
ਚੰਡੀਗੜ੍ਹ, 18 ਜਨਵਰੀ : ਭਾਰਤ ਸਰਕਾਰ ਵਲੋਂ ਚਲਾਏ ਜਾ ਰਹੇ ਰਾਸ਼ਟਰੀ ਇੰਡੀਅਨ ਮਿਲਟਰੀ ਕਾਲਜ ਦੇਹਰਾਦੂਨ ਵਿਚ ਦਾਖਲਾ ਲੈਣ ਲਈ ਕਰਵਾਈ ਜਾ ਰਹੀ ਦਾਖਲਾ ਪ੍ਰੀਖਿਆ 1 ਜੂਨ ਨੂੰ ਚੰਡੀਗੜ੍ਹ ਵਿਚ ਹੋਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰੱਖਿਆਵਾਂ ਸੇਵਾਵਾਂ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਦਖਲੇ ਵਾਸਤੇ ਲਈ ਜਾ ਰਾਹੀ ਲਿਖਤੀ ਪ੍ਰੀਖਿਆ ਲਾਲਾ ਲਾਜਪਤ ਰਾਏ ਭਵਨ, ਸੈਕਟਰ 15 ਚੰਡੀਗੜ੍ਹ ਵਿਖੇ ਕਰਵਾਈ ਜਾ ਰਹੀ ਹੈ। ਇਸ ਪ੍ਰੀਖਿਆ ਵਿਚ ਭਾਗ ਲੈਣ ਲਈ ਲੜਕੇ ਅਤੇ ਲੜਕੀਆਂ ਆਪਣੀ ਅਰਜੀ ਦੇ ਸਕਦੇ ਹਨ। ਇਸ ਪ੍ਰੀਖਿਆ ਵਿਚ ਸ਼ਾਮਲ ਹੋਣ ਲਈ ਜਨਮ ਮਿਤੀ 2 ਜਨਵਰੀ 2013 ਤੋਂ ਲੈ ਕੇ 1 ਜੁਲਾਈ 2014 ਦੇ ਵਿਚਕਾਰ ਹੋਣੀ ਚਾਹੀਦੀ ਹੈ। ਇਸ ਮਿਤੀ ਤੋਂ ਪਹਿਲਾਂ ਜਾਂ ਬਾਅਦ ਵਾਲੀ ਜਨਮ ਤਰੀਕ ਵਾਲੇ ਲੜਕੇ ਲੜਕੀਆਂ ਇਸ ਪ੍ਰੀਖਿਆ ਵਿਚ ਭਾਗ ਨਹੀ਼ ਲੈ ਸਕਦੇ। ਇਸ ਤੋਂ ਇਲਾਵਾ ਇਸ ਪ੍ਰੀਖਿਆ ਵਿਚ ਭਾਗ ਲੈਣ ਵਾਲਾ ਲੜਕਾ ਜਾਂ ਲੜਕੀ ਜਾਂ ਤਾਂ ਸੱਤਵੀਂ ਕਲਾਸ ਵਿਚ ਪੜ੍ਹ ਰਿਹਾ ਹੋਵੇ, ਜਾਂ ਉਸ ਨੇ ਸੱਤਵੀਂ ਕਲਾਸ ਪਾਸ ਕਰ ਲਈ ਹੋਵੇ। ਇਸ ਪ੍ਰੀਖਿਆ ਵਿਚ ਅੰਗਰੇਜੀ, ਗਣਿਤ ਅਤੇ ਸਾਧਾਰਨ ਗਿਆਨ ਦੇ ਤਿੰਨ ਪੇਪਰ ਹੋਣਗੇ। ਇਸ ਪ੍ਰੀਖਿਆ ਵਿਚੋਂ ਪਾਸ ਹੋਣ ਵਾਲੇ ਲੜਕੇ ਲੜਕੀਆਂ ਨੂੰ ਜ਼ੁਬਾਨੀ ਪ੍ਰੀਖਿਆ ਲਈ ਬਾਅਦ ਵਿਚ ਬੁਲਾਇਆ ਜਾਵੇਗਾ। ਇਸ ਪ੍ਰੀਖਿਆ ਵਿਚ ਭਾਗ ਲੈਣ ਲਈ ਵਿਭਾਗ ਦੀ ਵੈਬਸਾਈਟ ‘ਤੇ ਪਾਸਪੋਰਟ ਉਪਲਬਧ ਹੈ।