ਚੰਡੀਗੜ੍ਹ, 3 ਦਸੰਬਰ: ਭਾਰਤੀ ਚੋਣ ਕਮਿਸ਼ਨ ਨੇ ਵੋਟਰਾਂ ਵਿਚ ਜਾਗਰੂਕਤਾ ਪੈਦਾ ਕਰਨ ਲਈ ਜਿਨ੍ਹਾਂ ਮੀਡੀਆਂ ਹਾਊਸਾਂ ਵਲੋਂ ਚੰਗੀ ਕਾਰਗੁਜਾਰੀ ਦਿਖਾਈ ਗਈ ਹੈ, ਉਨ੍ਹਾਂ ਨੂੰ ਸਨਮਾਨਿਤ ਕਰਨ ਲਈ ਮੀਡੀਆ ਐਵਾਰਡਾਂ ਦਾ ਐਲਾਨ ਕੀਤਾ ਗਿਆ ਹੈ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ ਇਨ੍ਹਾਂ ਪੁਰਸਕਾਰਾਂ ਵਿਚ ਪ੍ਰਸੰਸਾ ਪੱਤਰ ਅਤੇ ਮੋਮੈਂਟੋ ਦਿੱਤੇ ਜਾਣਗੇ। ਇਹ ਐਵਾਰਡ 25 ਜਨਵਰੀ 2025 ਨੂੰ ਰਾਸ਼ਟਰੀ ਵੋਟਰ ਦਿਵਸ ਮੌਕੇ ਵੰਡੇ ਜਾਣਗੇ। ਇਨ੍ਹਾਂ ਐਵਾਰਡਾਂ ਲਈ ਵੱਖ ਵੱਖ ਸ਼੍ਰੇਣੀਆਂ ਬਣਾਈਆਂ ਗਈਆਂ ਹਨ ਜਿਵੇਂ ਕਿ ਪਿੰਟ ਮੀਡੀਆ, ਟੈਲੀਵਿਜ਼ਨ ਅਤੇ ਰੇਡੀਓ, ਆਨਲਾਈਨ ਜਾਂ ਸੋਸ਼ਲ ਮੀਡੀਆ। ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਐਵਾਰਡਾਂ ਲਈ ਅਰਜੀਆਂ 10 ਦਸੰਬਰ ਤੱਕ ਮੰਗੀਆਂ ਗਈਆਂ ਹਨ।