ਚੰਡੀਗੜ੍ਹ : ਪੰਜਾਬ ਸਰਕਾਰ ਨੇ ਅੱਜ ਇਕ ਹੁਕਮ ਜਾਰੀ ਕਰਕੇ ਰਾਜ ਦੇ 22 ਆਈ ਪੀ ਐਸ ਅਫਸਰਾਂ ਦੇ ਤਬਾਦਲੇ ਕਰ ਦਿੱਤੇ ਹਨ। ਅੱਜ ਕੀਤੇ ਗਏ ਪੁਲੀਸ ਅਫਸਰਾਂ ਦੇ ਤਬਾਦਲਿਆਂ ਵਿਚ ਨੌਨਿਹਾਲ ਸਿੰਘ ਨੂੰ ਏੇ ਡੀ ਜੀ ਪੀ ਇੰਟਰਨਲ ਵਿਜੀਲੈਂਸ ਸੈਲ, ਐਸ ਪੀ ਐਸ ਪਰਮਾਰ ਨੂੰ ਏ ਡੀ ਜੀ ਪੀ ਬਠਿੰਡਾ ਰੇਂਜ ਤੋਂ ਬਦਲ ਕੇ ਏ ਡੀ ਜੀ ਪੀ ਲਾਅ ਐਂਡ ਆਰਡਰ ਲਗਾ ਦਿੱਤਾ ਗਿਆ ਹੈ। ਇਸੇ ਤਰਾਂ ਧਨਪ੍ਰੀਤ ਕੌਰ ਨੂੰ ਆਈ ਜੀ ਲੁਧਿਆਣਾ, ਗੁਰਪ੍ਰੀਤ ਸਿੰਘ ਭੁੱਲਰ ਨੂੰ ਕਮਿਸ਼ਨਰ ਪੁਲੀਸ ਅੰਮ੍ਰਿਤਸਰ, ਮਨਦੀਪ ਸਿੰਘ ਸਿੱਧੂ ਨੂੰ ਡੀ ਆਈ ਜੀ ਪਟਿਆਲਾ ਅਤੇ ਰਣਜੀਤ ਸਿੰਘ ਢਿੱਲੋਂ ਨੂੰ ਡੀ ਆਈ ਜੀ ਫਿਰੋਜ਼ਪੁਰ ਲਗਾ ਦਿੱਤਾ ਗਿਆ ਹੈ। ਇਸੇ ਤਰਾਂ ਰਾਜਪਾਲ ਸਿੰਘ ਨੂੰ ਡੀ ਆਈ ਜੀ ਪੀ ਏ ਪੀ ਜਲੰਧਰ, ਅਜੇ ਮਲੂਜਾ ਨੂੰ ਡੀ ਆਈ ਜੀ ਐਸ ਟੀ ਐਫ ਬਠਿੰਡਾ, ਹਰਜੀਤ ਸਿੰਘ ਨੂੰ ਡੀ ਆਈ ਜੀ ਵਿਜੀਲੈਂਸ ਮੁਹਾਲੀ, ਜੇ ਇਲੈਂਸ਼ੀਅਨ ਨੂੰ ਡੀ ਆਈ ਜੀ ਕਾਊਂਟਰ ਇੰਟੈਲੀਜੈਂਸ, ਅਲਕਾ ਮੀਨਾ ਨੂੰ ਡੀ ਆਈ ਜੀ ਪ੍ਰਸੋਨਲ, ਸਤਿੰਦਰ ਸਿੰਘ ਨੂੰ ਡੀ ਆਈ ਜੀ ਬਾਰਡਰ ਰੇਂਜ਼, ਹਰਮਨਬੀਰ ਸਿੰਘ ਗਿੱਲ ਨੂੰ ਜੁਆਇੰਟ ਡਾਇਰੈਕਟਰ ਪੀ ਪੀ ਏ ਜਲੰਧਰ, ਅਤੇ ਅਸ਼ਵਨੀ ਕਪੂਰ ਨੂੰ ਡੀ ਆਈ ਜੀ ਫਰੀਦਕੋਟ ਲਗਾਇਆ ਗਿਆ ਹੈ।
ਪੰਜਾਬ ਸਰਕਾਰ ਵਲੋਂ ਅੱਜ ਜਾਰੀ ਕੀਤੀ ਗਈ ਪੁਲੀਸ ਅਫਸਰਾਂ ਦੀ ਲਿਸਟ ਹੇਠਾਂ ਅਟੈਚ ਕੀਤੀ ਜਾ ਰਹੀ ਹੈ।