
ਚੰਡੀਗੜ੍ਹ, 17 ਜਨਵਰੀ : ਸੈਂਟਰਲ ਸਿਵਲ ਸਰਵਿਸਜ਼ ਕਲਚਰਲ ਐਂਡ ਬੋਰਡ ਵਲੋਂ ਗੋਆ ਵਿਖੇ 5 ਤੋਂ 13 ਫਰਵਰੀ ਤੱਕ ਆਲ ਇੰਡੀਆ ਸਰਵਿਸਜ਼ ਸ਼ਤਰੰਜ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਵਿਚ ਮਹਿਲਾ ਅਤੇ ਪੁਰਸ਼ਾਂ ਦੀਆਂ ਟੀਮਾਂ ਭਾਗ ਲੈਣਗੀਆਂ। ਪੰਜਾਬ ਦੀਆਂ ਮਹਿਲਾ ਅਤੇ ਪੁਰਸ਼ਾਂ ਦੀਆਂ ਟੀਮਾਂ ਲਈ 20 ਜਨਵਰੀ ਨੂੰ ਮੋਹਾਲੀ ਵਿਖੇ ਟਰਾਇਲ ਲਏ ਜਾਣਗੇ।
ਪੰਜਾਬ ਖੇਡ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਟਰਾਇਲਾਂ ਵਿਚ ਸੁਰੱਖਿਆ ਸਵੇਾਵਾਂ, ਨੀਮ ਸੁਰੱਖਿਆ ਸੰਸਥਾਵਾਂ, ਕੇਂਦਰੀ ਪੁਲੀਸ ਸੰਸਥਾਵਾਂ, ਪੁਲੀਸ, ਆਰ ਪੀ ਐਫ, ਸੀ ਆਈ ਐਸ ਐਫ, ਬੀ ਐਸ ਐਫ, ਆਈ ਟੀ.ਬੀ.ਪੀ. ਅਤੇ ਐਨ ਐਸ ਜੀ ਆਦਿ ਦੇ ਕਰਮਚਾਰੀ ਭਾਗ ਲੈ ਸਕਦੇ ਹਨ। ਇਸ ਤੋਂ ਇਲਾਵਾ ਖੁਦਮੁਖਤਿਆਰ ਸੰਸਥਾਵਾਂ, ਅੰਡਰਟੇਕਿ ਸੰਸਥਾਵਾਂ ਅਤੇ ਜਨਤਕ ਖੇਤਰ ਦੇ ਬੈਂਕਾਂ ਦੇ ਮੁਲਾਜ਼ਮ ਵੀ ਭਾਗ ਲੈ ਸਕਦੇ ਹਨ। ਨਵੇਂ ਭਰਤੀ ਹੋਏ ਮੁਲਾਜ਼ਮਾਂ ਲਈ ਸੇਵਾ ਦੇ ਸਮੇਂ ਦੀ ਘੱਟੋ ਘੱਟ ਹੱਦ 6 ਮਹੀਨੇ ਰੱਖੀ ਗਈ ਹੈ ਅਤੇ 6 ਮਹੀਨੇ ਤੋਂ ਘੱਟ ਸੇਵਾ ਵਾਲੇ ਨਵੇਂ ਮੁਲਾਜ਼ਮ ਭਾਗ ਨਹੀਂ ਲੈ ਸਕਣਗੇ। ਇਸ ਟਰਾਇਲ ਵਿਚ ਭਾਗ ਲੈਣ ਵਾਲੇ ਮੁਲਾਜ਼ਮਾਂ ਨੂੰ ਆਪਣੇ ਵਿਭਾਗ ਪਾਸੋਂ ਇਤਰਾਜ ਨਹੀਂ ਦਾ ਸਰਟੀਫਿਕੇਟ ਦੇਣਾ ਜਰੂਰੀ ਹੈ।