
ਚੰਡੀਗੜ੍ਹ, 15 ਮਾਰਚ – ਕੇਂਦਰੀ ਊਰਜਾ, ਆਵਾਸਨ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰੀ ਸ੍ਰੀ ਮਨੋਹਰ ਲਾਲ ਨੇ ਆਪਣੇ ਕਰਨਾਲ ਪ੍ਰਵਾਸ ਦੌਰਾਨ ਸ਼ਨੀਵਾਰ ਦੇਰ ਸ਼ਾਮ ਤੱਕ ਅਤੇ ਐਤਵਾਰ ਦੀ ਸਵੇਰੇ ਆਮ ਜਨਤਾ ਨਾਲ ਮੇਲ ਮਿਲਾਪ ਕੀਤਾ ਅਤੇ ਊਨ੍ਹਾਂ ਦੀ ਸਮਸਿਆਵਾਂ ਨੂੰ ਹੱਲ ਕੀਤਾ। ਸ੍ਰੀ ਮਨੋਹਰ ਲਾਲ ਨੇ ਜਿਆਦਾਰ ਸਮਸਿਆਵਾਂ ਦਾ ਮੌਕੇ ‘ਤੇ ਹੀ ਹੱਲ ਕੀਤਾ ਅਤੇ ਬਾਕੀ ਸਮਸਿਆਵਾਂ ਦੇ ਹੱਲ ਲਈ ਅਧਿਕਾਰੀਆਂ ਨੂੰ ਜਰੂਰੀ ਦਿਸ਼ਾ-ਨਿਰਦੇਸ਼ ਦਿੱਤੇ।
ਕੇਂਦਰੀ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਵਿਰੋਧੀ ਪਾਰਟੀ ਦੇ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਇਹ ਐਲਪੀਜੀ ਤੇ ਤੇਲ ਸਬੰਧੀ ਕੌਮਾਂਤਰੀ ਪੱਧਰੀ ਦਾ ਮਾਮਲਾ ਹੈ, ਫਿਰ ਵੀ ਭਾਰਤ ਸਰਕਾਰ ਨੇ ਦੇਸ਼ ਦੇ ਲੋਕਾਂ ਨੂੰ ਕੋਈ ਸਮਸਿਆ ਨਹੀਂ ਆਉਣ ਦਿੱਤੀ ਹੈ। ਅਜਿਹੇ ਸਮੇਂ ਵਿੱਚ ਵਿਰੋਧੀ ਪਾਰਟੀਆਂ ਨੂੰ ਇਸ ਸਿਆਸੀ ਮੁੱਦਾ ਨਹੀਂ ਬਨਾਉਣਾ ਚਾਹੀਦਾ ਹੈ। ਸਗੋ ਮਿਲਜੁੱਟ ਕੇ ਸੰਕਟ ਦਾ ਸਾਹਮਣਾ ਕਰਨਾ ਚਾਹੀਦਾ ਹੈ। ਵਿਰੋਧੀ ਧਿਰ ਬਿਨ੍ਹਾ ਮੁੱਦੇ ਦੇ ਗੈਸ ਦੀ ਕਿਲੱਤ ਦੱਸ ਕੇ ਸਿਰਫ ਲੋਕਾਂ ਨੂੰ ਗੁਮਰਾਹ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਤੇ ਸੂਬੇ ਵਿੱਚ ਗੈਸ ਏਜੰਸੀਆਂ ਦੇ ਕੋਲ ਕਾਫੀ ਗਿਣਤੀ ਵਿੱਚ ਐਲਪੀਜੀ ਦਾ ਸਟਾਕ ਹੈ ਅਤੇ ਵਿਦੇਸ਼ਾਂ ਤੋਂ ਵੀ ਤੇਲ ਅਤੇ ਐਲਪੀਜੀ ਭਰਪੂਰ ਗਿਣਤੀ ਵਿੱਚ ਆਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਭਾਰਤ ਇੱਕ ਸ਼ਾਂਤੀ ਪਸੰਦ ਦੇਸ਼ ਹੈ ਅਤੇ ਸਾਰਿਆਂ ਦੇ ਨਾਲ ਆਪਸੀ ਪ੍ਰੇਮ-ਪਿਆਰ ਨਾਲ ਰਹਿੰਦਾ ਹੈ। ਇਹ ਹੀ ਸਾਡੇ ਦੇਸ਼ ਦਾ ਸਭਿਆਚਾਰ ਵੀ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਦੇਸ਼ ਦੀ ਅਗਵਾਈ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਹੱਥਾਂ ਵਿੱਚ ਹੈ। ਜਦੋਂ ਤੋਂ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੈ ਦੇਸ਼ ਦੀ ਬਾਗਡੋਰ ਸੰਭਾਲੀ ਉਦੋਂ ਤੋਂ ਲੈ ਕੇ ਦੇਸ਼ ਲਗਾਤਾਰ ਪ੍ਰਗਤੀ ਦੇ ਰਾਹ ‘ਤੇ ਅੱਗੇ ਵੱਧ ਰਿਹਾ ਹੈ ਅਤੇ ਸਮੂਚੇ ਵਿਸ਼ਵ ਵਿੱਚ ਦੇਸ਼ ਦਾ ਸਨਮਾਨ ਵਧਿਆ ਹੈ।