ਦੰਦਾਂ ਵਿੱਚ ਦਰਦ ਹੋਣਾ ਬਹੁਤ ਗੰਭੀਰ ਸਮੱਸਿਆ ਹੈ। ਇਸ ਕਾਰਨ ਖਾਣ-ਪੀਣ ਸਮੇਤ ਕਈ ਕੰਮ ਕਰਨ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੀ ਸਮੱਸਿਆ ਦੌਰਾਨ ਮਹਿੰਗੀਆਂ ਦਵਾਈਆਂ ਲੈਣ ਦੀ ਬਜਾਏ ਤੁਹਾਨੂੰ ਰਸੋਈ ਵਿੱਚ ਮੌਜ਼ੂਦ ਲੌਂਗ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਲੌਂਗ ਵਿੱਚ ਯੂਜੇਨੋਲ ਨਾਮ ਦਾ ਇੱਕ ਕੁਦਰਤੀ ਤੱਕ ਹੁੰਦਾ ਹੈ, ਜਿਸ ਵਿੱਚ ਦਰਦ ਘੱਟ ਕਰਨ ਦੇ ਗੁਣ ਹੁੰਦੇ ਹਨ।
ਦੰਦਾਂ ਦੇ ਦਰਦ ਤੋਂ ਰਾਹਤ ਪਾਉਣ ਲਈ ਲੌਂਗ
- ਲੌਂਗ ਵਿੱਚ ਯੂਜੇਨੋਲ ਨਾਮ ਦਾ ਇੱਕ ਸ਼ਕਤੀਸ਼ਾਲੀ ਕੁਦਰਤੀ ਤੇਲ ਹੁੰਦਾ ਹੈ। EJMPR ਵਿੱਚ ਛਪੀ ਇੱਕ ਸਟੱਡੀ ਅਨੁਸਾਰ, ਯੂਜੇਨੋਲ ਇੱਕ ਅਸਰਦਾਰ ਸੁੰਨ ਕਰਨ ਵਾਲਾ ਪਦਾਰਥ ਅਤੇ ਐਂਟੀਸੈਪਟਿਕ ਦੀ ਤਰ੍ਹਾਂ ਕੰਮ ਕਰਦਾ ਹੈ। ਦਰਦ ਵਾਲੀ ਜਗ੍ਹਾਂ ‘ਤੇ ਯੂਜੇਨੋਲ ਲਗਾਉਣ ਨਾਲ ਉੱਥੇ ਦੀਆਂ ਨਸਾਂ ਸੁੰਨ ਹੋ ਜਾਂਦੀਆਂ ਹਨ, ਜਿਸ ਨਾਲ ਦਰਦ ਦੇ ਸਿਗਨਲ ਦਿਮਾਗ ਤੱਕ ਨਹੀਂ ਪਹੁੰਚ ਪਾਉਦੇ ਅਤੇ ਤਰੁੰਤ ਰਾਹਤ ਮਿਲਦੀ ਹੈ।
- ਦਰਦ ਵਾਲੇ ਦੰਦ ਕੋਲ ਇੱਕ ਲੌਂਗ ਰੱਖੋ ਅਤੇ ਉਸਨੂੰ ਹਲਕੇ ਤਰੀਕੇ ਨਾਲ ਦਬਾਓ। ਅਜਿਹਾ ਕਰਨ ਨਾਲ ਲੌਂਗ ਦਾ ਕੁਦਰਤੀ ਤੇਲ ਦਰਦ ਵਾਲੀ ਜਗ੍ਹਾਂ ਤੱਕ ਪਹੁੰਚ ਜਾਵੇਗਾ। ਹਾਲਾਂਕਿ, ਇਸਨੂੰ ਜ਼ੋਰ ਨਾਲ ਨਾ ਦਬਾਓ, ਕਿਉਂਕਿ ਇਸ ਨਾਲ ਮਸੂੜਿਆਂ ਜਾਂ ਦੰਦ ਦੇ ਆਲੇ-ਦੁਆਲੇ ਦੇ ਕਮਜ਼ੋਰ ਟਿਸ਼ੂਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ। ਇਸਦੇ ਨਾਲ ਹੀ, ਲੌਂਗ ਨੂੰ ਲੰਬੇ ਸਮੇਂ ਤੱਕ ਮੂੰਹ ਵਿੱਚ ਨਾ ਰੱਖੋ।
- ਲੌਂਗ ਵਿੱਚ ਬੈਕਟੀਰੀਆ ਅਤੇ ਸੂਖਮ ਜੀਵਾਂ ਨੂੰ ਨਸ਼ਟ ਕਰਨ ਦੀ ਸਮਰੱਥਾ ਹੁੰਦੀ ਹੈ। ਮੂੰਹ ਵਿੱਚ ਮੌਜ਼ੂਦ ਹਾਨੀਕਾਰਕ ਬੈਕਟੀਰੀਆ ਕਾਰਨ ਦੰਦਾਂ ਦਾ ਸੜਨਾ ਅਤੇ ਮਸੂੜਿਆਂ ਵਿੱਚ ਸੋਜ ਵਰਗੀ ਸਮੱਸਿਆ ਹੁੰਦੀ ਹੈ। ਨਿਯਮਿਤ ਰੂਪ ਨਾਲ ਲੌਂਗ ਦਾ ਸੇਵਨ ਕਰਨ ਨਾਲ ਮੂੰਹ ਦੀ ਬਦਬੂ ਘੱਟ ਹੁੰਦੀ ਹੈ ਅਤੇ ਦੰਦ ਸਿਹਤਮੰਦ ਰਹਿੰਦੇ ਹਨ। ਇਹ ਮੂੰਹ ਦੀ ਲਾਗ ਤੋਂ ਵੀ ਬਚਾਅ ਕਰਦੇ ਹਨ।
ਲੌਂਗ ਦਾ ਤੇਲ ਇਸਤੇਮਾਲ ਕਰਦੇ ਸਮੇਂ ਵਰਤਣ ਵਾਲੀਆਂ ਸਾਵਧਾਨੀਆਂ
ਲੌਂਗ ਦੇ ਤੇਲ ਵਿੱਚ ਯੂਜੇਨੋਲ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਲਈ ਕੁਝ ਲੋਕ ਦੰਦਾਂ ਦੇ ਦਰਦ ਤੋਂ ਰਾਹਤ ਪਾਉਣ ਲਈ ਲੌਂਗ ਦੇ ਤੇਲ ਦਾ ਸਿੱਧਾ ਇਸਤੇਮਾਲ ਕਰਦੇ ਹਨ। ਹਾਲਾਂਕਿ, ਇਸ ਤੇਲ ਨੂੰ ਸਿੱਧੇ ਦੰਦਾਂ ਜਾਂ ਮਸੂੜਿਆਂ ‘ਤੇ ਨਹੀਂ ਲਗਾਉਣਾ ਚਾਹੀਦਾ। ਲੌਂਗ ਦਾ ਤੇਲ ਬਹੁਤ ਤੇਜ਼ ਹੁੰਦਾ ਹੈ। ਇਸਨੂੰ ਸਿੱਧੇ ਲਗਾਉਣ ਨਾਲ ਮਸੂੜਿਆਂ ਵਿੱਚ ਸੋਜ ਆ ਸਕਦੀ ਹੈ, ਐਲਰਜੀ ਹੋ ਸਕਦੀ ਹੈ ਜਾਂ ਟਿਸ਼ੂ ਨੂੰ ਨੁਕਸਾਨ ਪਹੁੰਚ ਸਕਦਾ ਹੈ। ਬੱਚਿਆਂ ਨੂੰ ਇਸਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ। ਲੌਂਗ ਦੇ ਤੇਲ ਨੂੰ ਨਿਗਲਣਾ ਵੀ ਖਤਰਨਾਕ ਹੋ ਸਕਦਾ ਹੈ। ਦੰਦਾਂ ਦੀਆਂ ਸਮੱਸਿਆਵਾਂ ਲਈ ਇਸਦਾ ਇਸਤੇਮਾਲ ਕਰਨ ਤੋਂ ਬਚਣਾ ਬਿਹਤਰ ਹੈ।
ਹੋਰ ਕਿਹੜਾ ਘਰੇਲੂ ਉਪਾਅ ਹੋਵੇਗਾ ਮਦਦਗਾਰ?
ਕੋਸੇ ਲੂਣ ਵਾਲੇ ਪਾਣੀ ਨਾਲ ਕੁਰਲੀ ਕਰੋ। ਜੇਕਰ ਤੁਹਾਡੇ ਦੰਦ ਵਿੱਚ ਦਰਦ ਹੈ ਜਾਂ ਮਸੂੜਿਆਂ ਵਿੱਚ ਸੋਜ ਹੈ, ਤਾਂ ਕੋਸੇ ਲੂਣ ਵਾਲੇ ਪਾਣੀ ਨਾਲ ਕੁਰਲੀ ਕਰਨ ਨਾਲ ਅਰਾਮ ਮਿਲ ਸਕਦਾ ਹੈ। ਲੂਣ ਵਾਲਾ ਪਾਣੀ ਮੂੰਹ ਵਿੱਚ ਫਸ ਚੁੱਕੇ ਕਣਾਂ ਨੂੰ ਕੱਢਣ ਵਿੱਚ ਮਦਦ ਕਰਦਾ ਹੈ ਅਤੇ ਮੂੰਹ ਦੀ ਸਫਾਈ ਬਣਾਏ ਰੱਖਦਾ ਹੈ। ਇੱਕ ਗਲਾਸ ਕੋਸੇ ਪਾਣੀ ਵਿੱਚ ਅੱਧਾ ਚਮਚ ਲੂਣ ਮਿਲਾਓ। ਇਸ ਪਾਣੀ ਨੂੰ ਆਪਣੇ ਮੂੰਹ ਵਿੱਚ ਘੁੰਮਾਓ, ਥੋੜੀ ਦੇਰ ਲਈ ਕੁਰਲੀ ਕਰੋ ਅਤੇ ਫਿਰ ਥੁੱਕ ਦਿਓ। ਧਿਆਨ ਰੱਖੋ ਕਿ ਛੋਟੇ ਬੱਚਿਆਂ ਨੂੰ ਇਸ ਤਰੀਕੇ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਹੈ, ਕਿਉਂਕਿ ਉਨ੍ਹਾਂ ਵੱਲੋ ਲੂਣ ਵਾਲਾ ਪਾਣੀ ਨਿਗਲ ਜਾਣ ਦਾ ਖਤਰਾ ਹੋ ਸਕਦਾ ਹੈ।
ਸੋਜ ਨੂੰ ਕਿਵੇਂ ਘੱਟ ਕੀਤਾ ਜਾ ਸਕਦਾ?
ਜੇਕਰ ਦੰਦ ਵਿੱਚ ਦਰਦ ਦੇ ਨਾਲ ਤੁਹਾਡੇ ਗੱਲ੍ਹ ‘ਤੇ ਸੋਜ ਵੀ ਹੈ, ਤਾਂ ਕੋਲਡ ਕੰਪਰੈੱਸ ਨਾਲ ਅਰਾਮ ਮਿਲ ਸਕਦਾ ਹੈ। ਇਹ ਉਦੋਂ ਹੋਰ ਵੀ ਫਾਇਦੇਮੰਦ ਹੁੰਦਾ ਹੈ ਜਦੋਂ ਦੰਦ ਵਿੱਚ ਕਿਸੇ ਸੱਟ ਦੀ ਵਜ੍ਹਾਂ ਨਾਲ ਇੱਕ ਖਾਸ ਜਗ੍ਹਾਂ ‘ਤੇ ਸੋਜ ਆ ਗਈ ਹੈ। ਕੁਝ ਬਰਫ ਦੇ ਟੁੱਕੜਿਆਂ ਨੂੰ ਇੱਕ ਸਾਫ ਅਤੇ ਨਰਮ ਕੱਪੜੇ ਵਿੱਚ ਲਪੇਟ ਲਓ। ਇਸਨੂੰ ਆਪਣੇ ਗੱਲ੍ਹ ਦੇ ਬਾਹਰ 10 ਤੋਂ 15 ਮਿੰਟ ਤੱਕ ਲਗਾ ਕੇ ਰੱਖੋ। ਥੋੜ੍ਹਾ ਬ੍ਰੇਕ ਲਓ ਅਤੇ ਫਿਰ ਮੁੜ ਬਰਫ ਨਾਲ ਕੰਪ੍ਰੈਸ ਕਰੋ। ਇਸ ਨਾਲ ਸੋਜ ਅਤੇ ਦਰਦ ਘੱਟ ਹੋ ਸਕਦੀ ਹੈ। ਬਰਫ ਦੇ ਟੁੱਕੜਿਆਂ ਨੂੰ ਕਦੇਂ ਵੀ ਸਿੱਧੇ ਦੰਦ ‘ਤੇ ਨਾ ਲਗਾਓ।
ਦੰਦਾਂ ਵਿੱਚ ਫਸੇ ਭੋਜਨ ਨੂੰ ਕੱਢੋ
ਕਦੇਂ-ਕਦੇਂ ਦੰਦਾਂ ਦੇ ਵਿਚਕਾਰ ਭੋਜਨ ਫਸ ਜਾਣ ਨਾਲ ਦਰਦ ਅਤੇ ਪਰੇਸ਼ਾਨੀ ਹੋ ਸਕਦੀ ਹੈ। ਅਜਿਹਾ ਹਮੇਸ਼ਾ ਮਾਸ ਜਾਂ ਰੇਸ਼ੇਦਾਰ ਸਬਜ਼ੀਆਂ ਖਾਣ ਤੋਂ ਬਾਅਦ ਹੁੰਦਾ ਹੈ। ਅਜਿਹੀ ਸਥਿਤੀ ਵਿੱਚ ਆਪਣੇ ਮੂੰਹ ਨੂੰ ਸਾਫ ਰੱਖਣਾ ਜ਼ਰੂਰੀ ਹੈ। ਦੰਦਾਂ ਵਿਚਕਾਰ ਫਸੇ ਖਾਣੇ ਨੂੰ ਕੱਢਣ ਲਈ ਕੋਸੇ ਪਾਣੀ ਨਾਲ ਕੁਰਲੀ ਕਰੋ। ਜੇਕਰ ਕੁਝ ਫਸ ਗਿਆ ਹੈ, ਤਾਂ ਉਸਨੂੰ ਹੌਲੀ-ਹੌਲੀ ਕੱਢਣ ਲਈ ਡੈਂਟਲ ਫਲੌਸ ਦਾ ਇਸਤੇਮਾਲ ਕਰੋ। ਪਿੰਨ, ਸੁਈ ਵਰਗੀਆਂ ਤਿੱਖੀਆਂ ਚੀਜ਼ਾਂ ਦਾ ਇਸਤੇਮਾਲ ਨਾ ਕਰੋ, ਕਿਉਂਕਿ ਇਨ੍ਹਾਂ ਨਾਲ ਤੁਹਾਡੇ ਮਸੂੜਿਆਂ ਵਿੱਚ ਸੱਟ ਲੱਗ ਸਕਦੀ ਹੈ। ਪ੍ਰਭਾਵਿਤ ਜਗ੍ਹਾਂ ‘ਤੇ ਹਲਕੇ ਹੱਥਾਂ ਨਾਲ ਬੁਰਸ਼ ਕਰੋ।