Wednesday, March 11Malwa News
Shadow

ਐਸਆਈਐਚਐਫਡਬਲਿਯੂ ਦੇ ਸਿਖਲਾਈ ਪ੍ਰੋਗਰਾਮਾਂ ਨਾਲ ਹਰਿਆਣਾ ਦੀ ਸਿਹਤ ਸੇਵਾਵਾਂ ਹੋ ਰਹੀਆਂ ਮਜਬੂਤ – ਸਿਹਤ ਮੰਤਰੀ ਆਰਤੀ ਸਿੰਘ ਰਾਓ

ਚੰਡੀਗੜ੍ਹ, 11 ਮਾਰਚ – ਹਰਿਆਣਾ ਦੀ ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਕਿਹਾ ਕਿ ਹਰਿਆਣਾ ਸਿਹਤ ਵਿਭਾਗ ਦੇ ਤਹਿਤ ਸਟੇਟ ਇੰਸਟੀਟਿਯੂਟ ਆਫ ਹੈਲਥ ਐਂਡ ਫੈਮਿਲੀ ਵੈਲਫੇਅਰ (ਛ੧.-ਹੈ), ਪੰਚਕੂਲਾ ਸੂਬੇ ਦੀ ਸਿਹਤ ਸੇਵਾਵਾਂ ਨੂੰ ਮਜਬੂਤ ਬਨਾਉਣ ਵਿੱਚ ਮਹਤੱਵਪੂਰਣ ਭੁਮਿਕਾ ਨਿਭਾ ਰਿਹਾ ਹੈ। ਸੰਸਥਾਨ ਵੱਲੋਂ ਡਾਕਟਰਾਂ, ਨਰਸਾਂ ਅਤੇ ਹੋਰ ਸਿਹਤ ਕਰਮਚਾਰੀਆਂ ਲਈ ਨਿਯਮਤ ਰੂਪ ਨਾਲ ਸਿਖਲਾਈ ਅਤੇ ਸਮਰੱਥਾ ਨਿਰਮਾਣ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ। ਇੰਨ੍ਹਾਂ ਪ੍ਰੋਗਰਾਮਾਂ ਵਿੱਚ ਪ੍ਰਾਥਮਿਕ ਸਿਹਤ ਕੇਂਦਰ (੍ਹ.ਙ), ਕੰਮਿਊਨਿਟੀ ਸਿਹਤ ਕੇਂਦਰ (ਙ.ਙ) ਅਤੇ ਜਿਲ੍ਹਾ ਸਿਵਲ ਹਸਪਤਾਲਾਂ ਦੇ ਸਿਹਤ ਕਰਮਚਾਰੀ ਹਿੱਸਾ ਲੈਂਦੇ ਹਨ। ਇਸ ਦੇ ਨਾਲ ਹੀ ਜਿਲ੍ਹਿਆਂ ਵਿੱਚ ਵੀ ਛ੧.-ਹੈ ਦੀ ਨਿਗਰਾਨੀ ਵਿੱਚ ਸਿਖਲਾਈ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ

ਸਿਹਤ ਮੰਤਰੀ ਨੇ ਦਸਿਆ ਕਿ ਸਿਹਤ ਕਰਮਚਾਰੀ ਨੂੰ ਕੌਸ਼ਲ ਅਧਾਰਿਤ ਸਿਖਲਾਈ ਅਤੇ ਵਿਵਹਾਰਕ ਅਨੁਭਵ ਪ੍ਰਦਾਨ ਕਰਨ ਲਈ ਸੂਬੇ ਵਿੱਚ ਜਾਰ ਜੋਨਲ ਸਕਿਲ ਲੈਬ ਸਥਾਪਿਤ ਕੀਤੇ ਗਏ ਹਨ। ਇੰਨ੍ਹਾਂ ਵਿੱਚ ਰੋਹਤਕ ਸਕਿਲ ਲੈਬ ਦੇ ਤਹਿਤ ਰੋਹਤਕ, ਝੱਜਰ, ਸੋਨੀਪਤ, ਪਾਣੀਪਤ ਅਤੇ ਕਰਨਾਲ ਜਿਲ੍ਹਾ ਆਉਂਦੇ ਹਨ, ਜਦੋਂ ਕਿ ਭਿਵਾਨੀ ਸਕਿਲ ਲੈਬ ਦੇ ਤਹਿਤ ਭਿਵਾਨੀ, ਚਰਖੀ ਦਾਦਰੀ, ਹਿਸਾਰ, ਜੀਂਦ, ਫਤਿਹਾਬਾਦ ਅਤੇ ਸਿਰਸਾ ਜਿਲ੍ਹਾ ਸ਼ਾਮਿਲ ਹਨ। ਇਸੀ ਤਰ੍ਹਾ ਪੰਚਕੂਲਾ ਸਕਿਲ ਲੈਬ ਵਿੱਚ ਪੰਚਕੂਲਾ, ਅੰਬਾਲਾ, ਯਮੁਨਾਨਗਰ, ਕੁਰੂਕਸ਼ੇਤਰ ਅਤੇ ਕੈਥਲ ਅਤੇ ਫਰੀਦਾਬਾਦ ਸਕਿਲ ਲੈਬ ਵਿੱਚ ਫਰੀਦਾਬਾਦ, ਮਹੇਂਦਰਗੜ੍ਹ (ਨਾਰਨੌਲ), ਰਿਵਾੜੀ, ਨੁੰਹ, ਪਲਵਲ ਅਤੇ ਗੁਰੂਗ੍ਰਾਮ ਜਿਲ੍ਹਾ ਸ਼ਾਮਿਲ ਕੀਤੇ ਗਏ ਹਨ।

ਉਨ੍ਹਾਂ ਨੇ ਕਿਹਾ ਕਿ ਇੰਨ੍ਹਾਂ ਸਿਖਲਾਈ ਪ੍ਰੋਗਰਾਮਾਂ ਦਾ ਮੁੱਖ ਉਦੇਸ਼ ਸੰਯੁਕਤ ਰਾਸ਼ਟਰ ਦੇ ਲਗਾਤਾਰ ਵਿਕਾਸ ਟੀਚਾ-3 ਦੇ ਟੀਚਿਆਂ ਨੂੰ ਹਾਸਲ ਕਰਨਾ ਹੈ। ਇਸ ਦੇ ਤਹਿਤ ਸਾਲ 2030 ਤੱਕ ਮਾਤਰ ਮੌਤ ਦਰ ਨੂੰ 70 ਪ੍ਰਤੀ ਇੱਕ ਲੱਖ ਜੀਵਤ ਜਨਮ, ਨਵਜਾਤ ਮੌਤ ਦਰ ਨੂੰ 12 ਪ੍ਰਤੀ ਇੱਕ ਹਜਾਰ ਜੀਵਤ ਜਨਮ ਅਤੇ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਮੌਤ ਦਰ ਨੂੰ 25 ਪ੍ਰਤੀ ਇੱਕ ਹਜਾਰ ਜੀਵਤ ਜਨਮ ਤੱਕ ਘੱਟ ਕਰਨਾ ਟੀਚਾ ਰੱਖਿਆ ਗਿਆ ਹੈ।

ਸਿਹਤ ਵਿਭਾਗ ਦੇ ਬੁਲਾਰੇ ਨੇ ਦਸਿਆ ਕਿ ਇਸ ਸਾਲ ਸਟੇਟ ਇੰਸਟੀਟਿਯੂਟ ਆਫ ਹੈਲਥ ਐਂਡ ਫੈਮਿਲੀ ਵੈਲਫੇਅਰ, ਪੰਚਕੂਲਾ ਵੱਲੋਂ 1211 ਸਿਹਤ ਕਰਮਚਾਰੀਆਂ ਨੂੰ ਸਿਖਲਾਈ ਦਿੱਤੀ ਗਈ, ਜਦੋਂ ਕਿ ਜਿਲ੍ਹਾ ਪੱਧਰ ‘ਤੇ 5220 ਸਿਹਤ ਕਰਮਚਾਰੀਆਂ ਨੂੰ ਟ੍ਰੇਨਡ ਕੀਤਾ ਅਿਗਾ। ਇਸ ਤੋਂ ਇਲਾਵਾ ਵੱਖ-ਵੱਖ ਵਿਸ਼ਿਆਂ ‘ਤੇ ਪੰਜ ਕੰਟੀਨਿਯੂਇੰਗ ਮੈਡੀਕਲ ਐਜੂਕੇਸ਼ਨ ਪ੍ਰੋਗਰਾਮ ਆਯੋਜਿਤ ਕੀਤੇ ਗਏ, ਜਿਨ੍ਹਾਂ ਵਿੱਚ ਪੀਡਿਆਟ੍ਰਿਕ ਐਮਰਜੈਂਸੀ, ਟੁਪਰਡਸ ਜੀਰੋ ਮੈਟਰਨਲ ਡੇਥਸ: ਇਨੋਵੇਸ਼ਨ ਐਂਡ ਇੰਟਰਵੇਸ਼ਨ, ਮੈਨੇਜਿੰਗ ਨਿਯਰ ਮਿਸ ਮਾਰਟੇਲਿਟੀ, ਇਮੀਡਇਏਟ ਟਰਾਮਾ ਲਾਇਫ ਸਪੋਰਟ ਐਂਡ ਬਰਨ ਮੈਨੇਜਮੈਂਟ ਅਤੇ ਨਿਯਰੌ ਕ੍ਰਿਟਿਕਲ ਐਮਰਜੈਂਸੀ: ਬੇ੍ਰਨ ਵੈਵਸ 2026 ਵਰਗੇ ਵਿਸ਼ਾ ਸ਼ਾਮਿਲ ਹਨ।

ਉਨ੍ਹਾਂ ਨੇ ਦਸਿਆ ਕਿ ਸਿਹਤ ਜਾਗਰੁਕਤਾ ਅਤੇ ਗਿਆਨ ਦੇ ਪ੍ਰਸਾਰ ਲਈ ਇਸ ਸਾਲ ਲਗਭਗ 18 ਆਨਲਾਇਨ ਸਿਖਲਾਈ ਪ੍ਰੋਗਰਾਮ ਆਯੋਜਿਤ ਕੀਤੇ ਗਏ, ਜਿਨ੍ਹਾਂ ਵਿੱਚ 2441 ਸਿਹਤ ਕਰਮਚਾਰੀਆਂ ਨੇ ਹਿੱਸਾ ਲਿਆ। ਮੌਜੂਦਾ ਵਿੱਚ 34 ਨਰਸਿੰਗ ਅਧਿਕਾਰੀਆਂ ਲਈ ਇੰਡਕਸ਼ਨ ਸਿਖਲਾਈ ਅਤੇ 21 ਮੈਡੀਕਲ ਅਧਿਕਾਰੀਆਂ ਲਈ ਆਰਟੀਆਈ/ਐਸਟੀਆਈ ਸਿਖਲਾਹੀ ਛ੧.-ਹੈ ਪੰਚਕੂਲਾ ਵਿੱਚ ਚੱਲ ਰਹੀ ਹੈ।

ਉਨ੍ਹਾਂ ਨੇ ਦਸਿਆ ਕਿ ਨਵੇਂ ਨਿਯੁਕਤ ਮੈਡੀਕਲ ਆਫਿਸਰਸ, ਡੇਂਟਲ ਸਰਜਨ ਅਤੇ ਨਰਸਿੰਗ ਆਫਿਸਰਸ ਨੂੰ ਸਿਹਤ ਸੇਵਾਵਾਂ ਦੀ ਕਾਰਜਪ੍ਰਣਾਲੀ, ਹਸਪਤਾਲ ਪ੍ਰੋਟੋਕਾਲ, ਸੰਕ੍ਰਮਣ ਰੋਕਥਾਮ ਅਤੇ ਮਰੀਜ ਕੇਂਦ੍ਰਿਤ ਸੇਵਾਵਾਂ ਦੇ ਬਾਰੇ ਵਿੱਚ ਜਾਗਰੁਕ ਕਰਨ ਲਈ ਨਿਯਮਤ ਰੂਪ ਨਾਲ ਇੰਡਕਸ਼ਨ ਸਿਖਲਾਈ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ, ਸੀਨੀਅਰ ਮੈਡੀਕਲ ਆਫਿਸਰਸ ਲਈ ਮਿਡ-ਕੈਰਿਅਰ ਸਿਖਲਾਈ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ, ਜਿੰਨ੍ਹਾਂ ਵਿੱਚ ਪ੍ਰਸਾਸ਼ਨਿਕ ਅਗਵਾਈ, ਕਲੀਨੀਕਲ ਗਵਰਨੈਂਸ, ਮੇਡਿਕੋ-ਲੀਗਲ ਜਿਮੇਵਾਰੀਆਂ ਅਤੇ ਹਸਪਤਾਲ ਪ੍ਰਬੰਧਨ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ।

ਉਨ੍ਹਾਂ ਨੇ ਦਸਿਆ ਕਿ ਨਰਸਿੰਗ ਸਟਾਫ ਦੀ ਮਹਤੱਵਪੂਰਣ ਭੁਮਿਕਾ ਨੂੰ ਦੇਖਦੇ ਹੋਏ ਸਟਾਫ ਨਰਸਾਂ ਲਈ ਮਿਲ-ਕੈਰਿਅਰ ਸਿਖਲਾਈ ਵੀ ਆਯੋਜਿਤ ਕੀਤੇ ਜਾਂਦੇ ਹਨ, ਜਿਸ ਨਾਲ ਉਨ੍ਹਾਂ ਦੀ ਕਲੀਨੀਕਲ ਕੁਸ਼ਲਤਾ ਅਤੇ ਅਗਵਾਈ ਸਮਰੱਥਾ ਨੂੰ ਹੋਰ ਮਜਬੂਤ ਕੀਤਾ ਜਾ ਸਕੇ। ਨਾਲ ਹੀ ਪ੍ਰਸਾਸ਼ਨਿਕ ਅਤੇ ਵਿੱਤੀ ਪ੍ਰਬੰਧਨ ਸਿਖਲਾਈ ਰਾਹੀਂ ਸੀਨੀਅਰ ਮੈਡੀਕਲ ਅਧਿਕਾਰੀਆਂ ਨੂੰ ਪ੍ਰਸਾਸ਼ਨਿਕ ਅਤੇ ਵਿੱਤੀ ਪ੍ਰਬੰਧਨ ਸਬੰਧੀ ਗਿਆਨ ਵੀ ਦਿੱਤਾ ਜਾਂਦਾ ਹੈ।

ਉਨ੍ਹਾਂ ਨੇ ਕਿਹਾ ਕਿ ਸਿਹਤ ਕਰਮਚਾਰੀਆਂ ਦੀ ਐਮਰਜੈਂਸੀ ਸੇਵਾਵਾਂ ਵਿੱਚ ਕੁਸ਼ਲਤਾ ਵਧਾਉਣ ਲਈ ਐਕਸੀਡੇਂਟ ਐਂਡ ਐਮਰਜੈਂਸੀ ਕੇਅਰ ਸਰਵਿਸੇਜ ਸਿਖਲਾਈ ਅਤੇ ਬੇਸਿਕ ਲਾਇਫ ਸਪੋਰਟ ਕੋਰਸ ਵੀ ਨਿਯਮਤ ਰੂਪ ਨਾਲ ਆਯੋਜਿਤ ਕੀਤੇ ਜਾਂਦੇ ਹਨ। ਇਸ ਨਾਲ ਡਾਕਟਰਾਂ ਅਤੇ ਸਿਹਤ ਕਰਮਚਾਰੀਆਂ ਨੁੰ ਟਰਾਮਾ, ਦਿਲ ਸਬੰਧੀ ਐਮੇਰਜੈਂਸੀ ਹਾਲਾਤਾਂ ਅਤੇ ਹੋਰ ਗੰਭੀਰ ਪਰਿਸਥਿਤੀਆਂ ਨਾਲ ਪ੍ਰਭਾਵੀ ਢੰਗ ਨਾਲ ਨਜਿਠਣ ਦੀ ਸਮਰੱਥਾ ਮਿਲਦੀ ਹੈ।

ਉਨ੍ਹਾਂ ਨੇ ਕਿਹਾ ਕਿ ਇੰਨ੍ਹਾਂ ਵਿਆਪਕ ਸਿਖਲਾਈ ਪ੍ਰੋਗਰਾਮਾਂ ਰਾਹੀਂ ਛ੧.-ਹੈ ਪੰਚਕੂਲਾ ਹਰਿਆਣਾ ਦੇ ਸਿਹਤ ਕਰਮਚਾਰੀਆਂ ਦੀ ਸਮਰੱਥਾ ਨੂੰ ਲਗਾਤਾਰ ਮਜਬੂਤ ਕਰ ਰਿਹਾ ਹੈ, ਜਿਸ ਨਾਲ ਸੂਬੇ ਵਿੱਚ ਬਿਹਤਰ ਸਿਹਤ ਸੇਵਾਵਾਂ, ਮਜਬੂਤ ਪਬਲਿਕ ਸਿਹਤ ਪ੍ਰਣਾਲੀ ਅਤੇ ਨਾਗਰਿਕਾਂ ਦੇ ਬਿਹਤਰ ਸਿਹਤ ਨਤੀਜੇ ਯਕੀਨੀ ਹੋ ਰਹੇ ਹਨ।