲਈ 298 ਹੋਪਰ ਟਿਪੱਰ ਡੰਪਰ ਦੀ ਖਰੀਦ ਨੂੰ ਮੰਜੂਰੀ ਦਿੱਤੀ ਗਈ ਹੈ ਤਾਂ ਜੋ ਪੰਚਾਇਤਾਂ ਆਪਣੇ ਪੱਧਰ ‘ਤੇ ਕੂੜਾ ਪ੍ਰਬੰਧਨ ਕਰ ਸਕਣ। ਇਸ ‘ਤੇ ਲਗਭਗ 19 ਕਰੋੜ ਰੁਪਏ ਦੀ ਲਾਗਤ ਆਵੇਗੀ। ਇਸ ਤੋਂ ਇਲਾਵਾ, ਪਿੰਡਾਂ ਵਿੱਚ ਸਥਾਪਿਤ ਕੀਤੀ ਜਾ ਰਹੀ ਲਾਇਬ੍ਰੇਰੀ ਲਈ ਕਿਤਾਬਾਂ ਦੀ ਖਰੀਦ ਨੂੰ ਮੰਜੂਰੀ ਦਿੱਤੀ ਗਈ। ਕਿਤਾਬਾਂ ਦਾ ਚੋਣ ਨੌਜੁਆਨਾਂ ਦੀ ਜਰੂਰਤਾਂ ਅਨੁਸਾਰ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਮੁਕਾਲਬੇ ਪ੍ਰੀਖਿਆਵਾਂ ਦੀ ਤਿਆਰੀ ਤਹਿਤ ਟੋਪ ਪ੍ਰਕਾਸ਼ਕਾਂ ਦੀ ਕਿਤਾਬਾਂ ਸ਼ਾਮਿਲ ਹਨ। ਇੰਨ੍ਹਾਂ ਲਾਇਬ੍ਰੇਰੀਆਂ ਰਾਹੀਂ ਪੇਂਡੂ ਨੌਜੁਆਨਾਂ ਨੂੰ ਪਿੰਡ ਅੰਦਰ ਹੀ ਸਿਖਿਆ ਦਾ ਮਾਹੌਲ ਮਿਲੇਗਾ। ਨਾਲ ਹੀ, ਈ ਲਾਇਬ੍ਰੇਰੀ ਲਈ ਕੰਪਿਊਟਰ ਸਿਸਟਮ, ਵਾਈਫਾਈ ਆਦਿ ਅਤੇ ਸੀਸੀਟੀਵੀ ਦੀ ਵੀ ਖਰੀਦ ਨੂੰ ਮੰਜੂਰੀ ਦਿੱਤੀ ਗਈ। ਇਸ ਤੋਂ ਇਲਾਵਾ, ਪਿੰਡ ਸਕੱਤਰਾਂ, ਸੀਪੀਐਲਓ ਦੀ ਸਹੂਲਤ ਲਈ 4500 ਲੈਪਟਾਪ ਦੀ ਵੀ ਖਰੀਦ ਨੂੰ ਮੰਜੂਰੀ ਦਿੱਤੀ ਗਈ। ਇੰਨ੍ਹਾਂ ‘ਤੇ ਲਗਭਗ 31.50 ਕਰੋੜ ਰੁਪਏ ਦੀ ਲਾਗਤ ਆਵੇਗੀ।
ਮੀਟਿੰਗ ਵਿੱਚ ਮੰਡੀ ਡੱਬਵਾਲੀ, ਜਿਲ੍ਹਾ ਸਿਰਸਾ ਵਿੱਚ ਲਗਭਗ 11 ਕਰੋੜ ਦੀ ਲਾਗਤ ਨਾਲ ਸਰਕਾਰੀ ਮਾਡਲ ਸੀਨੀਅਰ ਸੈਕੇਂਡਰੀ ਸਕੂਲ ਦੇ ਨਿਰਮਾਣ ਨੂੰ ਮੰਜੂਰੀ ਦਿੱਤੀ ਗਈ। ਇਸ ਤੋਂ ਇਲਾਵਾ, 6.79 ਕਰੋੜ ਰੁਪਏ ਦੀ ਲਾਗਤ ਨਾਲ ਕਲਸਟਰ ਸਕੂਲਾਂ ਲਈ 1415 ਕੰਪਿਊਟਰਾਂ ਦੀ ਖਰੀਦ ਤਹਿਤ ਵੀ ਮੰਜੂਰੀ ਦਿੱਤੀ ਗਈ। ਇਸ ਤੋਂ ਇਲਾਵਾ, ਲਗਭਗ 61 ਕਰੋੜ ਰੁਪਏ ਦੀ ਲਾਗਤ ਨਾਲ ਗੁਰੂਗ੍ਰਾਮ ਵਿੱਚ ਜਿਲ੍ਹਾ ਪਰਿਸ਼ਦ ਵਿਕਾਸ ਭਵਨ ਦਾ ਨਿਰਮਾਣ ਨੂੰ ਵੀ ਮੰਜੂਰੀ ਦਿੱਤੀ ਗਈ।
ਸੜਕਾਂ ਦੇ ਮਜਬੂਤੀਕਰਣ ਨੂੰ ਮੰਜੂਰੀ
ਮੀਟਿੰਗ ਵਿੱਚ ਦਾਦਰੀ ਬੌਂਦ ਸੜਕ ਲੰਬਾਈ 24 ਕਿਲੋਮੀਟਰ, ਦਾਦਰੀ-ਚਿੜਿਆ ਸੜਕ 18 ਕਿਲੋਮੀਟਰ ਲੰਬਾਈ ਅਤੇ 20 ਕਿਲੋਮੀਟਰ ਲੰਬਾਈ ਦੀ ਅਸੰਧ ਸਿਰਸਲ ਸੜਕ ਦੇ ਮਜਬੂਤੀਕਰਣ ਨੂੰ ਮੰਜੂਰੀ ਦਿੱਤੀ ਗਈ। ਇੰਨ੍ਹਾਂ ‘ਤੇ ਲਗਭਗ 78 ਕਰੋੜ ਰੁਪਏ ਦੀ ਲਾਗਤ ਆਵੇਗੀ। ਮੁੱਖ ਮੰਤਰੀ ਨੇ ਨਿਰਦੇਸ਼ ਦਿੱਤੇ ਕਿ ਗੁੱਣਵੱਤਾ ਨਾਲ ਬਿਲਕੁੱਲ ਵੀ ਸਮਝੌਤਾ ਨਹੀਂ ਕੀਤਾ ਜਾਵੇਗਾ ਅਤੇ ਤੈਅ ਸਮੇਂ ਵਿੱਚ ਕੰਮ ਪੂਰਾ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ, ਅੰਬਾਲਾ ਕੈਂਟ ਵਿੱਚ ਸਿਵਲ ਹਸਪਤਾਲ ਭਵਨ (100 ਬਿਸਤਰ ਤੋਂ 200 ਬਿਸਤਰੇ) ਦੇ ਨਿਰਮਾਣ ਦੇ ਬਾਕੀ ਕੰਮ ਨੂੰ ਵੀ ਮੰਜੂਰੀ ਦਿੱਤੀ ਗਈ। ਮੀਟਿੰਗ ਵਿੱਚ ਲਗਭਗ 8 ਕਰੋੜ ਰੁਪਏ ਦੀ ਲਾਗਤ ਨਾਲ ਮਿੱਟੀ ਸਿਹਤ ਦੀ ਜਾਂਚ ਕਰਨ ਤਹਿਤ ਮਿੱਟੀ ਜਾਂਚ ਲੈਬ ਲਈ ਜਾਂਚ ਕਿੱਟ ਦੀ ਵੀ ਖਰੀਦ ਨੂੰ ਮੰਜੂਰੀ ਦਿੱਤੀ ਗਈ। ਮੀਟਿੰਗ ਵਿੱਚ ਲਗਭਗ 12 ਕਰੋੜ ਰੁਪਏ ਦੀ ਲਾਗਤ ਨਾਲ ਸ਼ਹੀਦ ਹਸਨ ਖਾਨ ਮੇਵਾਤੀ, ਸਰਕਾਰੀ ਮੈਡੀਕਲ ਕਾਲਜ, ਨਲਹੜ ਵਿੱਚ ਸੜਕ, ਏਸਟੇਟ ਪਬਲਿਕ ਹੈਲਥ, ਬਿਜਲੀ ਸੇਵਾਵਾਂ, ਫਾਇਰ ਸਰਵਿਸ ਅਤੇ ਐਚਵੀਏਸੀ ਪ੍ਰਣਾਲੀ ਦੀ ਵਿਸ਼ੇਸ਼ ਮੁਰੰਮਤ ਦੀ ਵੀ ਮੰਜੂਰੀ ਦਿੱਤੀ ਗਈ। ਮੀਟਿੰਗ ਵਿੱਚ ਪੰਡਿਤ ਦੀਨ ਦਿਆਨ ਉਪਾਧਿਆਏ ਸਮੂਹਿਕ ਪਸ਼ੂਧਨ ਬੀਮਾ ਯੋਜਨਾ ਤਹਿਤ ਇਸ਼ਿਯੋਰੇਂਸ ਏਜੰਸੀ ਨੂੰ ਵੀ ਫਾਈਨਲ ਕੀਤਾ ਗਿਆ। ਇਸ ਤੋਂ ਇਲਾਵਾ, ਜਿਲ੍ਹਾ ਯਮੁਨਾਨਗਰ, ਅੰਬਾਲਾ ਅਤੇ ਪੰਚਕੂਲਾਂ ਵਿੱਚ ਬਿਜਲੀ ਸੁਧਾਰ ਕੰਮਾਂ ਲਈ ਵੀ ਵੱਖ-ਵੱਖ ਪਰਿਯੋਜਨਾਵਾਂ ਨੂੰ ਮੰਜੂਰੀ ਦਿੱਤੀ ਗਈ।
ਜੀਐਮਡੀਏ ਦੀ ਪਰਿਯੋਜਨਾਵਾਂ ਨੂੰ ਮਿਲੀ ਮੰਜੂਰੀ
ਮੀਟਿੰਗ ਵਿੱਚ ਸ਼ਹਿਰ ਦੀ ਸੀਸੀਟੀਵੀ ਅਧਾਰਿਤ ਪਬਲਿਕ ਸੁਰੱਖਿਆ ਤੇ ਆਵਾਜਾਈ ਪ੍ਰਬੰਧਨ ਪ੍ਰਣਾਲੀ ਪੜਾਅ-2 ਦੀ ਸਥਾਪਨਾ, ਏਕੀਕਿਰਣ, ਕਮੀਸ਼ਨਿੰਗ, ਸੰਚਾਲਨ ਅਤੇ ਰੱਖਰਖਾਵ ਆਦਿ ਕੰਮ ਨੂੰ ਵੀ ਮੰਜੂਰੀ ਦਿੱਤੀ ਗਈ। ਪੜਾਅ-2 ਤਹਿਤ 2700 ਕੈਮਰੇ ਲਗਾਏ ਜਾਣਗੇ। ਇਸ ‘ਤੇ ਲਗਭਗ 110 ਕਰੋੜ ਰੁਪਏ ਦੀ ਲਾਗਤ ਆਵੇਗੀ। ਇਸ ਤੋਂ ਇਲਾਵਾ, ਵਾਟਰ ਟ੍ਰੀਟਮੈਂਟ ਪਲਾਂਟ, ਚੰਡੂ ਬੁਡੇੜਾ, ਗੁਰੂਗ੍ਰਾਮ ਵਿੱਚ 66/66 ਕੇਬੀ ਸਬ-ਸਟੇਸ਼ਨ ਦਾ ਨਿਰਮਾਣ ਅਤੇ ਕਮੀਸ਼ਨਿੰਗ ਦੇ ਕੰਮ ਅਤੇ 14.70 ਕਰੋੜ ਰੁਪਏ ਦੀ ਲਾਗਤ ਨਾਲ ਗੁਰੂਗ੍ਰਾਮ ਵਿੱਚ ਸੈਕਟਰ ਡਿਵਾਈਡਿੰਗ ਰੋਡ 58/61 ਲਤ। 59/61 ‘ਤੇ ਫੁੱਟਪਾਥ ਅਤੇ ਸਾਈਕਲ ਟ੍ਰੈਕ ਦਾ ਨਿਰਮਾਣ ਲਈ ਵੀ ਮੰਜੂਰੀ ਦਿੱਤੀ ਗਈ। ਇਸ ਤੋਂ ਇਲਾਵਾ, ਐਫਐਮਡੀਏ ਤਹਿਤ ਲਗਭਗ 58 ਕਰੋੜ ਰੁਪਏ ਦੀ ਲਾਗਤ ਨਾਲ ਸ਼ਹਿਰ ਵਿੱਚ ਸੀਸੀਟੀਵੀ ਅਧਾਰਿਤ ਪਬਲਿਕ ਸੁਰੱਖਿਆ ਅਤੇ ਆਵਾਜਾਈ ਪ੍ਰਬੰਧਨ ਪ੍ਰਣਾਲੀ ਪੜਾਅ-2 ਦੀ ਸਥਾਪਨਾ ਏਕੀਕਿਰਣ, ਕਮੀਸ਼ਨਿੰਗ, ਸੰਚਾਲਨ ਅਤੇ ਰੱਖਰਖਾਵ ਨੂੰ ਵੀ ਮੰਜੂਰੀ ਦਿੱਤੀ ਗਈ। ਮੀਟਿੱਗ ਵਿੱਚ ਮੁੱਖ ਮੰਤਰੀ ਸ਼ਹਿਰੀ ਆਵਾਸ ਯੋਜਨਾ ਤਹਿਤ ਟ੍ਰਾਂਸਪੋਰਟ ਨਗਰ, ਸੈਕਟਰ21 ਪਲਵਲ ਵਿੱਚ ਜਲਸਪਲਾਈ, ਸੀਵਰੇਜ ਪ੍ਰਣਾਲੀ, ਬਰਸਾਤੀ ਪਾਣੀ ਦੀ ਨਿਕਾਸੀ ਅਤੇ ਫੁੱਟਪਾਥ ਦਾ ਨਿਰਮਾਣ ਕਰਨ ਦੇ ਕੰਮ ਨੂੰ ਮੰਜੂਰੀ ਦਿੱਤੀ ਗਈ। ਇਸ ‘ਤੇ ਲਗਭਗ 14 ਕਰੋੜ ਰੁਪਏ ਦੀ ਲਾਗਤ ਆਵੇਗੀ। ਇਸ ਤੋਂ ਇਲਾਵਾ, ਐਮਐਮਐਮਏਵਾਈ ਯੋਜਨਾ ਤਹਿਤ ਆਸ਼ਿਆਨਾਂ ਸਾਇਟ, ਸੈਕਟਰ-18, ਰਿਵਾੜੀ ਵਿੱਚ ਲਗਭਗ 13 ਕਰੋੜ ਰੁਪਏ ਦੀ ਲਾਗਤ ਨਾਲ ਸੜਕ ਨਿਰਮਾਣ, ਜਲਸਪਲਾਈ, ਸੀਵਰੇਜ ਵਿਵਸਥਾ ਅਤੇ ਬਰਸਾਤੀ ਜਲ੍ਹ ਨਿਕਾਸੀ ਦੀ ਵਿਵਸਥਾ ਆਦਿ ਕੰਮਾਂ ਨੂੰ ਵੀ ਮੰਜੂਰੀ ਪ੍ਰਣਾਨ ਕੀਤੀ ਗਈ।
ਉਦਯੋਗਿਕ ਢਾਂਚੇ ਨੂੰ ਮਜਬੂਤ ਕਰਨ ਲਈ ਕਈ ਪਰਿਯੋਜਨਾਵਾਂ ਨੂੰ ਮੰਜੂਰੀ
ਮੀਟਿੰਗ ਵਿੱਚ ਆਈਐਮਟੀ ਮਾਨੇਸਰ ਵਿੱਚ ਅਵਾਸੀ ਖੇਤਰ ਵਿੱਚ ਬੁਨਿਆਦੀ ਸਹੂਲਤਾਂ ਦੇ ਵਿਕਾਸ ਕੰਮਾਂ ਨੂੰ ਮੰਜੂਰੀ ਦਿੱਤੀ ਗਈ। ਲਗਭਗ 14 ਕਰੋੜ ਰੁਪਏ ਦੀ ਲਾਗਤ ਨਾਲ ਇਲੈਕਟ੍ਰੋਨਿਕ ਮੈਨੂਫੈਕਚਰਿੰਗ ਕਲਸਟਰ, ਆਈਐਮਟੀ ਸੋਹਨਾ ਵਿੱਚ ਗੋਦਾਮ ਦੇ ਨਿਰਮਾਣ ਕੰਮ ਨੂੰ ਵੀ ਮੰਜੂਰੀ ਦਿੱਤੀ ਗਈ, ਨਾਲ ਹੀ ਲਗਭਗ 28 ਕਰੋੜ ਰੁਪਏ ਦੀ ਲਾਗਤ ਨਾਲ ਆਈਐਮਟੀ ਮਾਨੇਸਰ ਵਿੱਚ 66/11 ਅਤੇ ਜੀਆਈਐਸ ਸਬ-ਸਟੇਸ਼ਨ ਦੇ ਨਿਰਮਾਣ ਅਤੇ ਲਗਭਗ 100 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਸੈਕਟਰ-37 ਐਐਐਸਆਈਆਈਡੀਸੀ ਇੰਡਸਟੀਅਲ ਏਸਟੇਟ, ਕਰਨਾਲ ਵਿੱਚ ਯੂਨਿਟੀ ਮਾਲ ਦੀ ਸਥਾਪਨਾ ਦੇ ਸਬੰਧ ਵਿੱਚ ਕੰਟ੍ਰੈਕਟ ਨੁੰ ਵੀ ਮੰਜੂਰੀ ਦਿੱਤੀ ਗਈ। ਮੀਟਿੱਗ ਵਿੱਚ ਪੁਲਿਸ ਵਿਭਾਗ ਵੱਲੋਂ ਆਪ੍ਰੇਬਲ ਕ੍ਰਿਮੀਨਲ ਜਸਟਿਸ ਸਿਸਟਮ 2.0 ਪਰਿਯੋਜਨਾ ਤਹਿਤ 1724 ਆਨਲਾਇਨ ਯੂਪੀਐਸ ਸਿਸਟਮ ਦੀ ਖਰੀਦ ਨੂੰ ਵੀ ਮੰਜੂਰੀ ਦਿੱਤੀ ਗਈ। ਇੰਨ੍ਹਾਂ ‘ਤੇ ਲਗਭਗ 2.58 ਕਰੋੜ ਰੁਪਏ ਦੀ ਲਾਗਤ ਆਵੇਗੀ। ਇਸ ਤੋਂ ਇਲਾਵਾ, ਹਾਈ ਸਿਕਓਰਿਟੀ ਜੇਲ, ਰੋਹਤਕ ਵਿੱਚ ਘੇਰਾ ਸੁਰੱਖਿਆ, ਏਕਸੇਸ ਕੰਟਰੋਲ, ਨਿਗਰਾਨੀ ਪ੍ਰਣਾਲੀ, ਕਮਾਂਡ ਅਤੇ ਕੰਟਰੋਲ ਕੇਂਦਰ ਦੇ ਨਾਲ ਵੱਖ-ਵੱਖ ਆਈਟੀ ਤਕਨਾਲੋਜੀਆਂ ਸਮੇਤ ਏਡਵਾਂਸ ਕ੍ਰਿਮੀਨਲ ਸਿਕਓਰਿਟੀ ਸਾਲੀਯੂਸ਼ਨ ਦੇ ਨਾਲ-ਨਾਲ ਹੋਰ ਸਮੱਗਰੀਆਂ ਦੀ ਖਰੀਦ ਨੂੰ ਮੰਜੂਰੀ ਦਿੱਤੀ ਗਈ। ਇਸ ਤੋਂ ਇਲਾਵ, ਮੀਟਿੰਗ ਵਿੱਚ ਜਲ ਸਪਲਾਈ ਅਤੇ ਸੀਵਰੇਜ ਦੀ ਵੱਖ-ਵੱਖ ਪਰਿਯੋਜਨਾਵਾਂ ਨੂੰ ਵੀ ਮੰਜੂਰੀ ਦਿੱਤੀ ਗਈ।