Thursday, November 7Malwa News
Shadow

ਵਿਵਾਦਾਂ ਚ ਘਿਰੀ ਦਲਜੀਤ ਦੋਸਾਂਝ ਦੀ ਫਿਲਮ

ਨਵੀੱ ਦਿੱਲੀ ; ਪ੍ਰਸਿਧ ਪੰਜਾਬੀ ਅਦਾਕਾਰ ਦਲਜੀਤ ਦੋਸ਼ਾਂਝ ਦੀ ਨਵੀਂ ਆ ਰਹੀ ਫਿਲਮ ਪੰਜਾਬ 95 ਵਿਵਾਦਾਂ ਵਿਚ ਘਿਰੀ ਹੋਈ ਹੈ। ਪਹਿਲਾਂ ਸੈਂਸਰ ਬੋਰਡ ਨੇ ਇਸ ਫਿਲਮ ਵਿਚੋਂ 85 ਕੱਟ ਲਾਉਣ ਲਈ ਕਿਹਾ ਸੀ। ਪਰ ਹੁਣ ਜਦੋਂ ਸੈਸਰ ਬੋਰਡ ਦੀ ਟੀਮ ਨੇ ਫਿਲਮ ਦਾ ਦੁਬਾਰਾ ਰਿਵਿਊ ਕੀਤਾ ਤਾਂ ਹੁਣ ਇਸ ਫਿਲਮ ਦੇ 120 ਸੀਨ ਕੱਟਣ ਲਈ ਕਿਹਾ ਗਿਆ ਹੈ।

ਦਲਜੀਤ ਦੋਸਾਂਝ ਵਲੋਂ ਮਨੂੱਖੀ ਅਧਿਕਾਰ ਕਾਰਕੁੰਨ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ‘ਤੇ ਆਧਾਰਿਤ ਫਿਲਮ ਪੰਜਾਬ 95 ਬਣਾਈ ਹੈ। ਇਸ ਫਿਲਮ ਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਇਹ ਫਿਲਮ ਵਿਵਾਦਾਂ ਵਿਚ ਘਿਰ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਜਸਵੰਤ ਸਿੰਘ ਖਾਲੜਾ ਉੱਘੇ ਵਕੀਲ ਸਨ ਅਤੇ ਉਨ੍ਹਾਂ ਨੇ ਪੰਜਾਬ ਵਿਚ ਬਣਾਏ ਗਏ ਝੂਠੇ ਪੁਲੀਸ ਮੁਕਾਬਲਿਆਂ ਖਿਲਾਫ ਆਵਾਜ਼ ਉਠਾਈ ਸੀ। ਇਸੇ ਕਾਰਨ ਹੀ ਜਸਵੰਤ ਸਿੰਘ ਖਾਲੜਾ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ ਸਨ। ਦਲਜੀਤ ਦੋਸਾਂਝ ਵਲੋਂ ਬਣਾਈ ਗਈ ਫਿਲਮ ਵਿਚ ਖੁਦ ਦਲਜੀਤ ਨੇ ਜਸਵੰਤ ਸਿੰਘ ਖਾਲੜਾ ਦਾ ਕਿਰਦਾਰ ਨਿਭਾਇਆ ਹੈ। ਇਸ ਫਿਲਮ ਵਿਚ ਉੂਸ ਵੇਲੇ ਦੇ ਪੰਜਾਬ ਦੇ ਹਾਲਾਤਾਂ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਸੈਂਸਰ ਬੋਰਡ ਨੇ ਮੁੱਖ ਕਿਰਦਾਰ ਦਾ ਨਾਮ ਬਦਲਣ ਲਈ ਵੀ ਕਿਹਾ ਸੀ, ਪਰ ਫਿਲਮ ਨਿਰਮਾਤਾ ਨੇ ਸੈਂਸਰ ਬੋਰਡ ਦੀ ਇਸ ਗੱਲ ‘ਤੇ ਇਤਰਾਜ ਪ੍ਰਗਟ ਕੀਤਾ ਸੀ। ਸਾਲ 1995 ਵਿਚ ਲਾਪਤਾ ਹੋਏ ਜਸਵੰਤ ਸਿੰਘ ਖਾਲੜਾ ਦੇ ਸੰਘਰਸ਼ ਨੂੰ ਦਰਸਾਉਂਦੀ ਇਹ ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਹੀ ਵਿਵਾਦਾਂ ਵਿਚ ਘਿਰ ਗਈ ਹੈ।