Thursday, March 12Malwa News
Shadow

ਘਰੇਲੂ ਗੈਸ ਦੀ ਕੋਈ ਕਿਲੱਤ ਨਹੀਂ, ਅਫਵਾਹ ਫੈਲਾ ਕੇ ਕਾਲਾਬਾਜਾਰੀ ਕਰਨ ਵਾਲਿਆਂ ਖਿਲਾਫ ਹੋਵੇਗੀ ਸਖਤ ਕਾਰਵਾਈ – ਰਾਜ ਮੰਤਰੀ ਰਾਜੇਸ਼ ਨਾਗਰ

ਚੰਡੀਗੜ੍ਹ, 12 ਮਾਰਚ – ਹਰਿਆਣਾ ਦੇ ਖੁਰਾਕ ਅਤੇ ਸਿਵਲ ਸਪਲਾਈ ਰਾਜ ਮੰਤਰੀ ਸ੍ਰੀ ਰਾਜੇਸ਼ ਨਾਗਰ ਨੇ ਕਿਹਾ ਕਿ ਸੂਬੇ ਵਿੱਚ ਪੈਟਰੋਲ, ਡੀਜ਼ਲ ਅਤੇ ਘਰੇਲ ਐਲਪੀਜੀ ਗੈਸ ਦੀ ਸਪਲਾਈ ਪੂਰੀ ਤਰ੍ਹਾ ਨਾਲ ਆਮ ਹੈ। ਮਿਡਲ ਇਸਟ ਵਿੱਚ ਉਤਪਨ ਯੁੱਧ ਵਰਗੇ ਹਾਲਾਤਾਂ ਵਿੱਚ ਵੀ ਜੋ ਸ਼ਰਾਰਤੀ ਅਤੇ ਸਾਜਿਸ਼ਕਰਨ ਵਾਲੇ ਅਫਵਾਹ ਫੈਲਾ ਰਹੇ ਹਨ, ਸਰਕਾਰ ਉਨ੍ਹਾਂ ਦੇ ਖਿਲਾਫ ਸਖਤ ਕਾਰਵਾਈ ਕਰੇਗੀ।

ਰਾਜ ਮੰਤਰੀ ਸ੍ਰੀ ਨਾਗਰ ਨੇ ਕਿਹਾ ਕਿ ਆਮਜਨਤਾ ਅਫਵਾਹਾਂ ‘ਤੇ ਧਿਆਨ ਨਾ ਦਵੇ। ਭਾਰਤ ਸਰਕਾਰ ਦੇ ਪੈਟਰੋਲਿਅਮ ਅਤੇ ਕੁਦਰਤੀ ਗੇਸ ਮੰਤਰਾਲੇ, ਨਵੀਂ ਦਿੱਲੀ ਵੱਲੋਂ 9 ਮਾਰਚ, 2026 ਨੂੰ ਜਾਰੀ ਇੱਕ ਮਹਤੱਵਪੂਰਣ ਪੱਤਰ ਵਿੱਚ ਪ੍ਰਾਥਮਿਕ ਖੇਤਰਾਂ ਲਈ ਘਰੇਲੂ ਐਲਪੀਜੀ ਗੈਸ ਦੀ ਸਪਲਾਈ, ਉਸ ਦੇ ਸਮੂਚੇ ਅਤੇ ਸਮਾਨ ਵੰਡ ਅਤੇ ਉਪਲਬਧਤਾ ਯਕੀਨੀ ਕਰਨ ਦੇ ਸਬੰਧ ਵਿੱਚ ਜਰੂਰੀ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ। ਇੰਨ੍ਹਾਂ ਦਿਸ਼ਾ-ਨਿਰਦੇਸ਼ਾਂ ਦੇ ਪਾਲਣ ਵਿੱਚ ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਸਾਰੇ ਜਰੂਰੀ ਕਦਮ ਚੁੱਕੇ ਹਨ।

ਮੌਜੂਦਾ ਵਿੱਚ ਹਰਿਆਣਾ ਰਾਜ ਵਿੱਚ ਪੈਟਰੋਲ, ਡੀਜ਼ਲ ਅਤੇ ਘਰੇਲੂ ਐਲਪੀਜੀ ਦੀ ਸਪਲਾਈ ਪੂਰੀ ਤਰ੍ਹਾ ਸੁਚਾਰੂ ਰੂਪ ਨਾਲ ਚੱਲ ਰਹੀ ਹੈ। ਪ੍ਰਮੁੱਖ ਤੇਲ ਕੰਪਨੀਆਂ-ਇੰਡੀਅਨ ਆਇਲ ਕਾਰਪੋਰੇਸ਼ਨ ਲਿਮੀਟੇਡ (ਆਈਓਸੀਐਲ), ਭਾਰਤ ਪੈਟਰੋਲਿਅਮ ਕਾਰਪੋਰੇਸ਼ਨ ਲਿਮੀਟੇਡ (ਬੀਪੀਸੀਐਲ) ਅਤੇ ਹਿੰਦੂਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮੀਟੇਡ (ਐਚਪੀਸੀਐਲ) ਦੇ ਕੋਲ ਕਾਫੀ ਸਟਾਕ ਉਪਲਬਧ ਹੈ।

ਇਸ ਦੇ ਤੋਂ ਇਲਾਵਾ ਗੈਸ ਦੀ ਸਪਲਾਈ ਲਗਾਤਾਰ ਰੂਪ ਤੋਂ ਪ੍ਰਾਪਤ ਹੋ ਰਹੀ ਹੈ, ਜਿਸ ਨਾਲ ਖਪਤਕਾਰਾਂ ਨੂੰ ਕਿਸੇ ਤਰ੍ਹਾ ਦੀ ਕਮੀ ਦਾ ਸਾਹਮਣਾ ਨਾ ਕਰਨਾ ਪਵੇ।

ਸ੍ਰੀ ਨਾਗਰ ਨੇ ਕਿਹਾ ਕਿ ਵਿਭਾਗ ਪੂਰੀ ਸਜਗਤਾ ਦੇ ਨਾਲ ਕੇਂਦਰ ਸਰਕਾਰ ਦੀ ਬਿਨ੍ਹਾ ਰੁਕਾਵਟ ਸਪਲਾਈ ਚੇਨ ਨੂੰ ਮਜਬੂਤ ਕਰਨ ਅਤੇ ਖਪਤਕਾਰਾਂ ਦੀ ਜਰੂਰਤਾਂ ਨੂੰ ਪੂਰਾ ਕਰਨ ਲਈ ਕੰਮ ਕਰ ਰਹੀ ਹੈ। ਵਿਭਾਗ ਦੇ ਅਧਿਕਾਰੀ 24 ਘੰਟੇ ਨਿਗਰਾਨੀ ਕਰ ਰਹੇ ਹਨ, ਤਾਂ ਜੋ ਮੰਗ ਅਤੇ ਸਪਲਾਹੀ ਦੇ ਵਿੱਚ ਪੂਰਾ ਤਾਲਮੇਲ ਬਣਿਆ ਰਹੇ।

ਉਨ੍ਹਾਂ ਨੇ ਭਰੋਸਾ ਦਿੱਤਾ ਕਿ ਰਾਜ ਵਿੱਚ ਰਸੋਈ ਗੈਸ ਜਾਂ ਪੈਟਰੋਲ-ਡੀਜ਼ਲ ਦੀ ਸਪਲਾਈ ਵਿੱਚ ਕਿਸੇ ਵੀ ਤਰ੍ਹਾ ਦੀ ਕਮੀ ਨਹੀਂ ਹੋਣ ਦਿੱਤੀ ਜਾਵੇਗੀ। ਸਿਰਫ ਕਮਰਸ਼ਿਅਲ ਸਿਲੇਂਡਰਾਂ ਦੀ ਸਪਲਾਈ ਵਿੱਚ ਅਸਥਾਈ ਰੂਪ ਨਾਲ ਕੁੱਝ ਰੁਕਾਵਟ ਉਤਪਨ ਹੋਈ ਹੈ, ਉਸ ਤੋਂ ਵੀ ਜਲਦੀ ਹੀ ਨਿਜਾਤ ਪਾ ਲਈ ਜਾਵੇਗੀ। ਇਹ ਅਸਥਾਈ ਰੁਕਾਵਟ ਵਿਸ਼ਵ ਹਾਲਾਤਾਂ ਤੋਂ ਪ੍ਰਭਾਵਿਤ ਹਨ ਫਿਰ ਵੀ, ਆਇਲ ਕੰਪਨੀਆਂ ਇਸ ਅਸਥਾਈ ਰੁਕਾਵਟ ਨੂੰ ਵੀ ਦੂਰ ਕਰਨ ਤਹਿਤ ਲਗਾਤਾਰ ਯਤਨਸ਼ੀਲ ਹਨ।

ਪ੍ਰਾਥਮਿਕਤਾ ਆਧਾਰ ‘ਤੇ ਕਮਰਸ਼ਿਅਲ ਸਿਲੇਂਡਰਾਂ ਦੀ ਸਪਲਾਈ ਵਿਦਿਅਕ ਅਦਾਰਿਆਂ, ਹਸਪਤਾਲਾਂ ਅਤੇ ਹੋਰ ਜਰੂਰੀ ਸੇਵਾਵਾਂ ਨਾਲ ਜੁੜੇ ਪ੍ਰਤਿਸ਼ਠਾਨਾਂ ਨੂੰ ਯਕੀਨੀ ਕੀਤੀ ਜਾ ਰਹੀ ਹੈ। ਬਾਕੀ ਵੰਡ ਨੂੰ ਆਮ ਕਰਨ ਲਈ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਹੈ, ਅਤੇ ਜਲਦੀ ਹੀ ਸਥਿਤੀ ਪੂਰੀ ਤਰ੍ਹਾ ਕੰਟਰੋਲ ਹੋ ਜਾਵੇਗੀ।

ਰਾਜਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਦਾ ਪ੍ਰਾਥਮਿਕ ਉਦੇਸ਼ ਹਰ ਘਰ ਵਿੱਚ ਰਸੋਈ ਗੈਸ ਕਾਫੀ ਗਿਣਤੀ ਵਿੱਚ ਉਪਲਬਧ ਕਰਵਾਉਣਾ ਅਤੇ ਯਕੀਨੀ ਕਰਨਾ ਹੈ ਕਿ ਵਾਹਨਾਂ ਦੇ ਇੰਜਨ ਸੁਚਾਰੂ ਰੂਪ ਨਾਲ ਚਲਦੇ ਰਹਿਣ। ਕੇਂਦਰ ਸਰਕਾਰ ਦੇ ਸਹਿਯੋਗ ਨਾਲ ਅਸੀਂ ਰਾਜ ਪੱਧਰ ‘ਤੇ ਮਜਬੂਤ ਵੰਡ ਨੈਟਵਰਕ ਵਿਕਸਿਤ ਕੀਤਾ ਹੈ, ਜਿਸ ਵਿੱਚ 5,000 ਤੋਂ ਵੱਧ ਵਿਤਰਕ ਸ਼ਾਮਿਲ ਹਨ। ਇੰਨ੍ਹਾਂ ਦੇ ਰਾਹੀਂ ਰੋਜਾਨਾ ਲੱਖਾਂ ਸਿਲੇਂਡਰ ਵੰਡੇ ਜਾ ਰਹੇ ਹਨ।

ਸ੍ਰੀ ਨਾਗਰ ਨੇ ਚੋਰੀ, ਕਾਲਾਬਾਜਾਰੀ ਜਾਂ ਅਣਅਥੋਰਾਇਜਡ ਵੰਡ ‘ਤੇ ਪ੍ਰਭਾਵੀ ਰੋਕ ਲਗਾਉਣ ਦੇ ਉਦੇਸ਼ ਨਾਲ ਰਾਜ ਦੇ ਸਾਰੇ ਡਿਪਟੀ ਕਮਿਸ਼ਨਰਾਂ, ਪੁਲਿਸ ਸੁਪਰਡੈਂਟਾਂ ਅਤੇ ਜਿਲ੍ਹਾ ਖੁਰਾਕ ਅਤੇ ਸਪਲਾਈ ਕੰਟਰੋਲਰਾਂ ਨੂੰ ਸਖਤ ਨਿਰਦੇਸ਼ ਦਿੱਤੇ ਹਨ। ਇੰਨ੍ਹਾਂ ਨਿਰਦੇਸ਼ਾਂ ਵਿੱਚ ਵਿਸ਼ੇਸ਼ ਮੁਹਿੰਮ ਚਲਾਉਣ, ਸਟਾਕ ਦੀ ਰੋਜਾਨਾ ਰਿਪੇਂਟਿੰਗ ਅਤੇ ਖਪਤਕਾਰ ਸ਼ਿਕਾਇਤਾਂ ਦੇ ਤੁਰੰਤ ਨਿਪਟਾਰੇ ਦਾ ਪ੍ਰਾਵਧਾਨ ਹੈ। ਵਿਭਾਗ ਨੇ ਹੈਲਪਲਾਇਨ ਨੰਬਰ 1967 ਨੂੰ ਸਰਗਰਮ ਰੱਖਿਆ ਹੈ, ਜਿੱਥੇ ਖਪਤਕਾਰ ਆਪਣੀ ਸ਼ਿਕਾਹਿਤਾਂ ਦਰਜ ਕਹਾ ਸਕਦੇ ਹਨ।

ਮੰਤਰੀ ਸ੍ਰੀ ਨਾਗਰ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਐਲਪੀਜੀ ਗੈਸ ਜਾਂ ਪੈਟਰੋਲਿਅਮ ਉਤਪਾਦਾਂ ਦੀ ਸਪਲਾਈ ਨੂੰ ਲੈ ਕੇ ਸੋਸ਼ਲ ਮੀਡੀਆ ਜਾਂ ਹੋਰ ਸਰੋਤਾਂ ਤੋਂ ਫੈਲ ਰਹੀ ਅਫਵਾਹਾਂ ‘ਤੇ ਧਿਟਾਨ ਨਾ ਦੇਣ। ਉਨ੍ਹਾਂ ਨੇ ਕਿਹਾ ਕਿ ਨਾਗਰਿਕ ਗੇਰ-ਜਰੂਰੀ ਘਬਰਾਹਟ ਅਤੇ ਸਟੋਰੇਜ ਤੋਂ ਬੱਚਣ, ਕਿਉਂਕਿ ਇਸ ਤੋਂ ਬਾਜਾਰ ਵਿੱਚ ਬਨਾਵਟੀ ਕਮੀ ਪੈਦਾ ਹੋ ਸਕਦੀ ਹੈ।