ਨਵੀਂ ਦਿੱਲੀ 14 ਨਵੰਬਰ: ਕਿਰਤੀ ਕਿਸਾਨ ਯੂਨੀਅਨ ਨੇ ਅੱਜ ਫਲਸਤੀਨੀਆਂ ਦੇ ਹੱਕ ਚ ਹਾਅ ਦਾ ਨਾਹਰਾ ਮਾਰਦਿਆਂ 5 ਲੱਖ ਦੀ ਸਹਾਇਤਾ ਫਲੱਸਤੀਨ ਐਮਬੇਸੀ ਰਾਹੀਂ ਭੇਜੀ ਤੇ ਫਲਸਤੀਨੀ ਅਧਿਕਾਰੀਆ ਨੇ ਇਸਨੂੰ ਜੀ ਆਇਆ ਆਖਦਿਆਂ ਆਗੂਆਂ ਨੂੰ ਸਨਮਾਨਿਤ ਵੀ ਕੀਤਾ!ਜਥੇਬੰਦੀ ਨੇ ਇਸ ਮਾਨਵੀ ਸਹਾਇਤਾ ਨੂੰ ਨਾਮਾਤਰ ਮਦਦ ਐਲਾਨਦਿਆ ਦੁਨੀਆ ਭਰ ਦੇ ਇਨਸਾਫ਼ ਪਸੰਦ ਨੂੰ ਲੋਕਾਂ ਨੂੰ ਫਲਸਤੀਨੀਆਂ ਦੇ ਪੱਖ ਚ ਡਟਣ ਦਾ ਸੱਦਾ ਦਿੱਤਾ ਤੇ ਵੱਧ ਤੋਂ ਵੱਧ ਮਾਨਵੀ ਸਹਾਇਤਾ ਫਲਸਤੀਨੀਆਂ ਦੀ ਕਰਨ ਦੀ ਅਪੀਲ ਕੀਤੀ!
ਕਿਰਤੀ ਕਿਸਾਨ ਯੂਨੀਅਨ ਨੇ ਫੌਰੀ ਜੰਗਬੰਦੀ ਦੀ ਮੰਗ ਕਰਦਿਆਂ ਫ਼ਲਸਤੀਂਨ ਦੇ ਸਥਾਈ ਹੱਲ ਦੀ ਮੰਗ ਕੀਤੀ ਤੇ ਗਾਜਾ ਦੀ ਨਸਲਕੁਸ਼ੀ ਨੂੰ ਸਿੱਖ ਨਸਲਕੁਸ਼ੀ, 1947 ਦਾ ਪੰਜਾਬ ਦਾ ਬਟਵਾਰਾ ਤੇ 84 ਦੀ ਨਸਲਕੁਸ਼ੀ ਨੂੰ ਯਾਦ ਕਰਾਉਣ ਵਾਲੀ ਨਾਲ ਤੁਲਨਾ ਕਰਦਿਆਂ, ਇਸ ਜਬਰ ਖਿਲਾਫ ਮੈਦਾਨ ਚ ਨਿਤਰਨ ਦਾ ਸੱਦਾ ਦਿੱਤਾ!