
ਮੋਗਾ, 27 ਫਰਵਰੀ : ਪੰਜਾਬ ਦੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਨਸ਼ਾ ਵੇਚਣ ਵਾਲਿਆਂ ਲਈ ਸਖਤੀ ਵਰਤੀ ਜਾ ਰਹੀ ਹੈ। ਇਸੇ ਸਿਲਸਲੇ ਵਿਚ ਹੀ ਜਿਲਾ ਮੋਗਾ ਦੇ ਪਿੰਡ ਮਰਦਾਰਪੁਰ ਦੇ ਪੰਜ ਨਸ਼ਾ ਤਸਕਰਾਂ ਦੀ ਪੌਣੇ ਤਿੰਨ ਕਰੋੜ ਰੁਪਏ ਦੀ ਪ੍ਰਾਪਰਟੀ ਜਬਤ ਕਰ ਲਈ ਗਈ ਹੈ। ਇਹ ਕਾਰਵਾਈ ਇਸ ਪਿੰਡ ਦੇ ਚਾਰ ਨਸ਼ਾ ਤਸਕਰਾਂ ਪਾਸੋਂ 52 ਕਿੱਲੋ ਚੂਰਾ ਪੋਸਤ ਫੜ੍ਹੇ ਜਾਣ ਪਿਛੋਂ ਕੀਤੀ ਗਈ।
ਪੁਲੀਸ ਸੂਤਰਾਂ ਅਨੁਸਾਰ ਇਨ੍ਹਾਂ ਤਸਕਰਾਂ ਵਲੋਂ ਨਸ਼ਾ ਵੇਚ ਕੇ ਪ੍ਰਾਪਰਟੀ ਬਣਾਈ ਗਈ ਸੀ। ਇਸ ਲਈ ਸਰਕਾਰ ਵਲੋਂ ਸਾਰੀ ਕਾਗਜੀ ਕਾਰਵਾਈ ਪੂਰੀ ਕਰਨ ਪਿਛੋਂ ਇਨਾਂ ਪੰਜ ਵਿਅਕਤੀਆਂ ਦੀ ਸਾਰੀ ਪ੍ਰਾਪਰਟੀ ਜਬਤ ਕਰ ਲਈ ਗਈ ਹੈ। ਪੁਲੀਸ ਨੇ ਇਸ ਸਬੰਧੀ ਆਮ ਜਨਤਾ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਸਾਰੀਆਂ ਜਾਇਦਾਦਾਂ ਵਲੀਆਂ ਥਾਵਾਂ ‘ਤੇ ਨੋਟਿਸ ਵੀ ਚਿਪਕਾ ਦਿੱਤੇ ਗਏ ਹਨ।